ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਵੇਈਂ ਵਿਚ ਦੂਸ਼ਿਤ ਪਾਣੀ ਪਾਇਆ ਜਾ ਰਿਹੈ: ਸੀਚੇਵਾਲ

Posted On April - 9 - 2010

ਪੱਤਰ ਪ੍ਰੇਰਕ
ਸ਼ਾਹਕੋਟ, 8 ਅਪਰੈਲ

ਸੰਤ ਬਲਬੀਰ ਸਿੰਘ ਸੀਚੇਵਾਲ ਤੇ ਸੇਵਾਦਾਰ ਕਾਲੀ ਵੇਈਂ ਦੀ ਸਫਾਈ ’ਚ ਜੁਟੇ ਹੋਏ (ਫੋਟੋ:ਖੋਸਲਾ)

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਕਿਨਾਰੇ ਵਿਸਾਖੀ ਮਨਾਉਣ ਲਈ ਕੀਤੇ ਜਾਣ ਵਾਲੇ ਸਮਾਗਮਾਂ ਲਈ ਵੇਈਂ ਦੇ ਘਾਟਾਂ ਦੀ ਸਫਾਈ ਦਾ ਕੰਮ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਰਹਿਨੁਮਾਈ ਹੇਠ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸ ਵਾਰ ਵੀ ਵਿਸਾਖੀ ਦੇ ਸਮਾਗਮ ਪਵਿੱਤਰ ਕਾਲੀ ਵੇਈਂ ਕੰਢੇ ਸੁਲਤਾਨਪੁਰ ਲੋਧੀ, ਫਤਿਹਵਾਲ, ਸੁਭਾਨਪੁਰ, ਭੁਲੱਥ ਅਤੇ ਨਿਰਮਲ ਕੁਟੀਆ ਗਾਲੋਵਾਲ ਵਿਖੇ 13-14 ਅਪਰੈਲ ਨੂੰ ਮਨਾਏ ਜਾ ਰਹੇ ਹਨ।
ਸੇਵਾਦਾਰਾਂ ਤੇ ਸੰਗਤਾਂ ਵੱਲੋਂ ਵੇਈਂ ਦੀ ਸਾਫ-ਸਫਾਈ ਲਈ ਕਾਰ ਸੇਵਾ ਜਾਰੀ ਹੈ। ਇਨ੍ਹਾਂ ਦਿਨਾਂ ਵਿੱਚ ਕਾਲੀ ਵੇਈਂ ’ਚ ਹਾਈਸੈਂਥ ਬੂਟੀ ਦਾ ਬੀਜ ਵੱਡੀ ਪੱਧਰ ’ਤੇ ਪੈਦਾ ਹੁੰਦਾ ਹੈ ਜੋ ਬਹੁਤ ਬਰੀਕ ਹੋਣ ਕਾਰਨ ਕੱਢਣਾ ਮੁਸ਼ਕਲ ਹੁੰਦਾ ਹੈ। ਇਹ ਸਮੱਸਿਆ ਦੇਖਦਿਆਂ ਹੋਇਆ ਸੰਤ ਸੀਚੇਵਾਲ ਵੱਲੋਂ ਇਸ ਦੇ ਖਾਤਮੇ ਲਈ ਇੱਕ ਚੈਨ ਸਿਸਟਮ ਬਣਾਇਆ ਗਿਆ ਜਿਸ ਨਾਲ ਵੇਈਂ ਵਿੱਚੋਂ ਹਾਈਸੈਂਥ ਬੂਟੀ ਦਾ ਬੀਜ ਖਤਮ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਪਵਿੱਤਰ ਵੇਈਂ ਕਿਨਾਰੇ ਰਸਤੇ ਨੂੰ ਪੱਕਾ ਕਰਨ ਦੀ ਸੇਵਾ ਲਗਾਤਾਰ ਤਿੰਨ ਦਿਨ ਤੋਂ ਜਾਰੀ ਹੈ। ਨਵਾਂ ਨਨਕਾਣਾ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਇਸ ਕਾਰ ਸੇਵਾ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ। ਇਹ ਰਸਤਾ ਇੱਕ ਲੱਖ ਤੋਂ ਵੱਧ ਇੱਟਾਂ ਦੀ ਲਾਗਤ ਨਾਲ ਤਿਆਰ ਹੋਵੇਗਾ।
ਇਸ ਮੌਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਇਸ ਵੇਈਂ ਨੂੰ ਸਰਕਾਰ ਵੱਲੋਂ ਪਵਿੱਤਰ ਵੇਈਂ ਐਲਾਨੇ ਜਾਣ ਦੇ ਬਾਵਜੂਦ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਭੁਲੱਥ, ਬੇਗੋਵਾਲ, ਰੇਲ ਕੋਚ ਫੈਕਟਰੀ ਨੇੜੇ ਕਲੋਨੀਆਂ ਆਦਿ ਸ਼ਹਿਰਾਂ ਦਾ ਗੰਦਾ ਪਾਣੀ ਵੇਈਂ ਵਿੱਚ ਪੈਣ ਕਾਰਨ ਦੇਸ਼ ਵਿਦੇਸ਼ ਤੋਂ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਕਾਲੀ ਵੇਈਂ ਵਿੱਚ ਪੈ ਰਹੇ ਗੰਦੇ ਤੇ ਜ਼ਹਿਰੀਲੇ ਪਾਣੀਆਂ ਨੂੰ ਤੁਰੰਤ ਰੋਕਿਆ ਜਾਵੇ।


Comments Off on ਵੇਈਂ ਵਿਚ ਦੂਸ਼ਿਤ ਪਾਣੀ ਪਾਇਆ ਜਾ ਰਿਹੈ: ਸੀਚੇਵਾਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.