ਮਨਜੀਤ ਧਨੇਰ ਦੀ ਰਿਹਾਈ ਜਮਹੂਰੀ ਲਹਿਰ ਦੀ ਮਿਸਾਲੀ ਜਿੱਤ !    ਰੇਡੀਓ ਨਾਲ ਜੁੜੀਆਂ ਯਾਦਾਂ !    ਇਉਂ ਟੱਕਰਦੈ ਸੇਰ ਨੂੰ ਸਵਾ ਸੇਰ !    ਮਹਾਦੋਸ਼ ਮਾਮਲੇ ’ਚ ਹਲਫ਼ਨਾਮਾ ਦਾਖ਼ਲ ਕਰਨ ’ਤੇ ਵਿਚਾਰ ਕਰਾਂਗਾ: ਟਰੰਪ !    ਪਾਕਿ ’ਚ ਕਿਸ਼ਤੀ ਪਲਟੀ; ਅੱਠ ਮਰੇ, ਕਈ ਲਾਪਤਾ !    ਫੁਟਬਾਲ ਮੈਚ ਦੇਖ ਰਹੇ ਲੋਕਾਂ ’ਤੇ ਗੋਲੀਆਂ ਚਲਾਈਆਂ, ਚਾਰ ਹਲਾਕ !    ਹਰਿਆਣਾ ਸਰਕਾਰ ਦੇ ਵਜ਼ੀਰਾਂ ਦੇ ਵਧਣਗੇ ਭੱਤੇ !    ਅਕਾਲੀ ਦਲ ਵੱਲੋਂ ਡੀਐੱਸਐੱਸਐੱਸਬੀ ਦੇ ਦਫ਼ਤਰ ਬਾਹਰ ਧਰਨਾ !    ਵਿਕਟਕੀਪਰ ਐਮਿਲੀ ਸਮਿੱਥ ’ਤੇ ਇੱਕ ਸਾਲ ਦੀ ਪਾਬੰਦੀ !    ਆਰਐੱਫਐੱਲ ਕੇਸ: ਮਾਲਵਿੰਦਰ ਸਿੰਘ ਦੀ ਹਿਰਾਸਤ ਵਧਾਈ !    

ਆਈ.ਪੀ.ਐਲ. ਨਾਲ ਜੁੜੀਆਂ ਕੰਪਨੀਆਂ ’ਤੇ ਛਾਪੇ

Posted On April - 22 - 2010

ਪ੍ਰਧਾਨ ਮੰਤਰੀ ਨੇ ਕ੍ਰਿਕਟ ਬੋਰਡ ਦੇ ਮੀਤ ਪ੍ਰਧਾਨ ਤੋਂ ਕ੍ਰਿਕਟ ਲੀਗ ਬਾਰੇ ਜਾਣਕਾਰੀ ਲਈ

ਨਵੀਂ ਦਿੱਲੀ, 21 ਅਪਰੈਲ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ, ਅੱਜ ਆਈ.ਪੀ.ਐਲ. ਵਿਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਨੂੰ ਮਿਲੇ। ਪਿਛਲੇ ਤਿੰਨ ਦਿਨਾਂ ’ਚ ਕਾਂਗਰਸੀ ਸੰਸਦ ਮੈਂਬਰ ਸ਼ੁਕਲਾ ਦੀ ਪ੍ਰਧਾਨ ਮੰਤਰੀ ਨਾਲ ਇਹ ਦੂਜੀ ਮੀਟਿੰਗ ਸੀ।
ਭਾਵੇਂ ਸਮਝਿਆ ਜਾ ਰਿਹਾ ਹੈ ਕਿ ਸ੍ਰੀ ਸ਼ੁਕਲਾ ਨੇ ਪ੍ਰਧਾਨ ਮੰਤਰੀ ਨੂੰ ਆਈ.ਪੀ.ਐਲ. ਵਿਵਾਦ ਸਬੰਧੀ ਸੰਖੇਪ ’ਚ ਦੱਸਿਆ, ਪਰ ਉਨ੍ਹਾਂ ਨੇ ਬਾਹਰ ਆ ਕੇ ਪੱਤਰਕਾਰਾਂ ਨੂੰ ਕੁਝ ਵੀ ਦੱਸਣੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਉਹ ਆਪਣੇ ਤੇ ਆਪਣੇ ਆਗੂ ਦਰਮਿਆਨ ਹੋਈ ਗੱਲਬਾਤ ਦੇ ਭੇਤ ਕਿਵੇਂ ਖੋਲ੍ਹ ਸਕਦੇ ਹਨ।
ਲਲਿਤ ਮੋਦੀ ਵੱਲੋਂ ਅਸਤੀਫੇ ਤੋਂ ਇਨਕਾਰ ਕੀਤੇ ਜਾਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਗਵਰਨਿੰਗ ਕੌਂਸਲ ਸਹੀ ਫੈਸਲਾ ਲਏਗੀ। ਆਈ.ਪੀ.ਐਲ. ’ਚ ਸਰਕਾਰ ਦੀ ਭੂਮਿਕਾ ਦੇ ਮਾਮਲੇ ’ਤੇ ਉਨ੍ਹਾਂ ਕਿਹਾ ਕਿ ਇਹ ਮੁੱਦਾ ਸੰਸਦ ’ਚ ਉਠਿਆ ਸੀ, ਇਸ ਕਰ ਕੇ ਇਸ ਸਬੰਧੀ ਸਰਕਾਰ ਕਾਰਵਾਈ ਕਰ ਰਹੀ ਹੈ।
ਸਰਕਾਰ ਅੱਖਾਂ ਮੀਟ ਕੇ ਨਹੀਂ ਬੈਠੀ:-ਖੁਰਸ਼ੀਦ:  ਇਸੇ ਦੌਰਾਨ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਆਈ.ਪੀ.ਐਲ. ਵਿਵਾਦ ਸਬੰਧੀ ਸਰਕਾਰ ‘ਅੱਖਾਂ ਨਹੀਂ ਮੀਟ’ ਸਕਦੀ। ਸਗੋਂ ਸਰਕਾਰ ਚੌਕਸੀ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਆਈ.ਪੀ.ਐਲ. ਫਰੈਂਚਾਈਜ਼ੀਆਂ ਦੇ ਸਾਰੇ ਰਿਕਾਰਡ ਦੀ ਪੁਣਛਾਣ ਕਰ ਰਿਹਾ ਹੈ।
ਐਸੋਚੈਮ ਦੇ ਸਮਾਰੋਹ ਤੋਂ ਲਾਂਭੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਰੇ ਰਿਕਾਰਡ ਉਨ੍ਹਾਂ ਕੋਲ ਹਨ ਤੇ ਇਨ੍ਹਾਂ ਦੀ ਜਾਂਚ ਚੱਲ ਰਹੀ ਹੈ। ਇਸ ਤੋਂ ਇਲਾਵਾ ਵਿੱਤ ਮੰਤਰਾਲੇ ਦੀ ਜਾਂਚ ਅਨੁਸਾਰ ਜੋ ਕੁਝ ਉਨ੍ਹਾਂ ਦੇ ਮੰਤਰਾਲੇ ਨੂੰ ਕਰਨ ਦੀ ਲੋੜ ਹੋਈ, ਉਹ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਆਈ.ਪੀ.ਐਲ. ਦੀ ਫਰੈਂਚਾਈਜ਼ੀ ਦੇ ਭਾਈਵਾਲੀ ਢਾਂਚੇ ’ਚ ਬੇਨਿਯਮੀਆਂ ਦੀ ਜਾਂਚ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਕਾਰਪੋਰੇਟ ਮੰਤਰਾਲੇ ਨੇ ਕੱਲ੍ਹ ਰਜਿਸਟਰਾਰ ਆਫ ਕੰਪਨੀਜ਼ ਨੂੰ ਹਫਤੇ ਦੇ ਅੰਦਰ ਆਈ.ਪੀ.ਐਲ. ਦੀਆਂ ਸਾਰੀਆਂ ਫਰੈਂਚਾਇਜ਼ਿਜ਼ ਦੇ ਵੇਰਵੇ ਇਕੱਠੇ ਕਰਨ ਲਈ ਕਿਹਾ ਹੈ।
ਮੰਬਈ: ਆਮਦਨ ਕਰ ਵਿਭਾਗ ਨੇ ਅੱਜ ਆਈ.ਪੀ.ਐਲ. ਨਾਲ ਜੁੜੀਆਂ ਕੰਪਨੀਆਂ ਦੇ ਦਫਤਰਾਂ ਤੇ ਹੋਰ ਟਿਕਾਣਿਆਂ ਦੀਆਂ ਤਲਾਸ਼ੀਆਂ ਲਈਆਂ ਕਿਉਂਕਿ ਇਹ ਦੋਸ਼ ਵੀ ਲੱਗੇ ਸਨ ਕਿ ਪ੍ਰਸਾਰਣ ਏਜੰਸੀਆਂ ਮਲਟੀ ਸਕਰੀਨ ਮੀਡੀਆ (ਐਮ.ਐਸ.ਐਮ.) ਨੇ ਮਾਰਕੀਟਿੰਗ ਏਜੰਸੀ ਵਰਲਡ ਸਪੋਰਟਸ ਗਰੁੱਪ (ਡਬਲਿਊ.ਐਸ.ਜੀ.) ਨੂੰ 8 ਕਰੋੜ ਅਮਰੀਕੀ ਡਾਲਰ ਸਹੂਲਤ ਫੀਸ ਅਦਾ ਕੀਤੀ ਸੀ।
ਅੱਜ ਸਵੇਰੇ ਤਲਾਸ਼ੀਆਂ ਦਾ ਇਹ ਸਿਲਸਿਲਾ ਸ਼ੁਰੂ ਹੋਇਆ, ਜਿਸ ’ਚ ਪ੍ਰਸਾਰਣ ਕੰਪਨੀ ਐਮ.ਐਸ.ਐਮ. ਦੇ ਮਾਲਾਡ ਸਥਿਤ ਦਫਤਰ ’ਚ ਤੇ ਆਈ.ਪੀ.ਐਲ. ਦੀ ਮਾਰਕੀਟਿੰਗ ਏਜੰਸੀ ਡਬਲਿਊ.ਐਸ.ਜੀ. ਦੇ ਦਫਤਰ ’ਚ ਤੇ ਆਰਗੇਨਾਈਜ਼ਿੰਗ ਏਜੰਸੀ ਇੰਟਰਨੈਸ਼ਨਲ ਮੈਨੇਜਮੈਂਟ ਗਰੁੱਪ (ਆਈ.ਐਮ.ਜੀ.) ਦੇ ਦਫਤਰ ਵਿਚ ਅਤੇ ਡਬਲਿਊ.ਐਸ.ਜੀ. ਦੇ ਸੀ.ਈ.ਓ. ਵੇਨੂ ਨਾਇਰ ਦੇ ਬਾਂਦਰਾ ਸਥਿਤ ਘਰ ’ਚ ਆਮਦਨ ਕਰ ਵਿਭਾਗ ਦੇ ਅਧਿਕਾਰੀ ਗਏ। ਇਕ ਸੂਤਰ ਅਨੁਸਾਰ ਇਹ ਛਾਪੇ ਐਮ.ਐਸ.ਐਮ. (ਪਹਿਲਾਂ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ) ਵੱਲੋਂ ਡਬਲਿਊ.ਐਸ.ਜੀ. ਨੂੰ ਦਿੱਤੀ ਗਈ 8 ਕਰੋੜ ਡਾਲਰ ਦੀ ਸਹੂਲਤ ਫੀਸ ਸਬੰਧੀ ਸਬੂਤ ਇਕੱਠੇ ਕਰਨ ਲਈ ਮਾਰੇ ਗਏ। ਪਤਾ ਲੱਗਿਆ ਹੈ ਕਿ ਆਮਦਨ ਕਰ ਵਿਭਾਗ ਦੇ 20 ਤੋਂ ਵੱਧ ਅਧਿਕਾਰੀ ਇਸ ਕੰਮ ’ਚ ਲੱਗੇ ਹੋਏ ਸਨ। ਡਬਲਿਊ.ਐਸ.ਜੀ. ਨੇ ਕੱਲ੍ਹ ਦਾਅਵਾ ਕੀਤਾ ਸੀ ਕਿ ਇਸ ਨੇ ਕੁਝ ਵੀ ਗਲਤ ਨਹੀਂ ਕੀਤਾ ਤੇ ਆਪਣੇ ਮਾਣ ਸਨਮਾਨ ਨੂੰ ਬਣਾਈ ਰੱਖਣ ਲਈ ਇਹ ਬਣਦੀ ਕਾਰਵਾਈ ਕਰੇਗੀ।
ਕੋਲਕਾਤਾ: ਸੋਨੇ ਦੀ ਖਾਣ ਬਣੇ ਆਈ.ਪੀ.ਐਲ. ’ਚ ਭਾਰੀ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਲਈ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਅੱਜ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਤੇ ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (ਸੀ.ਏ.ਬੀ.) ਦੇ ਦਫਤਰਾਂ ’ਚ ਵੀ ਛਾਪੇ ਮਾਰੇ। ਸੀ.ਏ.ਬੀ. ਦੇ ਪ੍ਰਧਾਨ ਜਗਮੋਹਨ ਡਾਲਮੀਆ ਦੇ ਨਿੱਜੀ ਸਹਾਇਕ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਦੇ ਅਧਿਕਾਰੀ ਆਈ.ਪੀ.ਐਲ. ਨਾਲ ਸਬੰਧਤ ਦਸਤਾਵੇਜ਼ਾਂ ਦੀ ਭਾਲ ’ਚ ਇੱਥੇ ਆਏ ਹਨ ਤੇ ਉਹ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਨ। ਸਹਾਇਕ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਦੀ ਸੱਤ ਮੈਂਬਰੀ ਟੀਮ ਨੇ ਕੇ.ਕੇ.ਆਰ. ਤੇ ਸੀ.ਏ.ਬੀ. ਦੇ ਦਫਤਰਾਂ ’ਚ ਛਾਪੇ ਮਾਰੇ। ਉਨ੍ਹਾਂ ਦੱਸਿਆ ਕਿ ਸ੍ਰੀ ਡਾਲਮੀਆ ਨੇ ਆਈ.ਪੀ.ਐਲ. ਸਬੰਧੀ ਸ਼ਾਮੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਾ ਸੀ, ਪਰ ਮਗਰੋਂ ਇਹ ਅੱਗੇ ਪਾ ਦਿੱਤੀ ਗਈ।
ਮੰਬਈ: ਅਦਾਨੀ ਗਰੁੱਪ ਨੇ ਅੱਜ ਕਿਹਾ ਹੈ ਕਿ ਉਹ ਆਈ.ਪੀ.ਐਲ. ਲਈ ਬੋਲੀ ਸਬੰਧੀ ਕਾਗਜ਼ਾਤ ਪੇਸ਼ ਕਰੇਗਾ। ਇਕ ਬਿਆਨ ਜਾਰੀ ਕਰ ਕੇ ਇਸ ਗਰੁੱਪ ਨੇ ਕਿਹਾ ਕਿ ਇਹ ਕਾਗਜ਼ਾਤ ਗੁਆਚੇ ਨਹੀਂ ਹਨ, ਉਨ੍ਹਾਂ ਕੋਲ ਇਨ੍ਹਾਂ ਦੀ ਕਾਪੀ ਹੈ, ਜਿਸ ਦੀ ਪੁਣਛਾਣ ਕੀਤੀ ਜਾ ਸਕਦੀ ਹੈ। ਗਰੁੱਪ ਨੇ ਕਿਹਾ ਕਿ ਉਸ ਵੱਲੋਂ ਜਮ੍ਹਾਂ ਕਰਾਏ ਗਏ ਬੋਲੀ ਸਬੰਧੀ ਕਾਗਜ਼ਾਤ ਦੀਆਂ ਕਾਪੀਆਂ ਉਨ੍ਹਾਂ ਕੋਲ ਹਨ ਤੇ ਉਹ ਅਧਿਕਾਰੀਆਂ ਕੋਲ ਇਹ ਸਾਰੇ ਦਸਤਾਵੇਜ਼ ਪੇਸ਼ ਕਰਨ ਲਈ ਤਿਆਰ ਹਨ। ਗਰੁੱਪ ਨੇ ਦਾਅਵਾ ਕੀਤਾ ਹੈ ਕਿ ਇਹਨੇ ਸਾਰਾ ਕੁਝ ਕਾਨੂੰਨ ਅਨੁਸਾਰ ਕੀਤਾ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੇਸ ਦਾਇਰ: ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਈ.ਪੀ.ਐਲ. ਦੀਆਂ ਸਾਰੀਆਂ ਅੱਠ ਟੀਮਾਂ ਵਿਰੁੱਧ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਐਫ.ਈ.ਐਮ.ਏ.) ਦੀਆਂ ਅਹਿਮ ਮਦਾਂ ਦੀ ਉਲੰਘਣਾ ਕਰਨ ਸਬੰਧੀ ਕੇਸ ਦਾਇਰ ਕੀਤਾ ਹੈ। ਈ.ਡੀ. ਵੱਲੋਂ ਆਈ.ਪੀ.ਐਲ. ’ਚ ਵਿਦੇਸ਼ੀ ਧਨ ਦੇ ਨਿਵੇਸ਼ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਇਹ ਰਿਪੋਰਟ ਐਫ.ਈ.ਐਮ.ਏ. ਦੇ ਸੈਕਸ਼ਨ ਤਿੰਨ ਅਧੀਨ ਦਾਇਰ ਕੀਤੀ ਗਈ ਹੈ।                                   -ਏਜੰਸੀਆਂ


Comments Off on ਆਈ.ਪੀ.ਐਲ. ਨਾਲ ਜੁੜੀਆਂ ਕੰਪਨੀਆਂ ’ਤੇ ਛਾਪੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.