ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਮੁਸਕਰਾਹਟ ਵਧਾ ਸਕਦੀ ਹੈ ਸੱਤ ਸਾਲ ਜ਼ਿੰਦਗੀ

Posted On April - 14 - 2010

ਲੰਡਨ, 13 ਅਪਰੈਲ
ਮੁਸਕਰਾਉਣ ’ਤੇ ਕੋਈ ਖਰਚ ਨਹੀਂ ਆਉਂਦਾ ਪਰ ਇਹ ਕੁਦਰਤੀ ਨਿਆਮਤ ਤੁਹਾਡੀ ਜ਼ਿੰਦਗੀ ’ਚ 7 ਵਰ੍ਹਿਆਂ ਦਾ ਵਾਧਾ ਕਰ ਸਕਦੀ ਹੈ। ਇਹ ਖੋਜ ਵੈਨੀ ਸਟੇਟ ਯੂਨੀਵਰਸਿਟੀ, ਮਿਸ਼ੀਗਨ ਦੇ ਵਿਗਿਆਨੀਆਂ ਨੇ ਕੀਤੀ ਹੈ।
ਬਰਤਾਨੀਆ ਦੇ ਅਖ਼ਬਾਰ ‘ਡੇਲੀ ਮੇਲ’ ’ਚ ਇਸ ਖੋਜ ਸਬੰਧੀ ਛਪੀ ਰਿਪੋਰਟ ਮੁਤਾਬਕ ਵਿਗਿਆਨੀਆਂ ਨੇ ਇਹ ਸਿੱਟਾ 1952 ਦੇ ਬੇਸਬਾਲ ਰਜਿਸਟਰ ’ਚ ਛਪੀਆਂ ਲੀਗ ਬੇਸਬਾਲ ਖਿਡਾਰੀਆਂ ਦੀਆਂ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਕੱਢਿਆ ਹੈ। ਇੱਥੇ ਇਨ੍ਹਾਂ ਖਿਡਾਰੀਆਂ ਦੀ ਜਨਮ ਤਰੀਕ, ਭਾਰ, ਵਿਆਹ ਬਿਓਰਾ ਤੇ ਕੈਰੀਅਰ ਸਬੰਧੀ ਵਿਸਥਾਰ ਨਾਲ ਵੇਰਵਾ ਦਿੱਤਾ ਗਿਆ ਹੈ।
ਵਿਗਿਆਨੀਆਂ ਨੇ ਸਿੱਟਾ ਕੱਢਿਆ ਹੈ ਕਿ ਵਿਅਕਤੀ ਦੀ ਉਮਰ ਦਾ ਭੇਤ ਚਿਹਰੇ ਦੀਆਂ ਝੁਰੜੀਆਂ ’ਚ ਲੁਕਿਆ ਹੁੰਦਾ ਹੈ। ਵਿਗਿਆਨੀਆਂ ਨੇ ਹਰੇਕ ਖਿਡਾਰੀ ਦੇ ਸੁਭਾਅ ਤੇ ਚਿਹਰੇ ਦੇ ਬਦਲਾਅ ਦਾ ਵਿਸ਼ਲੇਸ਼ਣ ਕਰ ਕੇ ਹੈਰਾਨੀਜਨਕ ਤੱਥ ਹਾਸਲ ਕੀਤੇ ਹਨ। ਵਿਗਿਆਨੀਆਂ ਨੇ ਸਾਰੇ ਖਿਡਾਰੀਆਂ ਨੂੰ ਜ਼ਿਆਦਾ ਮੁਸਰਾਉਣ ਵਾਲੇ, ਘੱਟ ਮੁਸਕਰਾਉਣ ਵਾਲੇ ਤੇ ਨਾ ਮੁਸਕਰਾਉਣ ਵਾਲੇ ਵਰਗਾਂ ’ਚ ਵੰਡ ਕੇ ਉਨ੍ਹਾਂ ਦੀ ਉਮਰ ਦਾ ਅਧਿਐਨ ਕੀਤਾ ਹੈ।
ਅਧਿਐਨ ’ਚ ਸਾਹਮਣੇ ਆਇਆ ਕਿ ਨਾ ਮੁਸਕਰਾਉਣ ਵਾਲੇ 184 ਖਿਡਾਰੀਆਂ ਦੀ ਔਸਤ 72.9 ਸਾਲ ਦੀ ਉਮਰ ’ਚ ਹੀ ਮੌਤ ਹੋ ਗਈ। ਜਦੋਂਕਿ ਘੱਟ ਮੁਸਕਰਾਉਣ ਵਾਲੇ ਔਸਤ 75 ਸਾਲ ਤਕ ਜਿਉਂਦੇ ਰਹੇ ਤੇ ਖੁੱਲ੍ਹ ਕੇ ਮੁਸਕਰਾਉਣ ਵਾਲਿਆਂ ਨੇ ਔਸਤ 79.9 ਸਾਲ ਦੀ ਉਮਰ ਭੋਗੀ।    -ਪੀ.ਟੀ.ਆਈ.


Comments Off on ਮੁਸਕਰਾਹਟ ਵਧਾ ਸਕਦੀ ਹੈ ਸੱਤ ਸਾਲ ਜ਼ਿੰਦਗੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.