ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਚੋਰ ਕਾਬੂ

Posted On April - 9 - 2010

ਪੱਤਰ ਪ੍ਰੇਰਕ
ਧਾਰੀਵਾਲ, 8 ਅਪਰੈਲ
ਪੁਲੀਸ ਨੇ ਪੰਜ ਚੋਰਾਂ ਨੂੰ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ। ਥਾਣਾ ਧਾਰੀਵਾਲ ਦੀ ਪੁਲੀਸ ਵੱਲੋਂ ਦੋ ਚੋਰੀ ਦੇ ਚਾਰ ਮੋਟਰਸਾਈਕਲਾਂ ਸਮੇਤ ਦੋ ਚੋਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲੀਸ ਵੱਲੋਂ ਕਾਬੂ ਕੀਤੇ ਗਏ ਚੋਰਾਂ ਦੀ  ਪਛਾਣ ਹੰਸ ਰਾਮ ਉਰਫ ਹੰਸਾ ਵਾਸੀ ਪਿੰਡ ਮਿਸਰਪੁਰਾ (ਛੋਟ) ਅਤੇ ਹਰਜੀਤ ਸਿੰਘ ਉਰਫ ਜੀਤੀ ਵਾਸੀ ਦੀਵਾਨੀਵਾਲ ਥਾਣਾ ਸਦਰ ਬਟਾਲਾ ਸ਼ਾਮਲ ਹਨ। ਪੁਲੀਸ ਨੇ ਨੌਸਹਿਰਾ ਮੱਝਾ ਸਿੰਘ, ਪੁਲ ਨੇੜੇ ਸੜਕ ’ਤੇ ਨਾਕਾ ਲਾਇਆ ਹੋਇਆ ਸੀ। ਸ਼ੱਕ ਦੇ ਆਧਾਰ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਗਿਆ। ਮੋਟਰਸਾਈਕਲਾਂ ਦੇ ਕਾਗਜ਼-ਪੱਤਰ ਮੰਗਣ ’ਤੇ ਦੋਵੇਂ ਮੋਟਰਸਾਈਕਲ ਸਵਾਰ ਪੁਲੀਸ ਨੂੰ ਕੋਈ ਕਾਗਜ਼ ਨਾ ਵਿਖਾ ਸਕੇ। ਪੁਲੀਸ ਨੇ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਮੋਟਰਸਾਈਕਲ ਚੋਰੀ ਦੇ ਹਨ। ਬਰਾਮਦ ਕੀਤੇ ਗਏ ਮੋਟਰਸਾਈਕਲਾਂ ਵਿਚ (ਪੀ.ਬੀ.58 ਸੀ-5917) ਅਤੇ (ਪੀ.ਬੀ.18 ਐਚ 8104) ਸ਼ਾਮਲ ਹਨ। ਕਾਬੂ ਕੀਤੇ ਕਥਿਤ ਚੋਰ ਹਰਜੀਤ ਸਿੰਘ ਨੇ ਮੰਨਿਆ ਕਿ ਚੋਰੀ ਦੇ ਦੋ ਮੋਟਰਸਾਈਕਲ ਉਸ ਦੇ ਘਰ ਵੀ ਪਏ ਹੋਏ ਹਨ। ਪੁਲੀਸ ਨੇ ਇਹ ਦੋਵੇਂ ਮੋਟਰਸਾਈਕਲ ਵੀ ਉਸ ਦੇ ਘਰੋਂ ਪਿੰਡ ਦੀਵ ਦੀਵਾਲ ਤੋਂ ਬਰਾਮਦ ਕਰ ਲਏ। ਪੁਲੀਸ ਨੇ ਦੋਹਾਂ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਇਕ ਹੋਰ ਪੁਲੀਸ ਨਾਕੇ ’ਤੇ ਦੋ ਮੋਟਰਸਾਈਕਲ ਚੋਰਾਂ ਨੂੰ ਚੋਰੀ ਦੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਚੋਰਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਪਵਨਜੀਤ ਉਰਫ ਪੰਮਾ ਵਾਸੀ ਪਿੰਡ ਭੁਲਾਚੱਕ ਵਜੋਂ ਹੋਈ ਹੈ। ਇਨ੍ਹਾਂ ਤੋਂ ਬਰਾਮਦ ਕੀਤਾ ਗਿਆ ਮੋਟਰਸਾਈਕਲ ਕੁਝ ਦਿਨ ਪਹਿਲਾਂ ਗੁਰਦੁਆਰਾ ਘੱਲੂਘਰਾ ਸਾਹਿਬ ਕਾਹਨੂੰਵਾਨ ਤੋਂ ਚੋਰੀ ਕੀਤਾ ਗਿਆ ਸੀ।


Comments Off on ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਚੋਰ ਕਾਬੂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.