ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    ਵੋਟਰ ਸੂਚੀ ’ਚ ਨਾਮ ਹੋਣ ਵਾਲਾ ਵਿਅਕਤੀ ਹੀ ਪਾ ਸਕੇਗਾ ਵੋਟ !    

ਦਿੱਲੀ ਕਬਾੜ ਮਾਰਕੀਟ ’ਚੋਂ ਕੋਈ ਨਵਾਂ ਰੇਡੀਓਐਕਟਵ ਸ੍ਰੋਤ ਨਹੀਂ ਲੱਭਾ

Posted On April - 18 - 2010

ਨਵੀਂ ਦਿੱਲੀ, 17 ਅਪਰੈਲ
ਪ੍ਰਮਾਣੂ ਊਰਜਾ ਰੈਗੂਲੇਟਰੀ ਬੋਰਡ (ਏ.ਈ.ਆਰ.ਬੀ.) ਨੇ ਸ਼ਨਿਚਰਵਾਰ ਨੂੰ ਕਿਹਾ ਕਿ ਪੱਛਮੀ ਦਿੱਲੀ ਦੀ ਕਬਾੜ ਮਾਰਕੀਟ ਦੀਆਂ ਸੈਂਕੜੇ ਦੁਕਾਨਾਂ ਦੀ ਛਾਣਬੀਣ ਮਗਰੋਂ ਪ੍ਰਮਾਣੂ ਮਾਹਿਰਾਂ ਨੂੰ ਕੋਈ ਨਵਾਂ ਰੇਡੀਓਐਕਟਿਵ ਸ੍ਰੋਤ ਨਹੀਂ ਮਿਲਿਆ। ਦਿੱਲੀ ਦੀ ਮਾਇਆਪੁਰੀ ਕਬਾੜ ਮਾਰਕੀਟ ਵਿਚੋਂ ਕੋਬਾਲਟ-60 ਦੇ ਰੇਡੀਏਸ਼ਨ ਦੇ 11 ਸ੍ਰੋਤ ਮਿਲੇ ਸਨ, ਜਿਸ ਕਾਰਨ ਤਿੰਨ ਕਬਾੜੀਆਂ ਸਮੇਤ 11 ਵਿਅਕਤੀ ਜ਼ਖਮੀ ਹੋ ਗਏ ਸਨ। ਵਿਗਿਆਨੀਆਂ ਨੇ ਹਾਲੇ ਇਹ ਪਤਾ ਲਗਾਉਣਾ ਹੈ ਕਿ ਰੇਡੀਓਐਕਟਿਵ ਪਦਾਰਥ ਦਾ ਸ੍ਰੋਤ ਘਰੇਲੂ ਕਬਾੜ ਹੈ ਜਾਂ ਦਰਾਮਦ ਕੀਤਾ ਗਿਆ ਕਬਾੜ। ਮਾਇਆਪੁਰੀ ਵਿਚੋਂ ਰੇਡੀਓਐਕਟਿਵ ਕੋਬਾਲਟ-60 ਪਿੰਨਾਂ ਮਿਲੀਆਂ ਸਨ। ਮਾਹਿਰ ਮੰਨਦੇ ਹਨ ਕਿ ਇਹ ਭਾਰਤ ਵਿਚ ਨਹੀਂ ਬਣਦੀਆਂ। ਕੈਂਸਰ ਅਤੇ ਹੋਰ ਬਿਮਾਰੀਆਂ ਦੇ ਇਲਾਜ ਲਈ ਬਣਨ ਵਾਲੀਆਂ ਮਸ਼ੀਨਾਂ ਵਿਚ ਵੀ ਕੋਬਾਲਟ-60 ਦੀ ਵਰਤੋਂ ਕੀਤੀ ਜਾਂਦੀ ਹੈ।

-ਪੀ.ਟੀ.ਆਈ.


Comments Off on ਦਿੱਲੀ ਕਬਾੜ ਮਾਰਕੀਟ ’ਚੋਂ ਕੋਈ ਨਵਾਂ ਰੇਡੀਓਐਕਟਵ ਸ੍ਰੋਤ ਨਹੀਂ ਲੱਭਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.