ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਖ਼ਤਰਨਾਕ ਕੂੜਾ ਪੈਦਾ ਕਰਨ ਸਬੰਧੀ ਗੁਜਰਾਤ ਚੋਟੀ ’ਤੇ

Posted On March - 20 - 2010

ਨਵੀਂ ਦਿੱਲੀ, 19 ਮਾਰਚ
ਦੇਸ਼ ਦੀ ਕੁੱਲ ਖ਼ਤਰਨਾਕ ਰਹਿੰਦ-ਖੂੰਹਦ (ਕੂੜਾ-ਕਰਕਟ) ਪੈਦਾ ਕਰਨ ਵਿਚ ਦੇਸ਼ ਦੇ ਅੱਠ ਰਾਜਾਂ ਦਾ ਯੋਗਦਾਨ 80 ਫੀਸਦੀ ਹੈ ਜਿਨ੍ਹਾਂ ਵਿਚੋਂ ਚੋਟੀ ਉੱਤੇ ਗੁਜਰਾਤ ਹੈ। ਇਸ ਫਹਿਰਿਸਤ ਵਿਚ ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਦੂਜੀ ਤੇ ਤੀਜੀ ਥਾਂ ਉੱਤੇ ਹਨ।
ਸਰਕਾਰੀ ਰਿਪੋਰਟ ਮੁਤਾਬਕ ਦੇਸ਼ ਵਿਚ ਕੁੱਲ 62 ਲੱਖ ਟਨ ਖ਼ਤਰਨਾਕ ਕੂੜੇ ਵਿਚੋਂ ਗੁਜਰਾਤ ਨੇ 29 ਫੀਸਦੀ ਅਜਿਹਾ ਕੂੜਾ ਪੈਦਾ ਕੀਤਾ ਜਦੋਂ ਕਿ ਮਹਾਰਾਸ਼ਟਰ ਨੇ 25 ਫੀਸਦੀ ਹਿੱਸਾ ਪਾਇਆ। ਭਾਰਤ ਦੇ ਇਸ ਖ਼ਤਰਨਾਕ ਰਹਿੰਦ-ਖੂੰਹਦ ਵਾਲੇ ਕੂੜਾਦਾਨ ਵਿਚ 9 ਫੀਸਦੀ ਹਿੱਸਾ ਆਂਧਰਾ ਪ੍ਰਦੇਸ਼ ਦਾ ਰਿਹਾ। ਇਸ ਤੋਂ ਇਲਾਵਾ ਛੱਤੀਸਗੜ੍ਹ ਦਾ ਪੰਜ ਫੀਸਦੀ ਅਤੇ ਰਾਜਸਥਾਨ, ਪੱਛਮੀ  ਬੰਗਾਲ ਤੇ ਤਾਮਿਲਨਾਡੂ ਦਾ ਯੋਗਦਾਨ 4-4 ਫੀਸਦੀ ਹੈ।
ਗੈਰ-ਸਰਕਾਰੀ ਅਦਾਰਿਆਂ ਤੇ ਵਾਤਾਵਰਨ ਮੰਤਰਾਲੇ ਦੀ ਰਿਪੋਰਟ ਮੁਤਾਬਕ ਦੇਸ਼ ਭਰ ਦੀਆਂ 36000 ਸਨਅਤੀ ਇਕਾਈਆਂ 62 ਲੱਖ ਟਨ ਖ਼ਤਰਨਾਕ ਕੂੜਾ ਪੈਦਾ ਕਰਦੀਆਂ ਹਨ। ਦੇਸ਼ ਦੇ ਸਿਰਫ 12 ਰਾਜਾਂ ਵਿਚ ਹੀ ਇਸ ਕੂੜੇ ਦੇ ਨਿਬੇੜੇ ਲਈ ਕੇਂਦਰ ਬਣੇ ਹੋਏ ਹਨ।    – ਪੀ.ਟੀ.ਆਈ.


Comments Off on ਖ਼ਤਰਨਾਕ ਕੂੜਾ ਪੈਦਾ ਕਰਨ ਸਬੰਧੀ ਗੁਜਰਾਤ ਚੋਟੀ ’ਤੇ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.