ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

‘ਤੀਸ ਮਾਰ ਖਾਂ’ ਦੇ ਸੈੱਟ ’ਤੇ ਕੈਟਰੀਨਾ ਬੇਹੋਸ਼ ਹੋਈ

Posted On March - 20 - 2010

ਮੁੰਬਈ, 19 ਮਾਰਚ
ਫਰਹਾ ਖਾਨ ਦੀ ਫ਼ਿਲਮ ‘ਤੀਸ ਮਾਰ ਖਾਂ’ ਦੇ ਸੈੱਟ ’ਤੇ ਕੈਟਰੀਨਾ ਕੈਫ ਬੇਹੋਸ਼ ਹੋ ਗਈ। ਉਹ ਇੱਥੋਂ 100 ਕਿਲੋਮੀਟਰ ਦੂਰ ਮਲਸ਼ੇਜ ਘਾਟ ਵਿਖੇ ਸ਼ੂਟਿੰਗ ਕਰ ਰਹੀ ਸੀ। ਅਦਾਕਾਰ ਅਕਸ਼ੈ ਕੁਮਾਰ ਆਪਣੇ ਛੋਟੇ ਜਹਾਜ਼ ਰਾਹੀਂ ਬਰੀਚ ਕੈਂਡੀ ਹਸਪਤਾਲ ਤੋਂ ਫੌਰੀ ਡਾਕਟਰ ਲੈ ਕੇ ਗਿਆ, ਕਿਉਂਕਿ ਮਾਲਸ਼ੇਜ ’ਚ ਡਾਕਟਰੀ ਸਹੂਲਤਾਂ ਨਾਂ-ਬਰਾਬਰ ਹਨ। ਡਾਕਟਰ ਅਨੁਸਾਰ ਵਿੱਤੋਂ ਵੱਧ ਸਮਾਂ  ਕੰਮ ਕਰਨਾ ਨੀਂਦ ਦੀ ਕਮੀ ਤੇ ਲਗਾਤਾਰ ਖੂਨ ਦਾ ਦਬਾਅ ਘੱਟ ਰਹਿਣ ਕਾਰਨ ਅਜਿਹਾ ਹੋਇਆ ਹੈ। ਉਹਦੇ ਤਰਜਮਾਨ ਨੇ ਉਹਦੇ ਬੇਹੋਸ਼ ਹੋਣ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਕਿ ਲਗਾਤਾਰ ਫ਼ਿਲਮਾਂ ਤੇ ਕਮਰਸ਼ੀਅਲਾਂ ਦੀ ਸ਼ੂਟਿੰਗ ’ਚ ਰੁੱਝੀ ਹੋਣ ਕਾਰਨ ਅਰਾਮ ਕਰਨ ਦਾ ਸਮਾਂ ਵੀ ਉਹਨੂੰ ਨਹੀਂ ਮਿਲ ਰਿਹਾ। ਉਂਜ, ਡਾਕਟਰੀ ਚੈਕਅੱਪ ਦੇ ਕੁਝ ਘੰਟਿਆਂ ਮਗਰੋਂ ਉਹ ਫਿਰ ਕੰਮ ’ਤੇ ਪਰਤ ਆਈ, ਹਾਲਾਂਕਿ ਨਿਰਦੇਸ਼ਕ ਫਰਹਾ ਖਾਨ ਨੇ ਉਹਨੂੰ ਦਿਨ ਭਰ ਦੀ ਛੁੱਟੀ ਕਰਨ ਦੀ ਸਲਾਹ ਦਿੱਤੀ ਸੀ।         -ਪੀ.ਟੀ.ਆਈ.


Comments Off on ‘ਤੀਸ ਮਾਰ ਖਾਂ’ ਦੇ ਸੈੱਟ ’ਤੇ ਕੈਟਰੀਨਾ ਬੇਹੋਸ਼ ਹੋਈ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.