ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਮਾਓਵਾਦੀਆਂ ਵਿਰੁੱਧ ਫੌਜ ਦੀ ਵਰਤੋਂ ਡੂੰਘੀ ਸੋਚ-ਵਿਚਾਰ ਮਗਰੋਂ: ਐਂਟੋਨੀ

Posted On April - 17 - 2010

ਨਵੀਂ ਦਿੱਲੀ, 16 ਅਪਰੈਲ
ਰੱਖਿਆ ਮੰਤਰੀ ਏ.ਕੇ. ਐਂਟੋਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਾਓਵਾਦੀ ਗੁਰੀਲਿਆਂ ਵਿਰੁੱਧ ਲੜਾਈ ਵਿੱਚ ਫੌਜ ਦੀ ਸ਼ਮੂਲੀਅਤ ਡੂੰਘਾਈ ਨਾਲ ਸਾਰੇ ਪੱਖ ਵਿਚਾਰਨ ਮਗਰੋਂ ਕੀਤੀ ਜਾਵੇਗੀ।
ਸ੍ਰੀ ਐਂਟੋਨੀ ਨੂੰ  ਫੌਜ ਦੀ ਸੰਭਾਵਤ ਸ਼ਮੂਲੀਅਤ ਬਾਰੇ ਪੁੱਛੇ ਜਾਣ ਉੱਤੇ ਉਨ੍ਹਾਂ ਅਜਿਹਾ ਕਿਹਾ। ਐਂਟੋਨੀ ਨੇ ਇਹ ਟਿੱਪਣੀਆਂ ਹਵਾਈ ਫੌਜ ਦੇ ਮੁਖੀ ਪੀ.ਵੀ. ਨਾਇਕ ਦੇ ਬਿਆਨ, ਕਿ ਮਾਸੂਮ ਸ਼ਹਿਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਮਾਓਵਾਦੀਆਂ ਵਿਰੁੱਧ ਹਵਾਈ ਹਮਲੇ ਕਰਨਾ ਖਤਰਨਾਕ ਹੈ, ਮਗਰੋਂ ਕੀਤੀਆਂ।
ਚੀਨ ਵੱਲੋਂ ਭਾਰਤੀ ਸੁਰੱਖਿਆ ਅਤੇ ਰਾਜਨੀਤਕ ਕੰਪਿਊਟਰ ਨੈੱਟਵਰਕਾਂ ਤੋਂ ਮਹੱਤਵਪੂਰਨ ਸੂਚਨਾ ਚੋਰੀ ਕਰਨ ਦੀਆਂ  ਰਿਪੋਰਟਾਂ ਦੇ ਮੱਦੇਨਜ਼ਰ ਰੱਖਿਆ ਮੰਤਰੀ  ਨੇ ਹਥਿਆਰਬੰਦ ਸੈਨਾਵਾਂ ਨੂੰ ਹੋਰ ਸਾਈਬਰ ਸੁਰੱਖਿਆ ਏਜੰਸੀਆਂ ਨਾਲ ਮਿਲ ਕੇ ਸਾਈਬਰ ਅਤਿਵਾਦ ਵਿਰੁੱਧ ਸੰਕਟ ਦੇ ਹੱਲ ਲਈ ਐਕਸ਼ਨ ਪਲਾਨ ਤਿਆਰ ਕਰਨ ਲਈ ਕਿਹਾ ਹੈ।
ਸ੍ਰੀ ਐਂਟੋਨੀ ਨੇ ਕਿਹਾ ਕਿ ਭਾਵੇਂ ਸਾਈਬਰ -ਸਪੇਸ ਸੂਚਨਾ ਦੇ ਆਦਾਨ-ਪ੍ਰਦਾਨ ਦਾ ਮਹੱਤਵਪੂਰਨ ਮਾਧਿਅਮ ਹੈ ਪਰ ਸਮਾਜ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਤੱਤ ਇਸ ਟੈਕਨਾਲੋਜੀ ਦੀ ਦੁਰਵਰਤੋਂ ਕਰ ਸਕਦੇ ਹਨ। ਸੁਰੱਖਿਆ ਏਜੰਸੀਆਂ ਨੇ ਸਾਈਬਰ ਸੁਰੱਖਿਆ ਸਬੰਧੀ ਸਖਤ ਨਿਯਮ ਅਪਣਾਏ ਹੋਏ ਹਨ ਪਰ ਫਿਰ ਵੀ ਸਾਰੀਆਂ ਚੋਰ-ਮੋਰੀਆਂ ਦਾ ਬੰਦ ਹੋਣਾ ਯਕੀਨੀ ਬਣਾਇਆ ਜਾਵੇ।                           -ਪੀ.ਟੀ.ਆਈ.


Comments Off on ਮਾਓਵਾਦੀਆਂ ਵਿਰੁੱਧ ਫੌਜ ਦੀ ਵਰਤੋਂ ਡੂੰਘੀ ਸੋਚ-ਵਿਚਾਰ ਮਗਰੋਂ: ਐਂਟੋਨੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.