ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    

ਓਬਾਮਾ ਅਤੇ ਮਨਮੋਹਨ ਦੀ ਵਿਲੱਖਣ ਸਾਂਝ

Posted On April - 14 - 2010

ਮੁੱਕਦੀ ਗੱਲ

ਵੱਲੋਂ

ਰਾਜ ਚੇਂਗੱਪਾ

ਮੁੱਖ ਸੰਪਾਦਕ

ਮਨਮੋਹਨ ਸਿੰਘ ਤੇ ਬਰਾਕ ਓਬਾਮਾ ਜਦੋਂ ਵੀ ਮਿਲਦੇ ਹਨ, ਜਿਵੇਂ ਕਿ ਉਹ ਐਤਵਾਰ ਚੌਥੀ ਵਾਰ ਮਿਲੇ ਤਾਂ ਪੂਰੇ ਵਿਸ਼ਵ ਨੂੰ ਉਤਸੁਕਤਾ ਹੁੰਦੀ ਹੈ। ਦੁਨੀਆ ਉਨ੍ਹਾਂ ਦੀ ਇਸ ਨਿਵੇਕਲੀ ਸਾਂਝ ਬਾਰੇ ਹੈਰਾਨ ਹੁੰਦੀ ਹੈ।
ਮਨਮੋਹਨ ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਪ੍ਰਧਾਨ ਮੰਤਰੀ ਹਨ। ਓਬਾਮਾ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਹਨ। ਮਨਮੋਹਨ ਇਸ ਸਾਲ ਸਤੰਬਰ ਵਿਚ 78 ਵਰ੍ਹਿਆਂ ਦੇ ਹੋ ਜਾਣਗੇ। ਜੇ ਓਬਾਮਾ ਦੇ ਪਿਤਾ ਜਿਉਂਦੇ ਹੁੰਦੇ ਤਾਂ ਉਹ ਵੀ ਉਨ੍ਹਾਂ ਤੋਂ ਚਾਰ ਸਾਲ ਛੋਟੇ ਹੁੰਦੇ। ਓਬਾਮਾ ਅਗਸਤ ਵਿਚ ਮਹਿਜ਼ 49 ਵਰ੍ਹਿਆਂ ਦੇ ਹੋਣਗੇ।
ਮਨਮੋਹਨ ਸਿੰਘ ਅਜਿਹੇ ਵਿਅਕਤੀ ਹਨ ਜੋ ਬਿਨਾਂ ਕਿਸੇ ਉਚੇਚ ਦੇ ਦਿਲ ਖਿਚਵਾਂ ਭਾਸ਼ਣ ਦੇਣ ਦੇ ਮਾਹਿਰ ਹਨ। ਉਨ੍ਹਾਂ ਵੱਲੋਂ ਜਾਦੂਮਈ ਢੰਗ ਨਾਲ ਵਰਤੇ ਜਾਂਦੇ ਢੁਕਵੇਂ ਲਫਜ਼ ਉਨ੍ਹਾਂ ਦੀ ਯਾਦਗਾਰੀ ਛਾਪ ਛੱਡਦੇ ਹਨ। ਹਾਂ, ਇਸੇ ਤਰ੍ਹਾਂ ਓਬਾਮਾ ਵੀ ਆਪਣੇ ਭਾਸ਼ਣਾਂ ਨਾਲ ਅਮਰੀਕਾ ਅਤੇ ਸਮੁੱਚੇ ਵਿਸ਼ਵ ਨੂੰ ਸੰਮੋਹਤ ਕਰ ਚੁੱਕੇ ਹਨ। ਮਨਮੋਹਨ ਇਸ ਵੇਲੇ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਅ ਰਹੇ ਹਨ ਅਤੇ ਭਾਰਤ ਦੀ ਆਰਥਿਕਤਾ ਦੇ ਸੁਧਾਰ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਇਹ ਉਨ੍ਹਾਂ ਦੀ ਵਿਦੇਸ਼ ਨੀਤੀ ਦੀ ਸਫਲਤਾ ਹੀ ਹੈ ਕਿ ਭਾਰਤ ਨਾਲ ਪ੍ਰਮਾਣੂ ਖੇਤਰ ਵਿਚ ਹੁੰਦੇ ਵਿਤਕਰੇ ਦਾ ਅੰਤ ਹੋਇਆ ਹੈ ਜੇ ਭਾਰਤ ਇਸ ਵੇਲੇ ਸਿਖਰ ਸੰਮੇਲਨ ਵਿਚ ਵਿਸ਼ਵ ਦੇ ਆਗੂਆਂ ਦੇ ਬਰਾਬਰ ਬੈਠਾ ਹੈ ਤਾਂ ਇਸ ਦਾ ਵਧੇਰੇ ਸਿਹਰਾ ਮਨਮੋਹਨ ਸਿੰਘ ਨੂੰ ਹੀ ਜਾਂਦਾ ਹੈ। ਉਹ ਅਕਸਰ ਹੀ ਭਾਰਤ ਦਾ ਰੁਤਬਾ ਵਧਾਉਣ ਵਾਸਤੇ ਵਿਦੇਸ਼ ਯਾਤਰਾਵਾਂ ’ਤੇ ਜਾਂਦੇ ਹਨ ਜਿਸ ਕਾਰਨ ਉਨ੍ਹਾਂ ‘ਉਡਣੇ ਸਿੱਖ’ ਦਾ ਲਕਬ ਵੀ ਹਾਸਲ ਕਰ ਲਿਆ ਹੈ।
ਓਬਾਮਾ ਅਮਰੀਕਾ ਦੇ ਪਹਿਲੇ ਸਿਆਹਫਾਮ ਰਾਸ਼ਟਰਪਤੀ ਹਨ ਅਤੇ ਇਹ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੋਬਲ ਸ਼ਾਂਤੀ ਪੁਰਸਕਾਰ ਵੀ ਜਿੱਤਿਆ ਹੈ। ਉਨ੍ਹਾਂ ਇਰਾਕ ਅਤੇ ਅਫਗਾਨਿਸਤਾਨ ਵਿਚ ਅਮਰੀਕਾ ਵਾਸਤੇ ਜੋ ਕਸੂਤੀ ਸਥਿਤੀ ਪੈਦਾ ਹੋਈ ਸੀ, ਉਸ ’ਚੋਂ ਵੀ ਦੇਸ਼ ਨੂੰ ਬਾਹਰ ਕੱਢਣ ਵਿਚ ਆਪਣੀ ਕਾਬਲੀਅਤ ਦਿਖਾਈ ਹੈ। ਉਹ ਦਿਲੋਂ ਸ਼ਾਂਤੀ ਦੇ ਮੁਦਈ ਹਨ। ਪਿਛਲੇ ਸਾਲ ਪਰਾਗ ਵਿਚ ਉਨ੍ਹਾਂ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਵਿਸ਼ਵ ਦਾ ਖਾਕਾ ਚਿਤਵਿਆ ਸੀ। ਇਸ ਨੂੰ ਬਹੁਤਿਆਂ ਨੇ ਖਾਮ-ਖਿਆਲੀ ਹੀ ਸਮਝਿਆ ਸੀ ਪਰ ਅਮਰੀਕੀ ਰਾਸ਼ਟਰਪਤੀ ਜਦੋਂ ਕੁਝ ਕਹਿੰਦਾ ਹੈ ਤਾਂ ਉਸ ਦੀ ਆਪਣੀ ਅਹਿਮੀਅਤ ਹੁੰਦੀ ਹੈ। ਉਨ੍ਹਾਂ ਇਸ ਪ੍ਰਤੀ ਆਪਣੀ ਗੰਭੀਰਤਾ ਦਿਖਾਉਂਦਿਆਂ ਰੂਸ ਨਾਲ ਆਪਣੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ 30 ਫੀਸਦੀ ਘੱਟ ਕਰਨ ਲਈ ਇਕ ਸਮਝੌਤੇ ’ਤੇ ਸਹੀ ਪਾਈ ਹੈ। ਇਸ ਵੇਲੇ ਵਾਸ਼ਿੰਗਟਨ ਡੀ.ਸੀ. ਵਿਚ ਜੋ ਪ੍ਰਮਾਣੂ ਸੁਰੱਖਿਆ ਸਿਖਰ ਸੰਮੇਲਨ ਚੱਲ ਰਿਹਾ ਹੈ ਇਹ ਉਨ੍ਹਾਂ ਦੇ ਯਤਨਾਂ ਦਾ ਹੀ ਸਿੱਟਾ ਹੈ। ਇਸ ਸੰਮੇਲਨ ਦਾ ਮੰਤਵ ਪ੍ਰਮਾਣੂ ਹਥਿਆਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਉਨ੍ਹਾਂ ਨੂੰ ਅਤਿਵਾਦੀਆਂ ਦੀ ਪਹੁੰਚ ਤੋਂ ਦੂਰ ਰੱਖਣਾ ਹੈ।
ਮਨਮੋਹਨ ਅਤੇ ਓਬਾਮਾ ਪੀੜ੍ਹੀ ਪਾੜੇ ਅਤੇ ਆਪਣੀ ਵੱਖੋ-ਵੱਖਰੀ ਸ਼ੈਲੀ ਦੇ ਬਾਵਜੂਦ ਇਕ ਦੂਜੇ ਦੇ ਸੱਚੇ ਦਿਲੋਂ ਪ੍ਰਸੰਸਕ ਹਨ। ਲੰਘੇ ਸਾਲ ਅਪਰੈਲ ਵਿਚ ਲੰਡਨ ਵਿਖੇ ਹੋਏ ਜੀ-20 ਸਿਖਰ ਸੰਮੇਲਨ ਦੌਰਾਨ ਓਬਾਮਾ ਨੇ ਮਨਮੋਹਨ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਸੀ ਕਿ ਉਹ ਸਿਆਣੇ, ਸੁਹਿਰਦ ਅਤੇ ਅਦਭੁੱਤ ਵਿਅਕਤੀ ਹਨ ਜੋ ਭਾਰਤ ਨੂੰ ਸਹੀ ਰਾਹ ’ਤੇ ਲਿਜਾਣ ਵਿਚ ਨਿਵੇਕਲੀ ਭੂਮਿਕਾ ਨਿਭਾਅ ਰਹੇ ਹਨ। ਇਸ ਦੇ ਜਵਾਬ ਵਿਚ ਮਨਮੋਹਨ ਨੇ ਓਬਾਮਾ ਨੂੰ ਕਿਹਾ ਸੀ, ‘‘ ਤੁਹਾਨੂੰ ਭਾਰਤ ਵਿਚ ਵੀ ਬੇਹੱਦ ਪਿਆਰ ਕੀਤਾ ਜਾਂਦਾ ਹੈ। ਤੁਸੀਂ ਆਸ ਦੀ ਕਿਰਨ ਲੈ ਕੇ ਆਏ ਹੋ ਅਤੇ ਭਾਰਤ ਦੀ ਨੌਜਵਾਨ ਪੀੜ੍ਹੀ ਲਈ ਇਕ ਆਦਰਸ਼ ਬਣ ਚੁੱਕੇ ਹੋ।’’


Comments Off on ਓਬਾਮਾ ਅਤੇ ਮਨਮੋਹਨ ਦੀ ਵਿਲੱਖਣ ਸਾਂਝ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.