ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਪਾਕਿਸਤਾਨ ’ਚ ਗੁਰਦੁਆਰੇ ਦੀ ਥਾਂ ਡਿਫੈਂਸ ਹਾਊਸਿੰਗ ਅਥਾਰਟੀ ਨੂੰ ਵੇਚੀ

Posted On April - 22 - 2010

ਇਸਲਾਮਾਬਾਦ, 21 ਅਪਰੈਲ
ਲਾਹੌਰ ’ਚ ਸਿੱਖ ਗੁਰਦੁਆਰੇ ਦੀ ਜ਼ਮੀਨ ਡਿਫੈਂਸ ਹਾਊਸਿੰਗ ਅਥਾਰਟੀ ਨੂੰ ਵੇਚਣ ਸਬੰਧੀ ਭਾਰਤ ਸਰਕਾਰ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਣ ਮਗਰੋਂ ਪਾਕਿਸਤਾਨ ਸਰਕਾਰ ਵੱਲੋਂ ਚੁੱਪ-ਚਪੀਤੇ ਕਰਾਈ ਗਈ ਜਾਂਚ ਨੇ ਇਸ ਸੌਦੇ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਸਬੰਧੀ ਅੱਜ ਮੀਡੀਆ ’ਚ ਰਿਪੋਰਟ ਛਪੀ ਹੈ।
ਪਾਕਿਸਤਾਨ ’ਚ ਘੱਟ-ਗਿਣਤੀ ਭਾਈਚਾਰਿਆਂ ਦੀਆਂ ਧਾਰਮਿਕ ਥਾਵਾਂ ਤੇ ਸੰਪਤੀਆਂ ਲਈ ਨਿਯੁਕਤ ਪ੍ਰਸ਼ਾਸਕੀ ਬਾਡੀ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਨੇ ਗੁਰਦੁਆਰੇ ਦੀ 575 ਕਨਾਲ ਜ਼ਮੀਨ ਵੇਚ ਦਿੱਤੀ ਸੀ। ਇਸ ਸੌਦੇ ਵਿਰੁੱਧ ਪਿਛਲੇ ਸਾਲ ਭਾਰਤੀ ਸੰਸਦ ’ਚ ਵਾਹਵਾ ਰੋਸ ਪ੍ਰਗਟਾਇਆ ਗਿਆ ਸੀ। ਘੱਟ-ਗਿਣਤੀਆਂ ਦੇ ਮਾਮਲਿਆਂ ਸਬੰਧੀ ਸੰਘ ਮੰਤਰਾਲੇ ਵੱਲੋਂ ਕਰਾਈ ਗਈ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਗੁਰਦੁਆਰਿਆਂ ਨਾਲ ਸਬੰਧਤ ਜ਼ਮੀਨ, ਸਿੱਖ ਗੁਰਦੁਆਰਾ ਐਕਟ 1925 ਤਹਿਤ ਵੇਚੀ ਨਹੀਂ ਜਾ ਸਕਦੀ। ਜਾਂਚ ਦੌਰਾਨ ਹੀ ਇਹ ਸਾਹਮਣੇ ਆਇਆ ਕਿ ਇਹ ਜ਼ਮੀਨ ਉਦੋਂ ਪ੍ਰਚਲਤ ਕੀਮਤਾਂ ਤੋਂ ਕਿਤੇ ਘੱਟ ਭਾਅ ’ਤੇ ਵੇਚੀ ਗਈ। ਜਾਂਚ ਦੀ ਰਿਪੋਰਟ ਇਸ ਕਰਕੇ ਗੁਪਤ ਰੱਖੀ ਗਈ ਕਿਉਂਕਿ ਇਸ ਸੌਦੇ ’ਚ ਬਹੁਤ ਸਾਰੀਆਂ ਬੇਨਿਯਮੀਆਂ ਦੀ ਪੁਸ਼ਟੀ ਹੋਣ ’ਤੇ ਕਈ ਸ਼ੰਕੇ ਖੜੇ ਹੋਣ ਕਾਰਨ ਇਵੈਕੂਈ ਟਰਸਟ ਦੇ ਵੱਡੇ ਅਧਿਕਾਰੀ ਮੁਸ਼ਕਲ ’ਚ ਫਸ ਸਕਦੇ ਹਨ।
ਭਾਰਤ ਸਰਕਾਰ ਵੱਲੋਂ 29 ਦਸੰਬਰ, 2009 ਨੂੰ ਪਾਕਿਸਤਾਨ ਸਰਕਾਰ ਨੂੰ ਪੱਤਰ ਲਿਖ ਕੇ ਗੁਰਦੁਆਰਿਆਂ ਤੇ ਹੋਰ ਸਿੱਖ ਅਸਥਾਨਾਂ ਨਾਲ ਸਬੰਧਤ ਜ਼ਮੀਨ ਵੇਚੇ ਜਾਣ ਦੀ ਜਾਂਚ ਕਰਵਾਏ ਜਾਣ ਲਈ ਕਿਹਾ ਗਿਆ ਸੀ। ਇਸ ਪੱਤਰ ਕਾਰਨ ਹੀ ਪਾਕਿਸਤਾਨ ਸਰਕਾਰ ਨੇ ਇਹ ਜਾਂਚ ਕਰਾਈ ਸੀ।
ਅਖ਼ਬਾਰ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਸੋਮਵਾਰ ਨੂੰ ਲਾਹੌਰ ’ਚ ਇਕ ਸਰਕਾਰੀ ਸਮਾਗਮ ’ਚ ਇਵੈਕੂਈ ਟਰਸਟ ਦੇ ਚੇਅਰਮੈਨ ਆਸਿਫ ਹਾਸ਼ਮੀ ਨੇ ਨਾਟਕੀ ਢੰਗ ਨਾਲ ਜੋ ਅਹੁਦੇ ਤੋਂ ਅਸਤੀਫਾ ਦੇਣ ਦੇ ਫੈਸਲੇ ਦਾ ਐਲਾਨ ਕੀਤਾ ਸੀ, ਉਹ ਇਸ ਜਾਂਚ ਕਾਰਨ ਹੀ ਲਿਆ ਗਿਆ ਫੈਸਲਾ ਸੀ।
ਅਖ਼ਬਾਰ ਨੇ ਸਰੋਤਾਂ ਦਾ ਹਵਾਲਾ ਦੇ ਕੇ ਕਿਹਾ ਹੈ ਕਿ ਹਾਸ਼ਮੀ ਜਾਂਚ ਦੀ ਰਿਪੋਰਟ ਤੋਂ ਜਾਣੂ ਸੀ ਤੇ ਇਹ ਰਿਪੋਰਟ ਅਗਲੀ ਕਾਰਵਾਈ ਲਈ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਭੇਜੀ ਜਾ ਚੁੱਕੀ ਹੈ।  ਜਾਂਚ ’ਚ ਖੁਲਾਸਾ ਹੋਇਆ ਸੀ ਕਿ ਇਹ ਜ਼ਮੀਨ ਫੌਜ ਵੱਲੋਂ ਚਲਾਈ ਜਾ ਰਹੀ ਡਿਫੈਂਸ ਹਾਊਸਿੰਗ ਅਥਾਰਟੀ ਨੂੰ ਵੇਚੀ ਗਈ। ਇਹ ਜ਼ਮੀਨ ਪਿਛਲੀ ਸਦੀ ਤੋਂ ਇਵੈਕੂਈ ਟਰੱਸਟ ਨਾਲ ਸਬੰਧਤ ਸੀ ਤੇ ਸਿੱਖ ਗੁਰਦੁਆਰਿਆਂ ਤੇ ਟਰੱਸਟਾਂ ਨਾਲ ਸਬੰਧਤ ਸੀ।
ਰਿਪੋਰਟ ’ਚ ਕਿਹਾ ਗਿਆ ਹੈ, ‘‘ਟਰੱਸਟ ਦੀ ਵਰਤਮਾਨ ਪ੍ਰਬੰਧਕ ਕਮੇਟੀ ਨੇ ਚੇਅਰਮੈਨ ਹਾਸ਼ਮੀ ਦੀ ਅਗਵਾਈ ਵਿਚ ਸਾਰੇ ਨਿਯਮ ਕਾਨੂੰਨ ਛਿੱਕੇ ’ਤੇ ਟੰਗਦਿਆਂ, ਡਿਫੈਂਸ ਹਾਊਸਿੰਗ ਅਥਾਰਟੀ ਨਾਲ ‘‘ਸ਼ੱਕੀ ਕਿਸਮ ਦਾ ਸਮਝੌਤਾ’’ ਕਰਨ ਦਾ ਫੈਸਲਾ ਕੀਤਾ।’’ ਜਾਂਚ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ‘‘ਬਹੁਤ ਸਾਰੀਆਂ ਬਰੀਕੀਆਂ ਨੇ ਭਾਰਤ ਸਰਕਾਰ ਦਾ ਸ਼ੱਕ ਪੱਕਾ ਕੀਤਾ ਕਿਉਂਕਿ ਡਿਫੈਂਸ ਹਾਊਸਿੰਗ ਅਥਾਰਟੀ ਸਾਂਝੀਆਂ ਫੌਜਾਂ ਨਾਲ ਸਬੰਧਤ ਹੈ ਤੇ ਇਹਨੂੰ ਪਾਕਿਸਤਾਨ, ਵਰਤਮਾਨ ਸਰਕਾਰ ਤੇ ਫੌਜ ਨੂੰ ਬਦਨਾਮ ਕਰਨ ਲਈ ਵੀ ਵਰਤਿਆ ਗਿਆ। ਇਸੇ ਕਰਕੇ ਡਿਫੈਂਸ ਹਾਊਸਿੰਗ ਅਥਾਰਟੀ ਤੇ ਇਵੈਕੂਈ ਟਰੱਸਟ’’ ਵਿਚਾਲੇ ਹੋਏ ਸੌਦੇ ਸਬੰਧੀ ਦੁਨੀਆਂ ਭਰ ਦੇ ਮੀਡੀਆ ’ਚ ਰਿਪੋਰਟਾਂ ਛਪੀਆਂ।’’    -ਪੀ.ਟੀ.ਆਈ.


Comments Off on ਪਾਕਿਸਤਾਨ ’ਚ ਗੁਰਦੁਆਰੇ ਦੀ ਥਾਂ ਡਿਫੈਂਸ ਹਾਊਸਿੰਗ ਅਥਾਰਟੀ ਨੂੰ ਵੇਚੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.