ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਸ਼ਾਹਰੁੱਖ ਨੂੰ ਗਲੋਬਲ ਐਂਟਰਟੇਨਮੈਂਟ ਪੁਰਸਕਾਰ

Posted On March - 20 - 2010

ਮੁੰਬਈ ’ਚ ਐਫ.ਆਈ. ਸੀ. ਸੀ.ਆਈ. ਫਰੇਮਜ਼ 2010 ਐਕਜ਼ੀਲੈਂਸ ਐਵਾਰਡ ਸਮਾਰੋਹ ’ਚ ਗਲੋਬਲ ਐਂਟਰਟੇਨਮੈਂਟ ਐਂਡ ਮੀਡੀਆ ਪਰਸਨੈਲਿਟੀ ਪੁਰਸਕਾਰ ਹਾਸਲ ਕਰਨ ਮਗਰੋਂ ਸ਼ਾਹਰੁਖ ਖਾਨ ਆਪਣੀ ਟਰਾਫ਼ੀ ਨਾਲ (ਫੋਟੋ: ਰਾਇਟਰਜ਼)

ਮੁੰਬਈ, 19 ਮਾਰਚ
ਐਫ.ਆਈ.ਸੀ.ਸੀ.ਆਈ. (ਫਿੱਕੀ) ਫਰੇਮਜ਼ 2010 ਐਗਜ਼ੀਲੈਂਸ ਐਵਾਰਡਜ਼ ਸਮਾਰੋਹ ਦੌਰਾਨ ਸ਼ਾਹਰੁੱਖ ਖ਼ਾਨ ਨੂੰ ‘‘ਗਲੋਬਲ ਐਂਟਰਟੇਨਮੈਂਟ ਤੇ ਮੀਡੀਆ ਪ੍ਰਸੈਨਲਿਟੀ’’ ਵਜੋਂ ਨਿਵਾਜਿਆ ਗਿਆ ਹੈ।  ਸ਼ਾਹਰੁੱਖ ਖ਼ਾਨ ਨੇ ਇਹ ਪੁਰਸਕਾਰ ਲੈਂਦਿਆਂ ਕਿਹਾ ਕਿ ਉਹ ਫਿੱਕੀ ਦਾ ਇਸ ਮਾਣ-ਸਤਿਕਾਰ ਲਈ ਬਹੁਤ ਧੰਨਵਾਦੀ ਹੈ। ਉਹਨੇ ਫਿੱਕੀ ਮੈਂਬਰਾਂ ਨੂੰ ਕਿਹਾ ਕਿ ਉਹ ਬਹੁਤ ਸ਼ਾਨਦਾਰ ਕੰਮ ਕਰ ਰਹੇ ਹਨ।
‘‘ਦ ਗਲੋਬਲ ਆਈਕਨ ਆਫ ਦ ਈਅਰ’’ ਪੁਰਸਕਾਰ ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਨੂੰ ਦਿੱਤਾ ਗਿਆ। ਰਹਿਮਾਨ ਨੇ ਵੀ ਫਿੱਕੀ ਦਾ ਧੰਨਵਾਦ ਕੀਤਾ। ਅਮਿਤਾਭ ਬਚਨ ਤੇ ਵਿਦਿਆ ਬਾਲਾਨ ਨੂੰ ਫਿਲਮ ‘ਪਾ’ ਵਿਚ ਵਿਲੱਖਣ ਪੇਸ਼ਕਾਰੀ ਲਈ ‘ਸਰਵੋਤਮ ਅਦਾਕਾਰ’ ਦੇ ਪੁਰਸਕਾਰ ਦਿੱਤੇ ਗਏ। ਨਿਰਦੇਸ਼ਕ ਰਾਜੂ ਹਿਰਾਨੀ ਨੂੰ ‘‘ਥ੍ਰੀ ਇਡੀਅਟਸ’’ ਲਈ ‘ਬੈਸਟ ਫਿਲਮ’ ਤੇ ‘ਬੈਸਟ ਡਾਇਰੈਕਟਰ’ ਦੇ ਦੋ ਪੁਰਸਕਾਰ ਮਿਲੇ।
‘ਥ੍ਰੀ ਇਡੀਅਟਸ’ ਦੇ ਪ੍ਰੋਡਿਊਸਰ ਵਿਧੂ ਵਿਨੋਦ ਚੋਪੜਾ ਨੇ ਪਹਿਲਾਂ ਰਿਕਾਰਡ ਕੀਤੀ ਆਪਣੀ ਵੀਡੀਓ ਰਾਹੀਂ ਫਿੱਕੀ ਦਾ ਤੇ ਫਿਲਮ ਦੇ ਹੱਕ ’ਚ ਵੋਟ ਪਾਉਣ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।  ਇਮਤਿਆਜ਼ ਅਲੀ ਦੀ ‘ਲਵ ਆਜ ਕੱਲ੍ਹ’ ਲਈ ਬੈਸਟ ਮਿਊਜ਼ਿਕ ਪੁਰਸਕਾਰ ਲੈਣ ਲਈ ਪ੍ਰੀਤਮ ਚੱਕਰਵਰਤੀ ਵੀ ਹਾਜ਼ਰ ਸੀ। ਪ੍ਰੀਤਮ ਨੇ ਫਿੱਕੀ ਤੇ ਇਮਤਿਆਜ਼ ਦੋਵਾਂ ਦਾ ਧੰਨਵਾਦ ਕੀਤਾ। ਰਣਬੀਰ ਕਪੂਰ ਨੇ ਬੈਸਟ ਐਂਟਰਟੇਨਮੈਂਟ ਐਵਾਰਡ ਹਾਸਲ ਕੀਤਾ।    -ਪੀ.ਟੀ.ਆਈ.


Comments Off on ਸ਼ਾਹਰੁੱਖ ਨੂੰ ਗਲੋਬਲ ਐਂਟਰਟੇਨਮੈਂਟ ਪੁਰਸਕਾਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.