ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਏਅਰ ਇੰਡੀਆ ਤੇ ਜੈੱਟ ਦੀਆਂ ਯੂਰਪੀ ਉਡਾਣਾਂ ਅੱਜ ਤੋਂ

Posted On April - 22 - 2010

ਲੰਡਨ/ਬਰਲਿਨ, 21 ਅਪਰੈਲ
ਜਵਾਲਾਮੁਖੀ ਦੀ ਰਾਖ ਕਾਰਨ ਛੇ ਦਿਨ ਹਵਾਈ ਸੇਵਾਵਾਂ ਬੰਦ ਰਹਿਣ ਮਗਰੋਂ ਯੂ.ਕੇ.ਅਤੇ ਜਰਮਨੀ ਸਮੇਤ ਜ਼ਿਆਦਾਤਰ ਯੂਰਪੀ ਦੇਸ਼ਾਂ ਨੇ ਹਵਾਈ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਏਅਰ ਇੰਡੀਆ ਤੇ ਜੈੱਟ ਏਅਰਵੇਜ਼ ਦੀਆਂ ਯੂਰਪ ਲਈ ਉਡਾਣਾਂ ਭਲ੍ਹਕ ਤੋਂ ਸ਼ੁਰੂ ਹੋ ਰਹੀਆਂ ਹਨ।
ਇਕ ਨਵੇਂ ਸਮਝੌਤੇ ਤਹਿਤ ਕੰਪਨੀਆਂ ਰਾਖ ਕਾਰਨ ਹਵਾਈ ਜਹਾਜ਼ਾਂ ਨੂੰ ਹੋਏ ਨੁਕਸਾਨ ਬਾਰੇ ਪਤਾ ਲਗਾਉਣ ਲਈ ਹਰ ਉਡਾਣ ਤੋਂ ਪਹਿਲਾਂ ਅਤੇ ਮਗਰੋਂ ਇਸ ਸਬੰਧੀ ਡੂੰਘੀ ਜਾਂਚ ਲਈ ਸਹਿਮਤ ਹੋਈਆਂ ਹਨ। ਜਰਮਨੀ ਸਮੇਤ ਯੂਰਪੀ ਸੰਘ ਦੇ 18 ਮੁਲਕਾਂ ਨੇ ਆਪਣਾ ਹਵਾਈ ਖੇਤਰ ਮੁੜ ਖੋਲ੍ਹ ਦਿੱਤਾ ਹੈ। ਗੌਰਤਲਬ ਹੈ ਕਿ ਇਸ ਦੌਰਾਨ ਏਅਰਲਾਈਨਜ਼ ਨੂੰ 1 ਅਰਬ 70 ਕਰੋੜ ਅਮਰੀਕੀ ਡਾਲਰਾਂ ਦਾ ਘਾਟਾ ਪਿਆ।
-ਪੀ.ਟੀ.ਆਈ.


Comments Off on ਏਅਰ ਇੰਡੀਆ ਤੇ ਜੈੱਟ ਦੀਆਂ ਯੂਰਪੀ ਉਡਾਣਾਂ ਅੱਜ ਤੋਂ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.