ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਪ੍ਰਭਾਕਰਨ ਦੀਆਂ ਫੋਟੋਆਂ ਤੇ ਅਹਿਮ ਦਸਤਾਵੇਜ਼ ਮਿਲੇ

Posted On April - 14 - 2010

ਕੋਲੰਬੋ, 13 ਅਪਰੈਲ
ਸ੍ਰੀਲੰਕਾ ਫੌਜ ਨੂੰ ਸਾਬਕਾ ਵਿਦਰੋਹੀ ਦੇ ਗੜ੍ਹ ਮੁਲਾਇਤਿਵੂ ਵਿਚ ਤਲਾਸ਼ੀ ਮੁਹਿੰਮ ਦੌਰਾਨ ਮਾਰੇ ਗਏ ਲਿੱਟੇ ਆਗੂ ਵਿਨੂਪਿਲੈ ਪ੍ਰਭਾਕਰਨ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ ਅਤੇ ਫੋਟੋ ਐਲਬਮਾਂ ਮਿਲੀਆਂ ਹਨ।
ਫੌਜ ਦੇ ਬੁਲਾਰੇ ਮੇਜਰ ਜਨਰਲ ਪ੍ਰਸਾਦ ਸਮਰਸਿੰਘੇ ਨੇ ਕਿਹਾ ਕਿ ਦਸਤਾਵੇਜ਼ਾਂ ਅਤੇ ਫੋਟੋਆਂ ਤੋਂ ਇਲਾਵਾ ਫੌਜ ਨੂੰ ਪ੍ਰਭਾਕਰਨ ਦੀਆਂ ਕਾਰਵਾਈਆਂ ਨਾਲ ਸਬੰਧਤ ਚਾਰ ਵੀਡੀਓ ਕੈਸੇਟਾਂ ਵੀ ਮਿਲੀਆਂ ਹਨ। ਤਲਾਸ਼ੀ ਮੁਹਿੰਮ ਦੌਰਾਨ ਲਿੱਟੇ ਵੱਲੋਂ ਛੁਪਾਏ ਹਥਿਆਰ ਵੀ ਮਿਲੇ ਹਨ। ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਜਗਤ ਜੈਸੂਰੀਆ ਨੇ ਉੱਤਰ ਅਤੇ ਪੂਰਬ ਵਿਚ ਤਾਇਨਾਤ ਸੁਰੱਖਿਆ ਬਲਾਂ ਨੂੰ ਸਿੰਹਾਲਾ ਅਤੇ ਤਾਮਿਲ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਤਿੰਨ ਦਹਾਕੇ ਚੱਲੀ ਲੜਾਈ (ਖਾਸਕਰ ਲਿੱਟੇ ਦੇ ਖਾਤਮੇ) ਮਗਰੋਂ ਫੌਜ ਇਸ ਵਾਰ ਨਵਾਂ ਸਾਲ ਮਨਾ ਸਕਣਗੇ। ‘ਦ ਸੰਡੇ ਟਾਈਮਜ਼’ ਦੀ ਰਿਪੋਰਟ ਮੁਤਾਬਕ ਜੰਗ ਦੌਰਾਨ ਫੌਜੀਆਂ ਨੂੰ ਨਵੇਂ ਸਾਲ ਮੌਕੇ ਕੋਈ ਛੁੱਟੀਆਂ ਨਹੀਂ ਮਿਲਦੀਆਂ ਸਨ।   -ਪੀ.ਟੀ.ਆਈ.


Comments Off on ਪ੍ਰਭਾਕਰਨ ਦੀਆਂ ਫੋਟੋਆਂ ਤੇ ਅਹਿਮ ਦਸਤਾਵੇਜ਼ ਮਿਲੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.