ਮਾਪਿਆਂ ਵੱਲੋਂ ਮੋਬਾਈਲ ਖੋਹਣ ਤੋਂ ਨਾਰਾਜ਼ 13 ਸਾਲ ਦੇ ਪੁੱਤ ਨੇ ਫਾਹਾ ਲਿਆ !    ਸੰਜੇ ਕੁੰਡੂ ਹਿਮਾਚਲ ਦੇ ਨਵੇਂ ਡੀਜੀਪੀ !    ਕਰਜ਼ਾ ਮੁਆਫ਼ੀ ਲਈ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਪ੍ਰਦਰਸ਼ਨ !    ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    

ਦੁਨੀਆ ਵਿਚ ਉਭਰਿਆ ਨਵਾਂ ਸ਼ਕਤੀ ਸਮੂਹ

Posted On April - 18 - 2010

ਬ੍ਰਿਕ ਸੰਮੇਲਨ

ਲੇਖਾ-ਜੋਖਾ

ਬ੍ਰਾਸੀਲੀਆ ਚੰਡੀਗੜ੍ਹ ਵਾਂਗ ਹੈ-ਦੁਨੀਆ ਦੇ ਸਭ ਤੋਂ ਵੱਧ ਯੋਜਨਾਬੱਧ ਸ਼ਹਿਰਾਂ ਵਿਚੋਂ ਇਕ। ਇਸ ਦੀਆਂ ਸੜਕਾਂ ਹਰਿਆਲੀ ਨਾਲ ਭਰਪੂਰ ਹਨ ਅਤੇ

ਰਾਜ ਚੇਂਗੱਪਾ ਮੁੱਖ ਸੰਪਾਦਕ ਬ੍ਰਾਸੀਲੀਆ ਤੋਂ

ਇਮਾਰਤਸਾਜ਼ੀ ਦੇਖਦਿਆਂ ਹੀ ਬਣਦੀ ਹੈ। ਇਥੋਂ ਦੇ ਈਟਮਾਟੀ ਮਹੱਲ ਦੇ ਅੰਦਰ ਦੁਨੀਆ ਦੇ ਚਾਰ ਸਭ ਤੋਂ ਸ਼ਕਤੀਸ਼ਾਲੀ ਨੇਤਾ-ਚੀਨੀ ਰਾਸ਼ਟਰਪਤੀ ਹੂ ਜ਼ਿਨਤਾਓ, ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰੂਸੀ ਰਾਸ਼ਟਰਪਤੀ ਦਮਿੱਤਰੀ ਮੈਦਵੇਦੇਵ ਅਤੇ ਬ੍ਰਾਜ਼ੀਲੀ ਰਾਸ਼ਟਰਪਤੀ ਲੁਈ ਇਨੈਸ਼ੀਓ ਲੂਲਾ ਡੀਸਿਲਵਾ ਮਿਲ ਕੇ ਬੈਠੇ।
ਇਹ ਸਾਰੇ ‘ਬ੍ਰਿਕ’ (ਬ੍ਰਾਜ਼ੀਲ, ਰੂਸ, ਭਾਰਤ ਤੇ ਚੀਨ) ਦੇ ਝੰਡੇ ਹੇਠ ਜੁੜੇ। ਇਹ ਚਾਰੋ ਦੇਸ਼ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਅਰਥਚਾਰਿਆਂ ਵਿਚ ਸ਼ਾਮਲ ਹਨ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਸਾਲ 2050 ਤਕ ਅਮਰੀਕਾ ਤੇ ਹੋਰਨਾਂ ਵਿਕਸਤ ਦੇਸ਼ਾਂ ਨੂੰ ਪਿੱਛੇ ਛੱਡ ਜਾਣਗੇ। ਇਨ੍ਹਾਂ ਦੇਸ਼ਾਂ ਦੀ ਆਬਾਦੀ, ਦੁਨੀਆ ਦੀ ਕੁਲ ਵਸੋਂ ਦਾ 40 ਫੀਸਦੀ ਹੈ। ਇਨ੍ਹਾਂ ਦਾ ਰਕਬਾ ਦੁਨੀਆ ਦੇ ਭੂਗੋਲਿਕ ਖੇਤਰ ਦਾ 26 ਫੀਸਦੀ ਬਣਦਾ ਹੈ ਅਤੇ ਇਨ੍ਹਾਂ ਦਾ ਕੁਲ ਘਰੇਲੂ ਉਤਪਾਦ (ਜੀ.ਡੀ.ਪੀ.) ਦੁਨੀਆ ਦੇ ਕੁਲ ਉਤਪਾਦ ਦਾ 22 ਫੀਸਦੀ ਹੈ।
ਦੋ ਸਾਲਾਂ ਦੇ ਆਰਥਿਕ ਮੰਦਵਾੜੇ ਦੇ ਬਾਵਜੁਦ ਦੁਨੀਆ ਦੇ ਆਰਥਿਕ ਵਿਕਾਸ ਵਿਚ ਇਨ੍ਹਾਂ ਦੇਸ਼ਾਂ ਦਾ ਯੋਗਦਾਨ 50 ਫੀਸਦੀ ਰਿਹਾ ਹੈ। ਰੂਸ ਤੇ ਬ੍ਰਾਜ਼ੀਲ ਦੁਨੀਆ ਦੇ ਸਭ ਤੋਂ ਵੱਡੇ ਪੈਟਰੋ ਉਤਪਾਦਕ ਹਨ। ਭਾਰਤ ਤੇ ਚੀਨ ਸਭ ਤੋਂ ਵੱਡੇ ਪੈਟਰੋ ਖਪਤਕਾਰ ਹਨ।
ਇਨ੍ਹਾਂ ਦਰਮਿਆਨ ਮਤਭੇਦ ਵੀ ਹਨ: ਭਾਰਤ ਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਪੰਜ ਦਹਾਕਿਆਂ ਤੋਂ ਚਲਿਆ ਆ ਰਿਹਾ ਹੈ। ਦੋਵੇਂ ਦੇਸ਼ ਏਸ਼ੀਆ ਵਿਚ ਵਿਰੋਧੀ ਸੱਤਾ-ਕੇਂਦਰ ਵੀ ਹਨ। ਚੀਨ ਤੇ ਰੂਸ ਦਾ ਰਿਸ਼ਤਾ ਵੀ ਬਹੁਤਾ ਸੁਖਾਵਾਂ ਨਈਂ। ਬ੍ਰਾਜ਼ੀਲ ਦੇ ਵਿਸ਼ਵ ਵਪਾਰ ਸੰਗਠਨ ਦੇ ਜੁੜੇ ਮੁੱਦਿਆਂ ਬਾਰੇ ਵੱਖਰੇ ਹੀ ਵਿਚਾਰ ਹਨ, ਜਿਨ੍ਹਾਂ ਦਾ ਭਾਰਤੀ ਸੋਚ ਨਾਲ ਸਿੱਧਾ ਟਕਰਾਅ ਹੈ। ਪਰ ਪਿਛਲੇ ਸਾਲ ਇਕੈਤਰੀਨਾਬਰਗ ਵਿਚ ਇਨ੍ਹਾਂ ਦਾ ਪਹਿਲਾ ਸਿਖਰ ਸੰਮੇਲਨ ਹੋਇਆ ਤਾਂ ਚਾਰਾਂ ਨੂੰ ਇਹ ਅਹਿਸਾਸ ਹੋਇਆ ਕਿ ਦੁਨੀਆ ਨੂੰ ਦਰਪੇਸ਼ ਮੁੱਦਿਆਂ ਬਾਰੇ ਉਨ੍ਹਾਂ ਦਰਮਿਆਨ ਸਹਿਮਤੀ ਵੀ ਹੈ।
ਇਸੇ ਲਈ ਬ੍ਰਾਸੀਲੀਆ ਵਿਚ ਸ਼ੁੱਕਰਵਾਰ ਨੂੰ ਜਦੋਂ ਚਾਰੋ ਦੇਸ਼ਾਂ ਦੇ ਨੇਤਾ ਦੂਜੀ ਵਾਰ ਜੁੜ ਕੇ ਬੈਠੇ ਤਾਂ ਇਨ੍ਹਾਂ ਦੀ ਸ਼ਕਤੀ ਦਾ ਪ੍ਰਗਟਾਵਾ ਖੁੱਲ੍ਹ ਕੇ ਹੋਇਆ। ਸਿਖਰ ਸੰਮੇਲਨ ਵਿਚ ਸ਼ਾਮਲ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਚੌਹਾਂ ਦਰਮਿਆਨ ਤਾਲਮੇਲ ਬਣਿਆ ਰਿਹਾ ਜੋ ਕਿ ਅਸਲ ਵਿਚ ਚੰਗਾ ਅਹਿਸਾਸ ਸੀ। ਚਾਰੋ ਤਜਰਬੇਕਾਰ ਨੇਤਾ ਸਨ ਅਤੇ ਇਨ੍ਹਾਂ ਸਾਹਮਣੇ ਗੁੰਝਲਦਾਰ ਮੁੱਦੇ ਸਨ, ਪਰ ਇਨ੍ਹਾਂ ਨੂੰ ਅਜਿਹੇ ਮੁੱਦਿਆਂ ਦੀ ਗੰਭੀਰਤਾ ਤੇ ਪੇਚੀਦਗੀਆਂ ਦੀ ਜਾਣਕਾਰੀ ਸੀ। ਇਸੇ ਲਈ ਦਸਤਾਵੇਜ਼ਾਂ ਦਾ ਬਹੁਤ ਸਹਾਰਾ ਲੈਣ ਦੀ ਲੋੜ ਹੀ ਨਹੀਂ ਪਈ।’’
ਸੰਮੇਲਨ ਤੋਂ ਬਾਅਦ ਇਨ੍ਹਾਂ ਨੇਤਾਵਾਂ ਨੇ ਦੁਨੀਆ ਨੂੰ ਦਰਪੇਸ਼ ਮੁੱਦਿਆਂ ਬਾਰੇ ਸਖਤ ਸ਼ਬਦਾਂ ਵਾਲਾ ਬਿਆਨ ਦਿੱਤਾ। ਇਨ੍ਹਾਂ ਦਾ ਸੁਨੇਹਾ ਬੜਾ ਸਪਸ਼ਟ ਸੀ, ‘‘ਹੁਣ ਪੁਰਾਣਾ ਪ੍ਰਬੰਧ ਬਦਲਣਾ ਹੋਵੇਗਾ ਅਤੇ ਨਵੇਂ ਉਭਰਦੇ ਪ੍ਰਬੰਧ ਵਿਚ ਇਨ੍ਹਾਂ ਚਾਰਾਂ ਦੇਸ਼ਾਂ ਦੀ ਸੁਰ ਸਭ ਤੋਂ ਸ਼ਕਤੀਸ਼ਾਲੀ ਹੋਵੇਗੀ।’’


Comments Off on ਦੁਨੀਆ ਵਿਚ ਉਭਰਿਆ ਨਵਾਂ ਸ਼ਕਤੀ ਸਮੂਹ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.