ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਜੈਸਿਕਾ ਕਤਲ ਕੇਸ ਦਾ ਫੈਸਲਾ ਭਲਕੇ

Posted On April - 18 - 2010

ਨਵੀਂ ਦਿੱਲੀ, 17 ਅਪਰੈਲ
ਸੁਪਰੀਮ ਕੋਰਟ ਆਉਂਦੇ ਸੋਮਵਾਰ ਨੂੰ ਜੈਸਿਕਾ ਲਾਲ ਕਤਲ ਕੇਸ ਦਾ ਫੈਸਲਾ ਸੁਣਾਏਗੀ। ਕੇਸ ਦੇ ਕਥਿਤ ਮੁੱਖ ਦੋਸ਼ੀ ਮਨੂ ਸ਼ਰਮਾ ਨੇ ਦਿੱਲੀ ਹਾਈ ਕੋਰਟ ਵੱਲੋਂ ਉਸ ਨੂੰ ਸੁਣਾਈ ਛੇ ਸਾਲ ਦੀ ਸਜ਼ਾ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਸੀ। ਜਸਟਿਸ ਪੀ. ਸਥਾਸ਼ਿਵਮ ਅਤੇ ਜਸਟਿਸ ਸਵਤੰਤਰ ਕੁਮਾਰ ਦੇ ਬੈਂਚ ਨੇ 18 ਫਰਵਰੀ ਨੂੰ ਇਸ ਸਬੰਧੀ ਫੈਸਲਾ ਰਾਖਵਾਂ ਰੱਖਿਆ ਸੀ। ਮਨੂ ਸ਼ਰਮਾ ਦੇ ਵਕੀਲ ਰਾਮ ਜੇਠਮਲਾਨੀ ਨੇ ਦੋਸ਼ ਲਾਇਆ ਕਿ ਹਾਈ ਕੋਰਟ ਬੈਂਚ ਨੇ ਸ਼ਰਮਾ ਨੂੰ ਦੋਸ਼ੀ ਠਹਿਰਾਉਣ ਦਾ ਇਰਾਦਾ ਕੀਤਾ ਹੋਇਆ ਸੀ।
ਦੂਜੇ ਪਾਸੇ ਸੋਲੀਸਿਟਰ ਜਨਰਲ ਗੋਪਾਲ ਸੁਬਰਾਮਨੀਅਮ ਦਾ ਕਹਿਣਾ ਹੈ ਕਿ ਮਨੂ ਸ਼ਰਮਾ ਉਰਫ ਸਿਧਾਰਥ ਵਸ਼ਿਸ਼ਠ ਵਿਰੁੱਧ ਲੋੜੀਂਦੇ ਸਬੂਤ ਮੌਜੂਦ ਹਨ। ਦਿੱਲੀ ਦੇ ਤਮਾਰਿੰਡ ਕੋਰਟ ਕੈਫੇ ਰੈਸਟੋਰੈਂਟ ਵਿਚ ਮਨੂ ਸ਼ਰਮਾ ਨੇ 29 ਅਪਰੈਲ, 1999 ਦੀ ਰਾਤ ਨੂੰ ਜੈਸਿਕਾ ਲਾਲ ਦਾ ਕਥਿਤ ਤੌਰ ’ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। 18 ਦਸੰਬਰ 2006 ਨੂੰ ਹਾਈ ਕੋਰਟ ਨੇ 21 ਫਰਵਰੀ 2006 ਨੂੰ ਹੇਠਲੀ ਅਦਾਲਤ ਵੱਲੋਂ ਉਸ ਨੂੰ ਦੋਸ਼ ਮੁਕਤ ਕਰਨ ਦੇ ਹੁਕਮ ਰੱਦ ਕਰ ਦਿੱਤੇ ਸਨ।

-ਪੀ.ਟੀ.ਆਈ.


Comments Off on ਜੈਸਿਕਾ ਕਤਲ ਕੇਸ ਦਾ ਫੈਸਲਾ ਭਲਕੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.