ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਮਲੇਰੀਏ ਕਾਰਨ ਮੌਤਾਂ ਨੂੰ ਰੋਕਣਾ 2015 ਤਕ ਸੰਭਵ: ਰੇਅ

Posted On April - 16 - 2010

ਸੰਯੁਕਤ ਰਾਸ਼ਟਰ, 15 ਅਪਰੈਲ
ਵਿਸ਼ਵ ਵਿੱਚ ਹਰੇਕ ਸਾਲ ਮਲੇਰੀਏ ਨਾਲ ਕਰੀਬ ਦਸ ਲੱਖ ਮੌਤਾਂ ਹੁੰਦੀਆਂ ਹਨ। ਸਾਲ 2015 ਤਕ ਇਸ ਨਾਲ ਹੋਣ ਵਾਲੀਆਂ  ਮੌਤਾਂ ਨੂੰ ਰੋਕਿਆ ਜਾ ਸਕਦਾ ਹੈ ਜੇ ਕੌਮਾਂਤਰੀ ਭਾਈਚਾਰਾ, ਇਸ ਸਾਲ ਦੇ ਅੰਤ ਤਕ ਮਲੇਰੀਏ ਨਾਲ ਜੂਝਣ ਵਾਲੇ ਦੇਸ਼ਾਂ ਨੂੰ ਲੋੜੀਂਦੀਆਂ ਮੱਛਰ ਦਾਨੀਆਂ ਮੁਹੱਈਆ ਕਰਵਾ ਦੇਵੇ। ਇਹ ਜਾਣਕਾਰੀ   ਸੰਯੁਕਤ ਰਾਸ਼ਟਰ ਮਾਹਿਰ ਰੇਅ ਚੈਂਬਰਸ ਨੇ ਦਿੱਤੀ।
ਉਨ੍ਹਾਂ ਨੇ ਯੂ. ਐਨ. ਖ਼ਬਰ ਏਜੰਸੀ ਨੂੰ ਦੱਸਿਆ ਕਿ ਮਲੇਰੀਏ ਦਾ ਇਲਾਜ ਹੈ ਤੇ ਇਸ ਤੋਂ ਬਚਿਆ ਵੀ ਜਾ ਸਕਦਾ ਹੈ।  ਡਾਇਰੀਆ ਤੋਂ ਬਾਅਦ, ਮਲੇਰੀਏ ਕਾਰਨ ਬੱਚਿਆਂ ਦੀਆਂ ਸਭ ਤੋਂ ਵੱਧ ਮੌਤਾਂ ਹੁੰਦੀਆਂ ਹਨ। ਅਫਰੀਕਾ ’ਚ ਮਲੇਰੀਏ ਨਾਲ ਬੱਚਿਆਂ ਦੀਆਂ ਸਭ ਤੋਂ ਵੱਧ ਜਾਨਾਂ ਜਾਂਦੀਆਂ ਹਨ। ਇਸ ਕਾਰਨ ਹਰੇਕ ਸਾਲ ਉਤਪਾਦਨ ਪੱਖੋਂ ਕਰੀਬ 12 ਅਰਬ ਅਮਰੀਕੀ ਡਾਲਰ ਦਾ ਨੁਕਸਾਨ ਹੁੰਦਾ ਹੈ। -ਪੀ.ਟੀ.ਆਈ.


Comments Off on ਮਲੇਰੀਏ ਕਾਰਨ ਮੌਤਾਂ ਨੂੰ ਰੋਕਣਾ 2015 ਤਕ ਸੰਭਵ: ਰੇਅ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.