ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਲੋਕ ਰਾਜਸੀ ਨੇਤਾਵਾਂ ਨੂੰ ਨੋਟਾਂ ਦੇ ਹਾਰ ਨਾ ਪਹਿਨਾਉਣ

Posted On April - 17 - 2010

ਨਵੀਂ ਦਿੱਲੀ, 16 ਅਪਰੈਲ
ਸਰਕਾਰ ਨੇ ਲੋਕ ਸਭਾ ਵਿਚ ਜਾਣਕਾਰੀ ਦਿੱਤੀ ਕਿ ਭਾਰਤੀ ਰਿਜ਼ਰਵ ਬੈਂਕ ਨੇ ਲੋਕਾਂ ਨੂੰ ਰਾਜਸੀ ਨੇਤਾਵਾਂ ਜਾਂ ਹੋਰ ਵਿਅਕਤੀਆਂ ਦਾ ਸਨਮਾਨ ਕਰਨ ਲਈ ਨੋਟਾਂ ਦੇ ਹਾਰ ਨਾ ਪਹਿਨਾਉਣ ਦੀ ਸਲਾਹ ਦਿੱਤੀ ਹੈ। ਭਾਵੇਂ ਕਿ ਭਾਰਤੀ ਕਰੰਸੀ ਦੀ ਅਜਿਹੀ ਦੁਰਵਰਤੋਂ ਰੋਕਣ ਲਈ ਕੋਈ ਕਾਨੂੰਨ ਨਹੀਂ ਹੈ।
ਕੇਂਦਰੀ ਵਿੱਤ ਰਾਜ ਮੰਤਰੀ ਨਾਮੋ ਨਰਾਇਣ ਮੀਨਾ ਨੇ ਭਾਰਤੀ ਰਿਜ਼ਰਵ ਬੈਂਕ ਦੀ ਇਸ ਅਪੀਲ ਸਬੰਧੀ ਲਿਖਤੀ ਸਪਸ਼ਟੀਕਰਨ ਦਿੱਤਾ। ਸਰਕਾਰ ਨੇ ਇਹ ਸਪਸ਼ਟੀਕਰਨ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਨੂੰ 1,000 ਰੁਪਏ ਵਾਲੇ ਨੋਟਾਂ ਦਾ ਹਾਰ ਪਹਿਨਾਉਣ ਕਾਰਨ ਛਿੜੇ ਵਿਵਾਦ ਮਗਰੋਂ ਦਿੱਤਾ ਹੈ। ਇਸ ਹਾਰ ਦੀ ਕੀਮਤ 21 ਲੱਖ ਤੋਂ 15 ਕਰੋੜ ਹੋਣ ਦੇ ਅੰਦਾਜ਼ੇ ਲਗਾਏ ਗਏ ਹਨ। ਮੀਨਾ ਮੁਤਾਬਕ ਬੈਂਕਿੰਗ ਰੈਗੂਲੇਸ਼ਨ ਐਕਟ 1949 ਅਤੇ ਆਰ.ਬੀ.ਆਈ. 1934 ਵਿਚ ਅਜਿਹੀ ਦੁਰਵਰਤੋਂ ਰੋਕਣ ਲਈ ਕੋਈ ਧਾਰਾਵਾਂ ਨਹੀਂ ਹਨ। ਮਾਇਆਵਤੀ ਨੂੰ ਬੀਤੇ ਮਹੀਨੇ ਲਖਨਊ ਵਿਚ ਮਹਾਂ ਰੈਲੀ ਮੌਕੇ ਪਹਿਨਾਏ ਹਾਰ ਸਬੰਧੀ ਆਮਦਨ ਕਰ ਵਿਭਾਗ ਇਸ ਦੇ ਸਰੋਤ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ।                                                      -ਪੀ.ਟੀ.ਆਈ.


Comments Off on ਲੋਕ ਰਾਜਸੀ ਨੇਤਾਵਾਂ ਨੂੰ ਨੋਟਾਂ ਦੇ ਹਾਰ ਨਾ ਪਹਿਨਾਉਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.