ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਰਘੂਵੰਸ਼ੀ ਨੂੰ ਏ.ਟੀ.ਐਸ. ਮੁਖੀ ਦੇ ਅਹੁਦੇ ਤੋਂ ਹਟਾਇਆ

Posted On March - 26 - 2010

ਮੜੀਆ ਹੋਣਗੇ ਨਵੇਂ ਏ.ਟੀ.ਐਸ. ਮੁਖੀ

ਮੁੰਬਈ, 25 ਮਾਰਚ
ਕੁਝ ਦਿਨ ਪਹਿਲਾਂ ਵਿਵਾਦਾਂ ਵਿਚ ਘਿਰੇ ਵਧੀਕ ਡੀ.ਜੀ.ਪੀ. ਸ੍ਰੀ ਕੇ.ਪੀ. ਰਘੂਵੰਸ਼ੀ ਨੂੰ ਮਹਾਰਾਸ਼ਟਰ ਏ.ਟੀ.ਐਸ. ਦੇ ਮੁਖੀ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਥਾਂ  ਮੁੰਬਈ ਪੁਲੀਸ ਦੇ ਜੁਆਇੰਟ ਕਮਿਸ਼ਨਰ ਰਕੇਸ਼ ਮੜੀਆ ਨੂੰ ਏ.ਟੀ.ਐਸ. ਮੁਖੀ ਲਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਦੋ ਸ਼ੱਕੀ ਦਹਿਸ਼ਤਗਰਦਾਂ ਬਾਰੇ ‘ਜ਼ਰੂਰਤ ਨਾਲੋਂ ਜ਼ਿਆਦਾ’ ਜਾਣਕਾਰੀ ਦੇਣ ਕਾਰਨ ਰਘੂਵੰਸ਼ੀ ਨੂੰ ਕੇਂਦਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ। ਵਧੀਕ ਮੁੱਖ ਸਕੱਤਰ (ਗ੍ਰਹਿ) ਚੰਦਰਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਘੂਵੰਸ਼ੀ ਨੂੰ ਏ.ਟੀ.ਐਸ. ਮੁਖੀ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਜੁਆਇੰਟ ਪੁਲੀਸ ਕਮਿਸ਼ਨਰ  ਮੜੀਆ ਨੂੰ ਏ.ਟੀ.ਐਸ. ਮੁਖੀ ਦਾ ਚਾਰਜ ਸੌਂਪਿਆ ਜਾਵੇਗਾ। ਸ੍ਰੀ ਚੰਦਰਾ ਨੇ ਦੱਸਿਆ ਕਿ ਜੇ.ਸੀ.ਪੀ. (ਕਾਨੂੰਨ ਤੇ ਵਿਵਸਥਾ) ਹਿਮਾਂਸ਼ੂ ਰਾਏ ਹੁਣ ਸ੍ਰੀ ਮੜੀਆ ਦੀ ਥਾਂ ਨਵੇਂ ਜੇ.ਸੀ.ਪੀ. (ਕ੍ਰਾਈਮ) ਹੋਣਗੇ ਜਦਕਿ ਡੀ.ਆਈ.ਜੀ. (ਜੇਲ੍ਹ) ਰਜਨੀਸ਼ ਸੇਠ ਨੂੰ ਤਰੱਕੀ ਦੇ ਕੇ ਜੇ.ਸੀ.ਪੀ. (ਕਾਨੂੰਨ ਤੇ ਵਿਵਸਥਾ) ਬਣਾਇਆ ਜਾਵੇਗਾ।  ਸੂਬਾ ਸਰਕਾਰ ਵੱਲੋਂ ਕੀਤੇ ਇਸ ਫੇਰ ਬਦਲ ਤੋਂ ਬਾਅਦ ਸ੍ਰੀ ਮੜੀਆ  (53) ਗ੍ਰਹਿ ਮੰਤਰੀ ਆਰ.ਆਰ. ਪਾਟਿਲ ਨੂੰ ਮਿਲੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਰਘੂਵੰਸ਼ੀ ਨੂੰ ਉਸ ਵੇਲੇ ਝਾੜ ਪਾਈ ਜਦੋਂ ਉਨ੍ਹਾਂ ਮੀਡੀਆ ਨੂੰ ਗ੍ਰਿਫਤਾਰ ਕੀਤੇ ਦੋ ਸ਼ੱਕੀ ਦਹਿਸ਼ਤਗਰਦਾਂ ਬਾਰੇ ‘ਲੋੜ ਨਾਲੋਂ ਜ਼ਿਆਦਾ’ ਸੂਚਨਾ ਦਿੱਤੀ। ਪੁਲੀਸ ਨੇ ਇਨ੍ਹਾਂ ਦਹਿਸ਼ਤਗਰਦਾਂ ਬਾਰੇ ਕਿਹਾ ਸੀ ਕਿ ਇਹ ਵੱਡੇ ਸ਼ਹਿਰਾਂ ਵਿਚ ਓ.ਐਨ.ਜੀ. ਸੀ ਤੇ ਸ਼ਾਪਿੰਗ ਸੈਂਟਰਾਂ ‘ਤੇ ਹਮਲੇ ਕਰਨ ਦੀ ਯੋਜਨਾ ਘੜ ਰਹੇ ਸਨ। ਗ੍ਰਹਿ ਮੰਤਰਾਲੇ ਅਨੁਸਾਰ ਅਜਿਹੇ ਬਿਆਨ ਨਾਲ ਕੇਂਦਰੀ ਜਾਂਚ ਟੀਮ ਦੇ ਕੰਮ ਵਿਚ ਵਿਘਨ ਪਿਆ ਹੈ।
ਸ੍ਰੀ ਰਘੂਵੰਸ਼ੀ ਨੇ ਖੁਲਾਸਾ ਕੀਤਾ ਸੀ ਕਿ ਗ੍ਰਿਫਤਾਰ ਵਿਅਕਤੀ ਪਾਕਿਸਤਾਨੀ ਵਿਅਕਤੀ, ਜਿਸ ਨੂੰ ਉਹ ‘ਚਾਚਾ’ ਕਹਿੰਦੇ ਸਨ, ਤੋਂ ਦਿਸ਼ਾ-ਨਿਰਦੇਸ਼ ਲੈ ਰਹੇ ਸਨ। ਗ੍ਰਹਿ ਮੰਤਰਾਲੇ ਅਨੁਸਾਰ ਇਸ ਨਾਲ ਉਸ ਵਿਅਕਤੀ ਤਕ ਪਹੁੰਚ ਕਰਨ ਵਿਚ ਰੁਕਾਵਟ  ਪੈਦਾ ਹੋਈ ਹੈ। ਪਿਛਲੇ ਹਫਤੇ ਮਹਾਂਰਾਸ਼ਟਰ ਸਰਕਾਰ ਨੇ ਕਿਹਾ ਸੀ ਕਿ ਉਹ ਰਘੂਵੰਸ਼ੀ ਖ਼ਿਲਾਫ਼ ਸੰਭਵ ਕਾਰਵਾਈ ਬਾਰੇ ਵਿਚਾਰ ਕਰਨਗੇ। ਮੁੱਖ ਮੰਤਰੀ  ਅਸ਼ੋਕ ਚਵਾਨ ਨੇ ਵੀ ਮੰਨਿਆ ਸੀ ਕਿ ਕੇਂਦਰ ਸਰਕਾਰ ਰਘੂਵੰਸ਼ੀ ਦੀ ਇਸ ਟਿੱਪਣੀ ਤੋਂ ਨਾਖੁਸ਼ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਪੁਣੇ ਜਰਮਨ ਬੇਕਰੀ ‘ਤੇ ਹੋਏ ਹਮਲੇ ਸਬੰਧੀ ਏ.ਟੀ.ਐਸ. ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਵੀ ਖੁਸ਼ ਨਹੀਂ।

-ਪੀ.ਟੀ.ਆਈ.


Comments Off on ਰਘੂਵੰਸ਼ੀ ਨੂੰ ਏ.ਟੀ.ਐਸ. ਮੁਖੀ ਦੇ ਅਹੁਦੇ ਤੋਂ ਹਟਾਇਆ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.