ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਲੜੀਵਾਰ ਦੇ ਸੈੱਟ ’ਤੇ ਮਨਾਇਆ ਰੀਨਾ ਕਪੂਰ ਨੇ ਆਪਣਾ ਜਨਮ ਦਿਨ

Posted On March - 20 - 2010

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਮਾਰਚ
ਮਨੋਰੰਜਨ ਟੀ.ਵੀ. ਚੈਨਲ ‘ਸਹਾਰਾ ਵੰਨ’ ਦੇ ਚਰਚਿਤ ਲੜੀਵਾਰ ‘ਵੋਹ ਰਹਿਨੇਵਾਲੀ ਮਹਿਲੋਂ ਕੀ’ ਦੀ ਅਦਾਕਾਰਾ ਰੀਨਾ ਰਾਣੀ ਕਪੂਰ ਜਿਸ ਨੂੰ ਇਸ ਲੜੀਵਾਰ ਵਿਚਲੇ ਆਪਣੇ ਕਿਰਦਾਰ ਦੇ ਨਾਂ ਉਤੇ ‘ਪਰੀ’ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਆਪਣਾ ਲਗਾਤਾਰ ਪੰਜਵਾਂ ਜਨਮ ਦਿਨ ਲੜੀਵਾਰ ਦੇ ਸੈੱਟ ਉਤੇ ਹੀ ਮਨਾਇਆ। ਸੈੱਟ ਉਤੇ ਲੜੀਵਾਰ ਦੀ ਯੂਨਿਟ ਨੇ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸੀ ਕਿ ਆਪਣਾ ਜਨਮ ਦਿਨ ਮਨਾਉਣ ਦਾ ਪੂਰਾ ਮਜ਼ਾ ਆਵੇ ਅਤੇ ਯੂਨਿਟ ਮੈਂਬਰਾਂ ਨੇ ਇਸ ਲਈ ਵਿਸ਼ੇਸ਼ ਤੋਹਫਿਆਂ ਦਾ ਪ੍ਰਬੰਧ ਕੀਤਾ ਸੀ। ਇਸ ਸਬੰਧੀ ਰੀਨਾ ਨੇ ਕਿਹਾ, ‘‘ਇਸ ਵਾਰ 17 ਮਾਰਚ ਨੂੰ ਜਨਮ ਦਿਨ ਮੌਕੇ ਮੇਰੀ ਸ਼ੂਟਿੰਗ ਸੀ ਪਰ ਅਸੀਂ ਇਸ  ਪ੍ਰੋਗਰਾਮ ਨੂੰ ਲੋੜ ਮੁਤਾਬਕ ਅਡਜਸਟ ਕਰ ਲਿਆ ਸੀ। ਇਸ ਮੌਕੇ ਮੈਂ ਆਪਣੇ ਪਤੀ ਤੇ ਨੇੜਲੇ ਦੋਸਤਾਂ ਨਾਲ ਰਾਤਰੀ ਭੋਜ ਦਾ ਪ੍ਰੋਗਰਾਮ ਬਣਾਇਆ ਸੀ। ਇਸ ਵਾਰ ਮੈਂ ਪਹਿਲਾਂ ਨਾਲੋਂ ਕਿਤੇ ਵੱਡੇ ਪੱਧਰ ਉਤੇ ਆਪਣਾ ਜਨਮ ਦਿਨ ਮਨਾਇਆ।’ ਉਸ ਨੇ ਕਿਹਾ, ‘‘ਮੈਂ ਬਹੁਤੀਆਂ ਪਾਰਟੀਆਂ ਨਹੀਂ ਕਰਦੀ ਤੇ ਬੀਤੇ ਦਸ ਸਾਲਾਂ ਤੋਂ ਮੈਂ ਮੁੰਬਈ ਵਿਚ ਇਕੱਲਿਆਂ ਹੀ ਜਨਮ ਦਿਨ ਮਨਾਉਂਦੀ ਸਾਂ, ਪਰ ‘ਵੋਹ ਰਹਿਨੇ ਵਾਲੀ ਮਹਿਲੋਂ ਕੀ’ ਨੇ ਹਮੇਸ਼ਾ ਹੀ ਮੇਰੇ ਜਨਮ ਦਿਨ ’ਤੇ ਕੁਝ ਖ਼ਾਸ ਕਰਨ ਦੀ ਕੋਸ਼ਿਸ਼ ਕੀਤੀ ਹੈ।’’


Comments Off on ਲੜੀਵਾਰ ਦੇ ਸੈੱਟ ’ਤੇ ਮਨਾਇਆ ਰੀਨਾ ਕਪੂਰ ਨੇ ਆਪਣਾ ਜਨਮ ਦਿਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.