ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਗੀਤਾਂਜਲੀ ਗਾਇਤਰੀ ਅਤੇ ਰੇਣੂਕਾ ਨਈਅਰ ਨੂੰ ਲਾਡਲੀ ਮੀਡੀਆ ਪੁਰਸਕਾਰ

Posted On April - 15 - 2010

ਗੀਤਾਂਜਲੀ ਗਾਇਤਰੀ

ਰੇਣੂਕਾ ਨਈਅਰ

ਚੰਡੀਗੜ੍ਹ, 14 ਅਪਰੈਲ

‘ਟ੍ਰਿਬਿਊਨ’ ਦੀ ਪ੍ਰਿੰਸੀਪਲ ਕੋਰਿਸਪੌਂਡੈਂਟ ਗੀਤਾਂਜਲੀ ਗਾਇਤਰੀ ਨੂੰ ਯੂ.ਐਨ.ਐਫ.ਪੀ.ਏ- ਲਾਡਲੀ ਮੀਡੀਆ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਉਸ ਨੂੰ ਇਹ ਮਾਣ ਔਰਤਾਂ ਦੇ ਮੁੱਦੇ ਉਭਾਰਨ ਲਈ ਦਿੱਤਾ ਗਿਆ।

ਸਿਹਤ, ਆਬਾਦੀ ਅਤੇ ਔਰਤਾਂ ਸਬੰਧੀ ਮਸਲਿਆਂ ’ਤੇ ਕੰਮ ਕਰਦੀ ਇਕ ਐਨ.ਜੀ.ਓ. ਪਾਪੂਲੇਸ਼ਨ ਫਸਟ ਦੀ ਮੁਹਿੰਮ ‘ਲਾਡਲੀ’ ਨੂੰ ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਦੀ ਵੀ ਹਮਾਇਤ ਹਾਸਲ ਹੈ। ‘ਦੈਨਿਕ ਟ੍ਰਿਬਿਊਨ’ ਦੀ ਸਾਬਕਾ ਐਸਿਸਟੈਂਟ ਐਡੀਟਰ ਰੇਣੂਕਾ ਨਈਅਰ ਅਤੇ ਇਕ ਪੰਜਾਬੀ ਪੱਤਰਕਾਰ ਜਗਤਾਰ ਸਿੰਘ ਭੁੱਲਰ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

ਉਤਰੀ ਭਾਰਤ ਦੇ ਰਾਜਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਂਚਲ, ਛਤੀਸਗੜ੍ਹ ਅਤੇ ਕੇਂਦਰ ਸ਼ਾਸਤ ਰਾਜਾਂ ਚੰਡੀਗੜ੍ਹ ਅਤੇ ਦਿੱਲੀ ’ਚੋਂ 22 ਜੇਤੂ ਵੱਖ-ਵੱਖ ਸ਼੍ਰੇਣੀਆਂ ’ਚ ਚੁਣੇ ਗਏ। ਜੇਤੂਆਂ ਦਾ ਅੱਜ ਸਮਨਵਯ ਭਵਨ ਭੋਪਾਲ ’ਚ ਸਮਾਗਮ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਨਮਾਨ ਕੀਤਾ। ਮੱਧ ਪ੍ਰਦੇਸ਼ ਦੇ ਸਿਹਤ ਮੰਤਰੀ ਅਨੂਪ ਮਿਸ਼ਰਾ ਇਸ ਮੌਕੇ ਗੈਸਟ ਆਫ ਆਨਰ ਸਨ। ਗੀਤਾਂਜਲੀ ਨੂੰ ਇਹ ਪੁਰਸਕਾਰ ਹਰਿਆਣਾ ’ਚ ਅਤਿ ਦੀਆਂ ਪਿੱਤਰੀ ਕਬਜ਼ੇ ਵਾਲੀਆਂ ਖਾਪ ਪੰਚਾਇਤਾਂ ਸਬੰਧੀ ਅਤੇ ਅਣਖ ਖਾਤਰ ਧੀਆਂ ਅਤੇ ਔਰਤਾਂ ਦੀ ਹੱਤਿਆ ਦੀ ਨਿੰਦਿਆ ਕਰਦੀਆਂ ਖਬਰਾਂ ਤੇ ਲੇਖ ਲਿਖਣ ਲਈ ਇਹ ਪੁਰਸਕਾਰ ਦਿੱਤਾ ਗਿਆ।

ਗੀਤਾਂਜਲੀ ਨੇ ਲੜਕੀਆਂ ਨਾਲ ਭੇਦਭਾਵ ਹੋਣ ਦੇ ਡਰਾਉਣੇ ਪੱਖ ਸਾਹਮਣੇ ਲਿਆਂਦੇ ਸਨ। ਇਸ ਪੁਰਸਕਾਰ ’ਚ ਪ੍ਰਸੰਸਾ ਪੱਤਰ ਅਤੇ ਟਰਾਫੀ ਸ਼ਾਮਲ ਹੈ। ਇਸ ਤੋਂ ਪਹਿਲਾਂ ਸਾਲ 2004 ਵਿਚ ਉਹਨੂੰ ‘ਸਰਵੋਤਮ ਖੋਜੀ ਪੱਤਰਕਾਰੀ’ ਲਈ ਚੰਡੀਗੜ੍ਹ ਪ੍ਰੈਸ ਕਲੱਬ ਅਤੇ ਹਰਿਆਣਾ ਸਰਕਾਰ ਦੇ ਸ੍ਰੀ ਰਾਜੇਂਦਰ ਹੂਡਾ ਸਮਰਿਤੀ ਨਵੋਦਿਤ ਪੱਤਰਕਾਰਿਤਾ ਪੁਰਸਕਾਰ ਨਾਲ 2006 ’ਚ ਸਨਮਾਨਤ ਕੀਤਾ ਗਿਆ ਸੀ। ‘ਦੈਨਿਕ ਟ੍ਰਿਬਿਊਨ’ ਦੀ ਸਾਬਕਾ ਅਸਿਸਟੈਂਟ ਐਡੀਟਰ ਰੇਣੂਕਾ ਨਈਅਰ ਨੂੰ ਵੀ ਇਸ ਪੁਰਸਕਾਰ ਨਾਲ ਸਨਮਾਨਿਆ ਗਿਆ ਹੈ।

ਇਲੈਕਟ੍ਰਾਨਿਕ ਮੀਡੀਆ ਸ਼੍ਰੇਣੀ ’ਚ ਸੁਤਾਪਾ ਦੇਵ (ਐਨ.ਡੀ.ਟੀ.ਵੀ.) ਦਿੱਲੀ, ਹੇਮੰਤ ਪਨੀਗ੍ਰਾਹੀ ਜ਼ੀ 24 ਘੰਟੇ ਛੱਤੀਸਗੜ੍ਹ, ਦਿਵਿਆ ਸ਼ਾਹ ਸੀ.ਐਨ.ਐਨ.ਆਈ.ਬੀ.ਐਨ. ਦਿੱਲੀ, ਅਰਚਨਾ ਸ਼ਰਮਾ ਲੋਕ ਸਭਾ ਟੀ.ਵੀ. ਦਿੱਲੀ ਅਤੇ ਰਿਚਾ ਅਨਿਰੁੱਧ ਆਈ.ਬੀ.ਐਨ. 7 ਦਿੱਲੀ ਹਨ।

ਪ੍ਰਿੰਟ ਮੀਡੀਆ ਦੇ ਇਹ ਪੁਰਸਕਾਰ ਲੈਣ ਵਾਲੇ ਹੋਰ ਪੱਤਰਕਾਰਾਂ ’ਚ ਨੁਸਰਤ ਆਰਾ (ਉਰਦੂ), ਮੁਹੰਮਦ ਅਨਿਸੁਰ ਰਹਿਮਾਨ ਖਾਨ (ਉਰਦੂ), ਸੁਖਬੀਰ ਸਿਵਾਚ (ਅੰਗਰੇਜ਼ੀ), ਅਨਪੂਰਨਾ ਝਾਅ (ਅੰਗਰੇਜ਼ੀ), ਸੁਰੋਈਆ ਨਿਆਜ਼ੀ (ਅੰਗਰੇਜ਼ੀ), ਨੇਹਾ ਦੀਕਸ਼ਿਤ ਚਰਖਾ ਫੀਚਰਜ਼ (ਬਹੁ ਭਾਸ਼ੀ) ਰਾਜੇਸ਼ ਮਾਲੀ (ਹਿੰਦੀ) ਅਤੇ ਗੀਤਾ ਸ੍ਰੀ (ਹਿੰਦੀ) ਸ਼ਾਮਲ ਹਨ।

ਸਮਰਿਧੀ ਜੋਸ਼ੀ ਅਤੇ ਵਿਭਾ ਰਾਨੀ ਅਤੇ ਅਫਸਾਨਾ ਰਾਸ਼ਿਦ ਨੂੰ ਵੈਬਸ਼੍ਰੇਣੀ ਦੇ ਪੁਰਸਕਾਰ ਦਿੱਤੇ ਗਏ। ਸ਼ੈਲਜਾ ਚੰਦਰਾ ਨੂੰ ਆਬਾਦੀ ਦੇ ਮੁੱਦਿਆਂ ’ਤੇ ਵਿਸ਼ੇਸ਼ ਪੁਰਸਕਾਰ ਦਿੱਤਾ ਗਿਆ।

-ਏਜੰਸੀ


Comments Off on ਗੀਤਾਂਜਲੀ ਗਾਇਤਰੀ ਅਤੇ ਰੇਣੂਕਾ ਨਈਅਰ ਨੂੰ ਲਾਡਲੀ ਮੀਡੀਆ ਪੁਰਸਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.