ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਬਿਜਲੀ ਮੁਲਾਜ਼ਮਾਂ ਵੱਲੋਂ ਨਿਗਮੀਕਰਨ ਖਿਲਾਫ਼ ਰੈਲੀ

Posted On April - 9 - 2010

ਪੱਤਰ ਪ੍ਰੇਰਕ
ਕੋਟਲੀ ਸੂਰਤ ਮੱਲੀ, 8 ਅਪਰੈਲ

ਕੋਟਲੀ ਸੂਰਤ ਮੱਲੀ ਸਬ ਡਿਵੀਜ਼ਨ ਵਿਖੇ ਰੋਸ ਰੈਲੀ ਕਰਦੇ ਹੋਏ ਬਿਜਲੀ ਕਰਮਚਾਰੀ (ਫੋਟੋ:ਨਾਗਰਾ)

ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ ਏਟਕ ਸਟੇਟ ਕਮੇਟੀ ਦੇ ਸੱਦੇ ’ਤੇ ਸਬ ਡਵੀਜ਼ਨ ਕੋਟਲੀ ਸੁੂਰਤ ਮੱਲੀ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਬਿਜਲੀ ਬਿੱਲ 2003 ਰੱਦ ਕਰਵਾਉਣ, ਤਰਸ ਦੇ ਅਧਾਰ ’ਤੇ ਨੌਕਰੀਆਂ ਦੇਣ ਅਤੇ ਬੋਰਡ ਦੀਆਂ ਤਿੰਨ ਕੰਪਨੀਆਂ ਬਣਾਉਣ ਦੀ ਤਜਵੀਜ਼ ਨੂੰ ਰੱਦ ਕਰਵਾਉਣ ਲਈ ਰੋਸ ਰੈਲੀ ਕੀਤੀ ਗਈ। ਇਸ ਵਿਚ ਸਬ ਡਵੀਜ਼ਨ ਦੇ ਬਿਜਲੀ ਕਰਮਚਾਰੀਆਂ ਨੇ ਹਿੱਸਾ ਲਿਆ। ਰੋਸ ਰੈਲੀ ਟੀ.ਐਸ.ਯੂ. ਦੇ ਪ੍ਰਧਾਨ ਸੁਖਵਿੰਦਰ ਸਿੰਘ ਤੇ ਬਲਦੇਵ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਸਰਕਲ ਗੁਰਦਾਸਪੁਰ ਦੇ ਏਟਕ ਪ੍ਰਧਾਨ ਬਲਕਾਰ ਸਿੰਘ ਪਨੂੰ ਨੇ ਕਿਹਾ ਕਿ ਜੇਕਰ ਬਿਜਲੀ ਬਿੱਲ 2003 ਲਾਗੂ ਹੁੰਦਾ ਹੈ ਤਾਂ ਬਿਜਲੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਜਾਵੇਗੀ ਅਤੇ ਇਹ ਫ਼ੈਸਲਾ ਕਿਸਾਨ, ਮਜ਼ਦੂਰ ਅਤੇ ਦੁਕਾਨਦਾਰਾਂ ਵਾਸਤੇ ਘਾਤਕ ਹੋਵੇਗਾ।
ਰੋਸ ਰੈਲੀ ਨੂੰ ਰਾਜਿੰਦਰ ਭਾਰਦਵਾਜ (ਮੀਤ ਪ੍ਰਧਾਨ ਟੀ.ਐਸ.ਯੂ.), ਸੁਰਿੰਦਰ ਸ਼ਰਮਾ (ਪ੍ਰਧਾਨ ਫੈਡਰੇਸ਼ਨ ਏਟਕ), ਰਣਧੀਰ ਸਿੰਘ, ਹਰਭਜਨ ਸਿੰਘ ਜੇ.ਈ, ਅਮਰੀਕ ਸਿੰਘ ਟੀ.ਐਸ.ਯੂ. ਨੇ ਸਬੋਧਨ ਕੀਤਾ।


Comments Off on ਬਿਜਲੀ ਮੁਲਾਜ਼ਮਾਂ ਵੱਲੋਂ ਨਿਗਮੀਕਰਨ ਖਿਲਾਫ਼ ਰੈਲੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.