ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕੇਂਦਰੀ ਪੂਲ ਲਈ ਕਣਕ ਦੀ ਖਰੀਦ ’ਚ ਦਸ ਫੀਸਦੀ ਦਾ ਵਾਧਾ

Posted On April - 22 - 2010

ਚੌਲਾਂ ਦੀ ਖਰੀਦ ਦੇ ਟੀਚੇ ’ਚ 3 ਫੀਸਦੀ ਕਮੀ

ਪੰਜਾਬ ਦਾ ਸਭ ਤੋਂ ਵੱਧ ਯੋਗਦਾਨ

ਨਵੀਂ ਦਿੱਲੀ, 21 ਅਪਰੈਲ
ਸਰਕਾਰ ਨੇ ਕਿਹਾ ਹੈ ਕਿ ਉਸ ਵੱਲੋਂ ਚਾਲੂ ਸੀਜ਼ਨ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਹੁਣ ਤਕ ਦਸ ਫੀਸਦੀ ਵੱਧ ਕਣਕ ਦੀ ਖਰੀਦ ਕੀਤੀ ਗਈ ਹੈ। ਸਰਕਾਰ ਦੀ ਖਰੀਦ ਲਈ ਨੋਡਲ ਏਜੰਸੀ ਐਫ.ਸੀ.ਆਈ. ਹੁਣ ਤਕ 152.55 ਲੱਖ ਟਨ ਕਣਕ ਦੀ ਖਰੀਦ ਕਰ ਚੁੱਕੀ ਹੈ, ਜੋ ਪਿਛਲੇ ਸਾਲ ਇਸ ਸਮੇਂ ਦੌਰਾਨ 138.93 ਲੱਖ ਟਨ ਸੀ। ਸਰਕਾਰ ਨੂੰ ਆਸ ਹੈ ਕਿ ਉਹ ਇਸ ਸੀਜ਼ਨ ਦੌਰਾਨ ਪਿਛਲੇ ਸਾਲ ਦੇ ਮੁਕਾਬਲੇ ਵੱਧ ਕਣਕ ਦੀ ਖਰੀਦ ਕਰੇਗੀ। ਪਿਛਲੇ ਸਾਲ ਸਰਕਾਰ ਨੇ 253.85 ਲੱਖ ਟਨ ਕਣਕ ਖਰੀਦੀ ਸੀ, ਜੋ ਇਸ ਸਾਲ ਵਧ ਕੇ 262 ਲੱਖ ਟਨ ਤਕ ਪੁੱਜ ਸਕਦੀ ਹੈ।
ਸਰਕਾਰੀ ਡਾਟਾ ਮੁਤਾਬਕ ਹੁਣ ਤਕ ਕੇਂਦਰੀ ਪੂਲ ਵਿਚ ਪੰਜਾਬ ਦਾ ਯੋਗਦਾਨ ਸਭ ਤੋਂ ਵੱਧ ਹੈ। ਪੰਜਾਬ ਨੇ ਪਿਛਲੇ ਸਾਲ 71.22 ਲੱਖ ਟਨ ਕਣਕ ਪੂਲ ਲਈ ਭੇਜੀ ਸੀ, ਜੋ ਇਸ ਵਾਰ 5 ਫੀਸਦੀ ਵਧ ਕੇ ਹੁਣ 75.01 ਲੱਖ ਟਨ ਤਕ ਪੁੱਜ ਚੁੱਕੀ ਹੈ। ਹਰਿਆਣਾ ਤੋਂ ਵੀ ਕਣਕ ਦੀ ਆਮਦ ਵਿਚ ਪੰਜ ਫੀਸਦ ਦਾ ਵਾਧਾ ਹੋਇਆ ਹੈ। ਇਸ ਸੂਬੇ ਤੋਂ ਕੇਂਦਰੀ ਪੂਲ ਲਈ ਪਿਛਲੇ ਸਾਲ 50.73 ਲੱਖ ਟਨ ਕਣਕ ਪੁੱਜੀ ਸੀ, ਜੋ ਇਸ ਵਾਰ 53.14 ਲੱਖ ਟਨ ਤਕ ਪੁੱਜ ਚੁੱਕੀ ਹੈ। ਮੱਧ ਪ੍ਰਦੇਸ਼ ਨੇ ਪਿਛਲੇ ਸਾਲ ਕੇਂਦਰੀ ਪੂਲ ਲਈ 8.70 ਲੱਖ ਟਨ ਕਣਕ ਭੇਜੀ ਸੀ, ਜੋ ਇਸ ਵਾਰ ਵਧ ਕੇ 19.93 ਲੱਖ ਟਨ ਹੋ ਚੁੱਕੀ ਹੈ।
ਦੂਜੇ ਪਾਸੇ ਰਾਜਸਥਾਨ ਤੋਂ ਕਣਕ ਦੀ ਖਰੀਦ ਵਿਚ ਕਮੀ ਆਈ ਹੈ। ਪਿਛਲੇ ਸਾਲ ਇਸ ਸੀਜ਼ਨ ਦੌਰਾਨ ਉਸ ਤੋਂ ਹੁਣ ਤਕ 4.81 ਲੱਖ ਟਨ ਕਣਕ ਖਰੀਦੀ ਸੀ, ਜੋ ਇਸ ਵਾਰ 57 ਫੀਸਦ ਘੱਟ ਕੇ 2.09 ਲੱਖ ਟਨ ਰਹਿ ਗਈ ਹੈ। ਉੱਤਰ ਪ੍ਰਦੇਸ਼ ’ਚ ਕਣਕ ਦੀ ਖਰੀਦ ’ਚ ਕਮੀ ਆਈ ਹੈ।
ਵਰਨਣਯੋਗ ਹੈ ਕਿ ਇਸ ਵਾਰ ਕਣਕ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਘਟਿਆ ਹੈ। ਪਿਛਲੇ ਸਾਲ ਇਹ 8.68 ਕਰੋੜ ਟਨ ਦੇ ਮੁਕਾਬਲੇ ਘੱਟ ਕੇ 8.28 ਕਰੋੜ ਟਨ ਰਹਿ ਗਿਆ ਹੈ।
ਚੌਲਾਂ ਦੀ ਖਰੀਦ ’ਚ ਕਮੀ: ਇਕ ਪਾਸੇ ਸਰਕਾਰ ਜਿਥੇ ਇਸ ਵਾਰ ਕਣਕ ਦੀ 10 ਫੀਸਦ ਵੱਧ ਖਰੀਦ ਕਰ ਰਹੀ ਹੈ, ਉਥੇ ਉਸ ਦਾ ਚੌਲਾਂ ਦੀ ਖਰੀਦ ਦਾ ਟੀਚਾ ਪਿਛਲੇ ਸਾਲ ਨਾਲੋਂ 3 ਫੀਸਦ ਘਟ ਗਿਆ। ਐਫ.ਸੀ.ਆਈ. ਤੇ ਰਾਜਾਂ ਦੀਆਂ ਏਜੰਸੀਆਂ ਵੱਲੋਂ ਇਸ ਸਾਲ ਦੌਰਾਨ ਸਿਰਫ 2.624 ਕਰੋੜ ਟਨ ਚੌਲ ਹੀ ਖਰੀਦੇ ਜਾ ਸਕਣਗੇ, ਜਦੋਂ ਕਿ ਪਿਛਲੇ ਸਾਲ ਇਹ ਖਰੀਦ 2.709 ਕਰੋੜ ਟਨ ਸੀ। ਕੇਂਦਰ ਨੇ ਸਾਲ 2008-09 ਦੌਰਾਨ ਚੌਲਾਂ    ਦੀ ਰਿਕਾਰਡ ਖਰੀਦ ਕੀਤੀ ਸੀ। ਉਦੋਂ ਉਸ ਨੇ 3.368 ਕਰੋੜ ਟਨ ਚੌਲ ਖਰੀਦੇ ਸਨ। ਇਸ ਵਾਰ ਸੋਕੇ ਕਾਰਨ ਦੇਸ਼ ਦੇ 300 ਜ਼ਿਲ੍ਹਿਆਂ ਵਿਚ ਝੋਨੇ ਦੀ ਪੈਦਾਵਾਰ ’ਤੇ ਮਾੜਾ ਅਸਰ ਪਿਆ। ਪੰਜਾਬ ਨੇ ਕੇਂਦਰੀ ਪੂਲ ਵਿਚ ਹੁਣ ਤਕ ਸਭ ਤੋਂ ਵੱਧ ਚੌਲ ਪਾਏ ਹਨ, ਜੋ ਪਿਛਲੇ ਸਾਲ ਨਾਲੋਂ ਦਸ ਫੀਸਦ ਵੱਧ ਹਨ। ਪਿਛਲੇ ਸਾਲ ਪੰਜਾਬ ਨੇ ਕੇਂਦਰੀ ਪੂਲ ਵਿਚ 84.6 ਲੱਖ ਟਨ ਚੌਲ ਭੇਜੇ ਸਨ, ਜੋ ਇਸ ਵਾਰ ਵਧ ਕੇ 92.7 ਲੱਖ ਟਨ ਤਕ ਹੋ ਗਏ ਹਨ। ਕੇਂਦਰੀ ਪੂਲ ਵਿਚ ਛੱਤੀਸਗੜ੍ਹ ਤੇ ਹਰਿਆਣਾ ਨੇ ਆਪਣਾ ਯੋਗਦਾਨ ਕ੍ਰਮਵਾਰ 19 ਤੇ 27 ਫੀਸਦ ਵਧਾਇਆ ਹੈ, ਪਰ ਆਂਧਰਾ ਦੀ ਹਿੱਸੇਦਾਰੀ ਵਿਚ 20 ਫੀਸਦ ਦੀ ਕਮੀ ਆਈ ਹੈ। ਦੇਸ਼ ਵਿਚ 2009-10 ਸੀਜ਼ਨ ਦੌਰਾਨ ਚੌਲਾਂ ਦੀ ਪੈਦਾਵਾਰ 8.756 ਕਰੋੜ ਟਨ ਰਹੀ, ਜੋ ਇਸ ਤੋਂ ਪਿਛਲੇ ਸਾਲ 9.918 ਕਰੋੜ ਟਨ ਸੀ।           -ਪੀ.ਟੀ.ਆਈ.


Comments Off on ਕੇਂਦਰੀ ਪੂਲ ਲਈ ਕਣਕ ਦੀ ਖਰੀਦ ’ਚ ਦਸ ਫੀਸਦੀ ਦਾ ਵਾਧਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.