ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਪੱਤਰਕਾਰ ਨਾਗਪਾਲ ਦੀ ਹੱਤਿਆ ਦੇ ਮਾਮਲੇ ’ਚ ਭਗੌੜੇ ਅਤਿਵਾਦੀ ਵੱਲੋਂ ਸਮਰਪਣ

Posted On April - 16 - 2010

ਪੱਤਰ ਪ੍ਰੇਰਕ
ਸੁਨਾਮ, 15 ਅਪਰੈਲ
ਖਾਲਿਸਤਾਨ ਕਮਾਂਡੋ ਫੋਰਸ ਦੇ ਕਮਾਂਡਰ ਤੇ ਭਗੌੜੇ ਜਗਦੀਪ ਸਿੰਘ ਭਿੱਲੀ ਨੇ ਇਥੇ ਪੁਲੀਸ ਅੱਗੇ ਆਤਮਸਮਰਪਣ ਕਰ ਦਿੱਤਾ ਹੈ। ਜਗਦੀਪ ਸਿੰਘ ਉਰਫ ਭਿੱਲੀ ਉਪਰ ਪੱਤਰਕਾਰ ਨਾਨਕ ਚੰਦ ਨਾਗਪਾਲ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਦਰਜ ਹੈ। ਖਾਲਿਸਤਾਨ ਕਮਾਂਡੋ ਫੋਰਸ ਦੇ ਇਸ ਮੈਂਬਰ ਦਾ ਨਾਂ ਸਿੱਖ ਨੌਜਵਾਨਾਂ ਦੀ ਕਾਲੀ ਸੂਚੀ ਵਿਚ ਦਰਜ ਹੈ। ਇਸ ਨੇ ਮਰਹੂਮ ਪੱਤਰਕਾਰ ਨਾਨਕ ਚੰਦ ਨਾਗਪਾਲ ਦੀ 27 ਅਗਸਤ, 1990 ਨੂੰ ਇਥੇ ਘਰ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲੀਸ ਨੇ ਸ੍ਰੀ ਨਾਗਪਾਲ ਦੇ ਭਰਾ ਬਿਹਾਰੀ ਲਾਲ ਦੇ ਬਿਆਨ ’ਤੇ ਕੇਸ ਦਰਜ ਕੀਤਾ ਸੀ। ਨਾਗਪਾਲ ਇਥੇ ਪੰਜਾਬ ਕੇਸਰੀ ਤੇ ਹਿੰਦ ਸਮਾਚਾਰ ਦੇ ਪੱਤਰਕਾਰ ਸਨ।
ਦੱਸਿਆ ਜਾਂਦਾ ਹੈ ਕਿ ਹੱਤਿਆ ਮਗਰੋਂ ਜਗਦੀਪ ਸਿੰਘ ਉਰਫ ਭਿੱਲੀ ਵਿਦੇਸ਼ ਚਲਿਆ ਗਿਆ ਸੀ। ਥਾਣਾ ਸਿਟੀ ਦੇ ਐਸ.ਐਚ.ਓ. ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਖਾਲਿਸਤਾਨ ਕਮਾਂਡੋ ਫੋਰਸ ਦੇ ਇਸ ਅਤਿਵਾਦੀ ਨੇ ਬੁੱਧਵਾਰ ਦੀ ਸ਼ਾਮ ਨੂੰ ਪੁਲੀਸ ਥਾਣਾ ਸਿਟੀ ਆ ਕੇ ਆਤਮਸਮਰਪਣ ਕੀਤਾ ਤੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜੱਜ ਨੇ ਉਸ ਦਾ ਇਕ ਦਿਨ ਦਾ ਪੁਲੀਸ ਰਿਮਾਂਡ ਦਿੱਤਾ। ਵੀਰਵਾਰ ਨੂੰ ਫਿਰ ਇਸ ਖਾੜਕੂ ਨੂੰ ਅਦਾਲਤ ਨੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।


Comments Off on ਪੱਤਰਕਾਰ ਨਾਗਪਾਲ ਦੀ ਹੱਤਿਆ ਦੇ ਮਾਮਲੇ ’ਚ ਭਗੌੜੇ ਅਤਿਵਾਦੀ ਵੱਲੋਂ ਸਮਰਪਣ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.