ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਸੰਪਾਦਕ ਦੀ ਡਾਕ

Posted On March - 23 - 2010

ਰਾਖਵਾਂਕਰਨ

10 ਮਾਰਚ ਦੇ ਅੰਕ ਵਿੱਚ ਆਪ ਨੇ ਠੀਕ ਹੀ ਸਵਾਲ ਕੀਤਾ ਹੈ ਕਿ ਕੀ ਰਾਖਵਾਂਕਰਨ ਜਾਦੂ ਦੀ ਛੜੀ ਹੈ ਜਿਸ ਨਾਲ ਔਰਤਾਂ ਦਾ ਰੁਤਬਾ ਬੁਲੰਦ ਹੋ ਜਾਵੇਗਾ ਅਤੇ ਵਿਤਕਰਾ ਖਤਮ ਹੋ ਜਾਵੇਗਾ? ਭਾਰਤੀ ਸੰਵਿਧਾਨ ਅਨੁਸਾਰ ਦਲਿਤਾਂ ਲਈ ਰਾਖਵਾਂਕਰਨ ਕੀਤੇ ਨੂੰ 60 ਸਾਲ ਹੋ ਗਏ ਹਨ। ਕੀ ਰਾਖਵਾਂਕਰਨਦਿੱਤੇ ਜਾਣ ਨਾਲ ਇਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਗਈਆਂ ਹਨ?  ਇਸ ਦਾ ਲਾਭ ਸਿਰਫ਼ ਇਕ ਫ਼ੀਸਦੀ ਨੂੰ ਹੀ ਹੋਇਆ ਹੈ। ਇਸੇ ਤਰ੍ਹਾਂ ਹੀ ਮਹਿਲਾ ਰਾਖਵਾਂਕਰਨ ਨਾਲ ਹੋਵੇਗਾ। ਔਰਤਾਂ ਦੀ ਆਬਾਦੀ ਅੱਧੀ ਹੈ, ਪਰ ਰਾਖਵਾਂਕਰਨ 33 ਫ਼ੀਸਦੀ। ਅਜਿਹਾ ਕਿਉਂ? ਦਲਿਤਾਂ ਅਤੇ ਪਛੜੀਆਂ ਸ਼੍ਰੇਣੀਆਂ ਨੂੰ ਬਿਲਕੁਲ ਅੱਖੋਂ ਓਹਲੇ ਕਰ ਦਿੱਤਾ ਗਿਆ ਹੈ।
11 ਮਾਰਚ ਦੇ ਅੰਕ ਵਿੱਚ ਵੀ ਆਪ ਨੇ ਇਸ ਨੂੰ ਇਤਿਹਾਸਕ ਕਦਮ ਆਖਿਆ ਹੈ ਤੇ ਰਾਸ਼ਟਰੀ ਜਨਤਾ ਦਲ, ਸਮਾਜਵਾਦੀ ਪਾਰਟੀ ਅਤੇ ਜਨਤਾ ਦਲ (ਯੂਨਾਈਟਿਡ) ’ਤੇ ਨਜ਼ਲਾ ਝਾੜਿਆ ਹੈ ਜੋ ਕਿ ਠੀਕ ਨਹੀਂ। ਇਹ ਪਾਰਟੀਆਂ ਦਲਿਤਾਂ ਤੇ ਪਛੜੀਆਂ ਜਾਤੀਆਂ ਲਈ ਰਾਖਵਾਂਕਰਨ ਮੰਗ ਰਹੀਆਂ ਹਨ।
ਸਾਗਰ ਸਿੰਘ, ਬਰਨਾਲਾ।


Comments Off on ਸੰਪਾਦਕ ਦੀ ਡਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.