ਵੇ ਹੋਵੇ ਅਨਲੌਕ ਵਿੱਚ ਇਨ੍ਹਾਂ ਨੂੰ ਕਰੋਨਾ, ਉਭਰੇ ਕੋਈ ਖੂਨ ਨਵਾਂ !    ਨਾਉਮੀਦੀ ਦੇ ਦੌਰ ’ਚ ਨਗ਼ਮਾ-ਏ-ਉਮੀਦ... !    ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    

‘ਟਵਿੱਟਰ’ ਤੋਂ ਮਿਲਿਆ ਪ੍ਰਵੀਨ ਦਾਬਸ ਨੂੰ ਆਪਣੀ ਫਿਲਮ ਦਾ ਨਾਮ

Posted On March - 19 - 2010

ਨਵੀਂ ਦਿੱਲੀ, 18 ਮਾਰਚ
ਅਦਾਕਾਰ ਪ੍ਰਵੀਨ ਦਾਬਸ ‘‘ਟਵਿੱਟਰ’’ ਵੈੱਬਸਾਈਟ ਦੀ ਦੱਬ ਕੇ ਵਰਤੋਂ ਕਰ ਰਿਹਾ ਹੈ। ਉਹਨੂੰ ਆਪਣੀ ਨਿਰਦੇਸ਼ਨਾ ’ਚ ਬਣ ਰਹੀ ਪਹਿਲੀ ਫਿਲਮ ਦਾ ਨਾਮ ਵੀ ਇਸੇ ਰਾਹੀਂ ਮਿਲਿਆ ਹੈ।
ਪਰਵੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅਸਲ ’ਚ ਅਨੁਪਮ ਖੇਰ ਨੇ ਉਹਨੂੰ ਇਹ ਮਾਮਲਾ ‘ਟਵਿੱਟਰ’ ’ਤੇ ਲਿਜਾਣ ਦੀ ਸਲਾਹ ਦਿੱਤੀ ਸੀ। ਉਸ ਨੇ ਫਿਲਮ ਦਾ ਨਾਮ ਸੁਝਾਉਣ ਵਾਲੇ ਨੂੰ 15000 ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਸੀ। ਉਹਨੇ ਦੱਸਿਆ ਕਿ ਇਹ ਐਲਾਨ ਉਹਨੇ ਆਪਣੀ ਕਾਸਟ ਤੇ ਫਿਲਮ ਦੇ ਸਾਰੇ ਅਮਲੇ ਫੈਲੇ ’ਚ ਹੀ ਕੀਤਾ ਸੀ। ਇਕ ਦਿਨ ਅਨੁਪਮ ਜੀ ਆਏ ਤਾਂ ਉਨ੍ਹਾਂ ਨੇ ਇਹ ਐਲਾਨ ਟਵਿੱਟਰ ’ਤੇ ਵੀ ਕਰਨ ਦੀ ਸਲਾਹ ਦਿੱਤੀੋ। ਉਨ੍ਹਾਂ ਨੇ ਇਸ ਸਬੰਧੀ ‘ਟਵੀਟ’ ਵੀ ਕੀਤਾ ਤੇ ਕੁਝ ਕੁ ਨਾਮ ਲੋਕਾਂ ਨੇ ਦੱਸੇ ਵੀ, ਜਿਨ੍ਹਾਂ ’ਚੋਂ ‘ਸਹੀ ਧੰਦੇ ਗਲਤ ਬੰਦੇ ’ ਚੁਣ ਲਿਆ ਗਿਆ। ਪ੍ਰਵੀਨ ਹਵਾਲੇ ਵੀ ਇਹ ਨਾਮ ਦੱਸਣ ਵਾਲੇ ਦਾ ਪਤਾ ਲਾਉਣ ਲਈ ਯਤਨਸ਼ੀਲ ਹੈ। ਬੱਸ ਇਸ ਸਬੰਧੀ ਇਹ ਸੁਰਾਗ ਹੈ ਕਿ ਇਹ ਅਨੁਪਮ ਖੇਰ ਦੇ ਟਵਿੱਟਰ ’ਤੇ 26,420 ਸ਼ਰਧਾਲੂਆਂ ’ਚੋਂ ਕੋਈ ਇਕ ਹੈ।
‘ਮਾਨਸੂਨ ਵੈਡਿੰਗ’, ‘ਮੈਨੇ ਗਾਂਧੀ ਕੋ ਨਹੀਂ ਮਾਰਾ’ ਤੇ ‘ਖੋਸਲਾ ਦਾ ਘੋਸਲਾ’ ਜਿਹੀਆਂ ਫਿਲਮਾਂ ’ਚ ਕੰਮ ਕਰ ਚੁੱਕੇ ਦਾਬਸ ਦਾ ਕਹਿਣਾ ਹੈ ਕਿ ਫਿਲਮ ਦਾ ਟਾਈਟਲ ਸੁਝਾਉਣ ਵਾਲੇ ਬੰਦੇ ਨੂੰ ਮੁੰਬਈ ਲਿਆ ਕੇ ਇਹ ਪੁਰਸਕਾਰ ਦਿੱਤਾ ਜਾਏਗਾ।
ਪ੍ਰਵੀਨ ਦੀ ‘ਸਹੀ ਧੰਦੇ ਗਲਤ ਬੰਦੇ’ ਐਕਸ਼ਨ ਕਾਮੇਡੀ ਹੈ, ਜਿਸ ’ਚ ਸਿਆਸੀ ਤੜਕਾ ਵੀ ਹੈ। ਇਹ ਚਾਰ ਮੁੰਡਿਆਂ ਦੇ ਗੈਂਗ ’ਤੇ ਆਧਾਰਤ ਕਹਾਣੀ ਹੈ। ਇਸ ’ਚ ਅਨੁਪਮ ਖੇਰ, ਵੰਸ਼ ਭਾਰਦਵਾਜ, ਕੁਲਦੀਪ (ਨਵਾਂ ਚਿਹਰਾ), ਆਸ਼ਿਸ਼ ਨਾਇਰ, ਤੇ ਟੀਨਾ ਦੇਸਾਈ ਕੰਮ ਕਰ ਰਹੇ ਹਨ। ਕਿਰਨ ਜੁਨੇਜਾ, ਸ਼ਰਤ ਸਕਸੈਨਾ, ਯਸ਼ਪਾਲ ਸ਼ਰਮਾ, ਨੀਨਾ ਕੁਲਕਰਨੀ ਤੇ ਵਿਪਿਨ ਸ਼ਰਮਾ ਦੇ ਨਾਲ-ਨਾਲ ਡਾਇਰੈਕਟਰ ਪ੍ਰਵੀਨ ਦੱਬਾਸ ਵੀ ਇਸ ’ਚ ਭੂਮਿਕਾ ਨਿਭਾਉਣਗੇ।-ਆਈ.ਏ.ਐਨ.ਐਸ.


Comments Off on ‘ਟਵਿੱਟਰ’ ਤੋਂ ਮਿਲਿਆ ਪ੍ਰਵੀਨ ਦਾਬਸ ਨੂੰ ਆਪਣੀ ਫਿਲਮ ਦਾ ਨਾਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.