ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਭਾਈ ਜੁਗਰਾਜ ਸਿੰਘ ਦੀ ਬਰਸੀ ਮੌਕੇ ਸਭ ਫਿਰਕਿਆਂ ਦੇ ਲੋਕ ਪੁੱਜੇ

Posted On April - 9 - 2010

ਪੰਥ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ’ਤੇ ਜ਼ੋਰ

ਨਿੱਜੀ ਪੱਤਰ ਪ੍ਰੇਰਕ
ਬਟਾਲਾ, 8 ਅਪਰੈਲ
ਇੱਥੋਂ ਦੇ ਸ੍ਰੀ ਹਰਗੋਬਿੰਦਪੁਰ ਸੜਕ ’ਤੇ ਸਥਿਤ ਚੀਮਾ ਖੁੱਡੀ ’ਚ ਭਾਈ ਜੁਗਰਾਜ ਸਿੰਘ ਉਰਫ ਤੂਫਾਨ ਸਿੰਘ ਤੂਫਾਨ ਦੀ 20ਵੀਂ ਬਰਸੀ ਮਨਾਈ ਗਈ।  ਦਮਦਮੀ ਟਕਸਾਲ, ਫੈਡਰੇਸ਼ਨ  ਜਥੇਬੰਦੀਆਂ, ਪੰਚ ਪ੍ਰਧਾਨੀ ਦੇ ਆਗੂਆਂ  ਨੇ ਸਿੱਖੀ ਭੇਸ ’ਚ ਬੈਠੇ ਪੰਥ  ਵਿਰੋਧੀ ਲੋਕਾਂ ਤੋਂ ਕੌਮ ਨੂੰ  ਸੁਚੇਤ ਰਹਿਣ  ਦਾ ਸੱਦਾ  ਦਿੰਦਿਆਂ,  ਕੌਮ ਨੂੰ ਬਾਣੀ ਤੇ ਬਾਣੇ ਦੇ ਧਾਰਨੀ ਬਣਨ ’ਤੇ ਜ਼ੋਰ ਦਿੱਤਾ। ਪਿੰਡ ਦੀ ਪੰਚਾਇਤ  ਵੱਲੋਂ ਕਬੱਡੀ ਤੇ ਕੁਸ਼ਤੀ ਮੁਕਾਬਲੇ ਕਰਵਾਏ ਗਏ।
ਪੰਜਾਬ ’ਚ ਖਾੜਕੂ  ਸਫ਼ਾਂ ’ਚ  ਵੱਖਰੀ ਪਛਾਣ ਬਣਾਉਣ ਵਾਲੇ ਭਾਈ ਜੁਗਰਾਜ ਸਿੰਘ ਤੂਫਾਨ ਦੀ ਬਰਸੀ ਮੌਕੇ ਮੁਖੀ ਦਮਦਮੀ ਟਕਸਾਲ ਗਿਆਨੀ ਰਾਮ  ਸਿੰਘ ਨੇ ਸੰਬੋਧਨ ਕਰਦਿਆਂ ਜਿੱਥੇ  ਦੇਹਧਾਰੀ ਬਾਬਿਆਂ ਤੋਂ ਫਾਸਲਾ  ਬਣਾਉਣ ’ਤੇ ਜ਼ੋਰ ਦਿੱਤਾ ਉਥੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ  ਲਈ ਕਿਹਾ। ਉਨ੍ਹਾਂ ਕਿਹਾ ਕਿ ਪੰਥ ਨੂੰ ਕਿਸੇ ਤੋਂ ਖਤਰਾ ਨਹੀਂ, ਸਗੋਂ ਸਿੱਖਾਂ ’ਚ ਬੈਠੇ ਕੁਝ ਆਗੂ ਹੀ ਕੌਮ ਨੂੰ ਕੁਰਾਹੇ ਪਾਉਣ ਲਈ ਤਰਲੋਮੱਛੀ ਹੋ ਰਹੇ ਹਨ। ਆਲ ਇੰਡੀਆ ਸਿੱਖ ਸਟੂਡੈਂਟਸ  ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ ਨੇ ਸੰਗਤ ਨੂੰ  ਦੱਸਿਆ  ਕਿ ਭਾਈ ਜੁਗਰਾਜ ਸਿੰਘ ਦੀ  ਬਰਸੀ ’ਚ ਕਈ ਫਿਰਕਿਆਂ ਦੇ ਲੋਕਾਂ ਦਾ ਸ਼ਾਮਲ ਹੋਣਾ ਇਹ ਦੱਸਦਾ ਹੈ ਕਿ ਉਨ੍ਹਾਂ ਨੂੰ ਕੌਮ ਤੇ ਇਨਸਾਨੀਅਤ ਪ੍ਰਤੀ ਦਰਦ ਸੀ। ਉਨ੍ਹਾਂ ਕਿਹਾ ਕਿ 1984 ਦੇ ਸਿੱਖ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਨਾ ਮਿਲਣਾ ਸ਼ਰਮਨਾਕ ਗੱਲ ਹੈ।
ਦਰਸ਼ਨ ਲਾਲ ਚੋਪੜਾ ਨੇ ਭਾਈ ਤੂਫਾਨ ਵੱਲੋਂ ਇੱਕ ਖਾਸ ਫਿਰਕੇ ਦੀ ਰਾਖੀ ਕਰਨੀ, ਪਿੰਡ ਛੱਡ ਕੇ ਗਏ ਹਿੰਦੂਆਂ ਨੂੰ ਵਾਪਸ ਲਿਆਉਣ ਸਮੇਤ ਉਸ ਦੀਆਂ ਹੋਰ ਖੂਬੀਆਂ ਤੋਂ ਜਾਣੂ ਕਰਵਾਇਆ। ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਥੇਦਾਰ ਦਇਆ ਸਿੰਘ ਕੱਕੜ, ਰਾਜਵਿੰਦਰ ਸਿੰਘ ਰਾਜੂ, ਦਵਿੰਦਰ  ਸਿੰਘ ਸੋਢੀ, ਬਾਬਾ  ਸੱਜਣ ਸਿੰਘ ਗੁਰੂਕੇ ਬੇਰ ਵਾਲੇ, ਸਰਪੰਚ ਜੁਗਰਾਜ ਸਿੰਘ, ਪਰਮਜੀਤ ਸਿੰਘ, ਸਰਪੰਚ ਸਿਕੰਦਰ ਸਿੰਘ  ਭੱਟੀਵਾਲ, ਸਮੇਤ ਹੋਰ ਆਗੂਆਂ ਨੇ   ਸੰਬੋਧਨ  ਕੀਤਾ। ਇਸ  ਤੋਂ ਪਹਿਲਾਂ ਭਾਈ ਗੁਰਮੁੱਖ ਸਿੰਘ ਐਮ. ਏ, ਭਾਈ ਸੁਖਦੇਵ ਸਿੰਘ ਚਮਕਾਰਾ  ਸਮੇਤ  ਭਾਈ ਰਣਧੀਰ ਸਿੰਘ ਅਰਜਾਨ ਮਾਂਗਾ ਦੇ ਕਵੀਸ਼ਰੀ ਜਥਿਆਂ ਨੇ  ਬੀਰਰਸੀ ਵਾਰਾਂ ਗਾ ਕੇ ਸਿੱਖ  ਇਤਿਹਾਸ ਦੇ ਗੌਰਵਮਈ ਵਿਰਸੇ ਤੋਂ ਜਾਣੂ ਕਰਵਾਇਆ। ਪਹਿਲੀ ਵਾਰੀ ਬਰਸੀ ਮੌਕੇ ਕੁਸ਼ਤੀ ਤੇ ਕਬੱਡੀ  ਮੁਕਾਬਲੇ ਕਰਵਾਏ ਗਏ।


Comments Off on ਭਾਈ ਜੁਗਰਾਜ ਸਿੰਘ ਦੀ ਬਰਸੀ ਮੌਕੇ ਸਭ ਫਿਰਕਿਆਂ ਦੇ ਲੋਕ ਪੁੱਜੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.