‘ਤੇਰੇ ਇਸ਼ਕ ਦਾ ਗਿੱਧਾ ਪੈਂਦਾ...’: ਗੁਰਦਾਸ ਮਾਨ ਹਾਜ਼ਰ ਹੋ! !    ਨਾਰੀ ਦੇਹ ’ਤੇ ਲਾਏ ਗਏ ਜ਼ਾਬਤੇ !    ਆਪਣਾ ਕਮਰਾ !    ਪਰਾਸ਼ਰ ਝੀਲ ਦੀ ਯਾਤਰਾ !    ਉਸ ਬੋਹੜ ਨੇ ਪੁੱਛਿਆ ਸੀ !    ਅਣਿਆਈ ਮੌਤ !    ਮਿੰਨੀ ਕਹਾਣੀਆਂ !    ਬੱਚਿਓ! ਤੁਸੀਂ ਸਰੀ ਨਹੀਂ ਜਾਣਾ !    ਸੋਚਣ ਲਈ ਮਜਬੂਰ ਕਰਦੀ ਕਵਿਤਾ !    ਜ਼ੁਲਮ ਅਤੇ ਸ਼ੋਸ਼ਣ ਖ਼ਿਲਾਫ਼ ਸੰਘਰਸ਼ !    

ਕਰਨਾਲ ਦੀ ਜੱਜ ਨੇ ਤਬਾਦਲੇ ਦੀ ਮੰਗ ਨਹੀਂ ਕੀਤੀ: ਪੁਲੀਸ

Posted On April - 18 - 2010

ਚੰਡੀਗੜ੍ਹ, 17 ਅਪਰੈਲ
ਚਰਚਿਤ ਮਨੋਜ-ਬਬਲੀ ਕਤਲ ਕੇਸ ’ਚ 5 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਉਣ ਵਾਲੀ ਕਰਨਾਲ ਦੀ ਜੱਜ ਵਾਨੀ ਗੋਪਾਲ ਸ਼ਰਮਾ ਵੱਲੋਂ ਜਾਨ ਦੇ ਖਤਰੇ ਕਾਰਨ ਤਬਾਦਲੇ ਦੀ ਮੰਗ ਬਾਰੇ ਰਿਪੋਰਟਾਂ ਨੂੰ ਰੱਦ ਕਰਦਿਆਂ ਪੁਲੀਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਕਰਨਾਲ ਦੇ ਪੁਲੀਸ ਮੁਖੀ ਰਾਕੇਸ਼ ਆਰੀਆ ਨੇ ਕਿਹਾ, ‘‘ਇਨ੍ਹਾਂ ਰਿਪੋਰਟਾਂ ’ਚ ਕੋਈ ਸਚਾਈ ਨਹੀਂ ਕਿ ਕਰਨਾਲ ਦੀ ਵਧੀਕ ਜ਼ਿਲਾ ਸੈਸ਼ਨ ਜੱਜ ਢੁੱਕਵੇਂ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਜ਼ਿਲ੍ਹੇ ਤੋਂ ਬਾਹਰ ਤਬਾਦਲਾ ਕਰਵਾਉਣਾ ਚਾਹੁੰਦੀ ਹੈ।’’
ਸ੍ਰੀ ਆਰੀਆ ਨੇ ਦਾਅਵਾ ਕੀਤਾ ਕਿ ਮਾਣਯੋਗ ਜੱਜ ਨੇ ਸੁਰੱਖਿਆ ਨਾਲ ਸਬੰਧਤ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮਾਣਯੋਗ ਜੱਜ ਨੂੰ ਨਾ ਕੋਈ ਟੈਲੀਫੋਨ ਰਾਹੀਂ ਤੇ ਨਾ  ਹੀ ਲਿਖਤੀ ਧਮਕੀ ਮਿਲੀ ਹੈ।
ਸ੍ਰੀ ਆਰੀਆ ਨੇ ਮਾਣਯੋਗ ਜੱਜ ਵੱਲੋਂ ਤਬਾਦਲੇ ਦੀ ਮੰਗ ਸਬੰਧੀ ਰਿਪੋਰਟਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਸੁਰੱਖਿਆ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਤੇ ਉਨ੍ਹਾਂ ਇਸ ਸਬੰਧੀ ਪੁਲੀਸ ਜਾਂ ਫਿਰ ਪ੍ਰਸ਼ਾਸਨ ਕੋਲ ਕੋਈ ਸ਼ਿਕਾਇਤ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਖਾਪ ਪੰਚਾਇਤ ਦੇ ਫੈਸਲੇ ’ਤੇ ਪ੍ਰੇਮ ਵਿਆਹ ਕਰਵਾਉਣ ਵਾਲੇ 23 ਸਾਲਾ ਮਨੋਜ ਤੇ 19 ਸਾਲਾ ਬਬਲੀ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕੇਸ ’ਚ ਕਰਨਾਲ ਦੀ ਜੱਜ ਵਾਨੀ ਗੋਪਾਲ ਸ਼ਰਮਾ ਨੇ 5 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਜਿਸ ਦਾ ਖਾਪ ਪੰਚਾਇਤਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਇਸ ਸਬੰਧੀ ਬੀਤੇ ਦਿਨ ਮੀਡੀਆ ’ਚ ਰਿਪੋਰਟਾਂ ਆਈਆਂ ਸਨ ਕਿ ਮਾਣਯੋਗ ਜੱਜ ਨੇ ਜਸਟਿਸ ਮਹਿਤਾਬ ਸਿੰਘ ਗਿੱਲ ਕੋਲ ਬੇਨਤੀ ਕੀਤੀ ਹੈ ਕਿ ਉਨ੍ਹਾਂ ਦਾ ਤਬਾਦਲਾ ਕਿਤੇ ਹੋਰ ਕਰ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ।

-ਪੀ.ਟੀ.ਆਈ.


Comments Off on ਕਰਨਾਲ ਦੀ ਜੱਜ ਨੇ ਤਬਾਦਲੇ ਦੀ ਮੰਗ ਨਹੀਂ ਕੀਤੀ: ਪੁਲੀਸ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.