‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਕੇਰਲ ਦੀ 12 ਮੈਂਬਰੀ ਟੀਮ ਵੱਲੋਂ ਸਕੂਲ ਦਾ ਦੌਰਾ

Posted On April - 9 - 2010

ਪੱਤਰ ਪ੍ਰੇਰਕ
ਜੈਂਤੀਪੁਰ, 8 ਅਪਰੈਲ
ਦੇਸ਼ ਦੇ ਸਭ ਤੋਂ ਵੱਧ ਸਾਖਰ ਸੂਬੇ ਕੇਰਲਾ ਤੋਂ ਸਰਵ ਸਿੱਖਿਆ ਅਭਿਆਨ ਸਕੀਮ ਤਹਿਤ 12 ਮੈਂਬਰੀ ਇਕ ਟੀਮ ਨੇ ਪੀ. ਭਾਸਕਰਨ ਸੀਨੀਅਰ ਲੈਕਚਰਾਰ ਡਾਈਟ ਕਸਾਰਾਗੋਡ (ਕੇਰਲਾ) ਦੀ ਅਗਵਾਈ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਕਾਰੀ ਮਿਡਲ ਸਕੂਲਾਂ ਵਿਚੋਂ ਸਭ ਤੋਂ ਵਧੀਆ ਸਕੂਲ ਹੋਣ ਦਾ ਮਾਣ ਹਾਸਲ ਕਰਨ ਵਾਲੇ ਸਰਕਾਰੀ ਮਿਡਲ ਸਕੂਲ ਪਿੰਡ ਕੋਟਲੀ ਢੋਲੇਸ਼ਾਹ (ਬਲਾਕ ਮਜੀਠਾ) ਵਿਖੇ ਪਹੁੰਚ ਕੇ ਸਕੂਲ ਦੇ ਸਾਰੇ ਪੱਖਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਕੂਲ ਵਿਖੇ ਪਹੁੰਚਣ ’ਤੇ ਸਕੂਲ ਮੁਖੀ ਸਤਨਾਮ ਸਿੰਘ ਪਾਖਰਪੁਰਾ, ਸਮੂਹ ਸਟਾਫ ਅਤੇ ਇਲਾਕੇ ਦੇ ਪਤਵੰਤਿਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਇਸ ਟੀਮ ਦੇ ਮੈਂਬਰਾਂ ਨੇ ਸਕੂਲ ਦੀ ਯੋਜਨਾ, ਬਿਲਡਿੰਗ ਉਸਾਰੀ, ਲਾਇਬਰੇਰੀ, ਵੋਕੇਸ਼ਨਲ ਰੂਮ, ਕਲਾਸ ਰੂਮ, ਸਪੋਰਟਸ ਰੂਮ, ਸ਼ਹੀਦ ਭਗਤ ਸਿੰਘ ਯਾਦਗਾਰੀ ਹਾਲ, ਬੱਚਿਆਂ ਦੀ ਪੜ੍ਹਾਈ ਦਾ ਪੱਧਰ, ਸਾਇੰਸ ਲਾਇਬਰੇਰੀ ਬਾਰੇ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ਉਨ੍ਹਾਂ ਸਕੂਲ ਮੁਖੀ ਸਤਨਾਮ ਸਿੰਘ ਪਾਖਰਪੁਰਾ ਵੱਲੋਂ ਇੰਨੀ ਮਿਹਨਤ ਅਤੇ ਸਖ਼ਤ ਘਾਲਣਾ ਕਰਕੇ ਸਕੂਲ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਾ ਪਹਿਲੇ ਨੰਬਰ ਦਾ ਸਕੂਲ ਬਣਾਉਣ ਦੀ ਸ਼ਲਾਘਾ ਕੀਤੀ ਅਤੇ ਆਪਣੀ ਟੀਮ ਵੱਲੋਂ ਖੁਸ਼ ਹੋ ਕੇ 2000 ਰੁਪਏ ਦਾ ਨਗਦ ਇਨਾਮ ਵੀ ਦਿੱਤਾ।


Comments Off on ਕੇਰਲ ਦੀ 12 ਮੈਂਬਰੀ ਟੀਮ ਵੱਲੋਂ ਸਕੂਲ ਦਾ ਦੌਰਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.