ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਲਸ਼ਕਰ-ਏ-ਤੋਇਬਾ ਰਾਹੀਂ ਆਈ.ਐਸ.ਆਈ. ਫੈਲਾ ਰਹੀ ਹੈ ਭਾਰਤ ਖਿਲਾਫ ਨਫਰਤ

Posted On April - 17 - 2010

ਸੰਯੁਕਤ ਰਾਸ਼ਟਰ, 16 ਅਪਰੈਲ
ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਨੇ ਭਾਰਤ ਦੀ ਉਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਸ਼ਕਤੀਸ਼ਾਲੀ ਫੌਜ ਦੀ ਮਦਦ ਪ੍ਰਾਪਤ ਖੁਫੀਆ ਏਜੰਸੀ ਆਈ. ਐਸ.ਆਈ. ਦੇ ਲਸ਼ਕਰ-ਏ-ਤੋਇਬਾ ਨਾਲ ਗੂੜ੍ਹੇ ਸਬੰਧ ਹਨ। ਇਹ ਅਤਿਵਾਦੀ ਗਰੁੱਪ ਜਦੋਂ ਭਾਰਤ ਦੇ ਕਸ਼ਮੀਰ ਜਾਂ ਕਿਸੇ ਹੋਰ ਥਾਂ ਅਤਿਵਾਦੀ ਕਾਰਵਾਈਆਂ ਕਰਦੇ ਹਨ ਤਾਂ ਇਹ ਏਜੰਸੀ ਉਸ ਦੀ ਪੂਰੀ ਤਰ੍ਹਾਂ ਸਹਾਇਤਾ ਕਰਦੀ ਹੈ। ਆਈ.ਐਸ.ਆਈ. ਵੱਲੋਂ ਲਸ਼ਕਰ-ਏ-ਤੋਇਬਾ ਰਾਹੀਂ ਭਾਰਤ ਖਿਲਾਫ ਨਫਰਤ ਫੈਲਾਈ ਜਾ ਰਹੀ ਹੈ।
‘‘ਪਾਕਿਸਤਾਨੀ ਮਿਲਟਰੀ ਨੇ 1996 ਵਿਚ ਅਫਗਾਨਿਸਤਾਨ ਵਿਚ ਤਾਲਿਬਾਨ ਨੂੰ ਇਕੱਠਾ ਕੀਤਾ ਤੇ ਉਨ੍ਹਾਂ ਦੀ ਸਹਾਇਤਾ ਕੀਤੀ ਅਤੇ ਅਫਗਾਨਿਸਤਾਨ ’ਤੇ ਕੰਟਰੋਲ ਕੀਤਾ। ਇਸੇ ਤਰ੍ਹਾਂ ਦਾ ਤਰੀਕਾ 1989 ਵਿਚ ਭਾਰਤ ਖਿਲਾਫ ਕਸ਼ਮੀਰ ਵਿਚ ਵਰਤਿਆ ਗਿਆ।’’ ਇਹ ਖੁਲਾਸਾ ਯੂ. ਐਨ. ਵੱਲੋਂ ਪਾਕਿਸਤਾਨ ਦੀ ਮਰਹੂਮ ਬੇਨਜ਼ੀਰ ਭੁੱਟੋ ਦੀ ਹੱਤਿਆ ਦੀ ਜਾਂਚ ਲਈ ਬਣਾਏ ਇੰਡੀਪੈਂਡੈਂਟ ਪੈਨਲ ਦੀ ਜਾਂਚ ਰਿਪੋਰਟ ਵਿਚ ਕੀਤਾ ਗਿਆ ਹੈ।
ਤਿੰਨ ਮੈਂਬਰੀ ਪੈਨਲ ਨੇ ਨਤੀਜਾ ਕੱਢਿਆ ਹੈ ਕਿ ਪਾਕਿਸਤਾਨੀ ਮਿਲਟਰੀ ਆਪਣੇ ਗੁਆਂਢੀ ਦੇਸ਼ਾਂ ’ਚ ਮਨਮਾਫਿਕ ਸਿੱਟੇ ਪ੍ਰਾਪਤ ਕਰਨ ਲਈ ਅਤਿਵਾਦੀਆਂ ਦੀ ਇਕ ਹਥਿਆਰ ਦੇ ਤੌਰ ’ਤੇ ਵਰਤੋਂ ਕਰਦੀ ਹੈ। ਮਿਲਟਰੀ ਦੇਸ਼ ਦੇ ਗਰਮਖਿਆਲੀ ਇਸਲਾਮੀ ਗਰੁੱਪਾਂ ਨੂੰ ਵੀ ਵਰਤਦੀ ਹੈ।
ਪਾਕਿਸਤਾਨ ਪੰਜਾਬ ਦੇ ਜਹਾਦੀ ਗਰੁੱਪਾਂ, ਖਾਸ ਕਰਕੇ ਸੁੰਨੀ ਗਰੁੱਪ ਬਾਰੇ ਕਿਹਾ ਗਿਆ ਹੈ ਕਿ ਜਹਾਦ ਦੇ ਨਾਂ ਦੀ ਚੀਜ਼ ਇਨ੍ਹਾਂ ਗਰੁੱਪਾਂ ’ਚ ਨਹੀਂ।  65 ਪੇਜ਼ਾਂ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਗਰੁੱਪਾਂ ਦੇ ਮੈਂਬਰ ਆਈ.ਐਸ. ਆਈ. ਦੇ ਕਹਿਣ ’ਤੇ ਤਾਲਿਬਾਨ ਦੀ ਅਫਗਾਨਿਸਤਾਨ ’ਚ ਮਦਦ ਕਰਦੇ ਹਨ।
ਪਾਕਿਸਤਾਨ ਮਿਲਟਰੀ ਅਤੇ ਆਈ. ਐਸ.ਆਈ. ਨੇ 1989 ਤੋਂ ਬਾਅਦ ਕਸ਼ਮੀਰ ਵਿਚ ਵੀ ਇਨ੍ਹਾਂ ਗਰੁੱਪਾਂ ’ਚੋਂ ਕੁਝ ਦੀ ਮਦਦ ਲਈ ਸੀ। ਸਭ ਤੋਂ ਵੱਧ ਭਾਰਤ ਖਿਲਾਫ ਗਤੀਵਿਧੀ ਲਸ਼ਕਰ-ਏ-ਤੋਇਬਾ ਹੀ ਚਲਾਉਂਦੀ ਹੈ ਜਿਸ ਦੀ ਆਈ.ਐਸ. ਆਈ. ਨਾਲ ਗੂੜ੍ਹੀ ਸਾਂਝ ਹੈ।


Comments Off on ਲਸ਼ਕਰ-ਏ-ਤੋਇਬਾ ਰਾਹੀਂ ਆਈ.ਐਸ.ਆਈ. ਫੈਲਾ ਰਹੀ ਹੈ ਭਾਰਤ ਖਿਲਾਫ ਨਫਰਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.