ਸਿੰਘ ਇਜ਼ ਕਿੰਗ !    ਇਕ ਵਣਜਾਰਨ ਦੀ ਲੰਬੀ ਜੁਦਾਈ... !    ਮਸ਼ਹੂਰ ਗਵੱਈਆ ਵਿੱਦਿਆਨਾਥ ਸੇਠ !    ਭੁੱਲੇ ਵਿਸਰੇ ਲੋਕ ਗੀਤ ਦੋਹੇ !    ਮੁੱਕ ਚੱਲੀ ਬਾਜ਼ੀ !    ‘ਮਿੱਟੀ ਦਾ ਮੁੱਲ’ ਸਮਝਾਉਂਦਾ ਨਾਟਕ !    ਜਦੋਂ ਘਰ ਜੰਮ ਪਈ ਧੀ ਵੇ... !    ਚਲਾਕ ਚਿੜੀ !    ਵਾਸਤੂਕਲਾ ਦਾ ਉੱਤਮ ਨਮੂਨਾ ਕੁਤਬ ਮੀਨਾਰ !    ਖ਼ੂਬਸੂਰਤ ਪੰਛੀ ਲਾਲ ਸਿਰੀ ਪੋਚਰਡ !    

ਮਹੇਸ਼ ਤੇ ਇਰਫਾਨ ਮੇਰੇ ਲਈ ਅਦਾਕਾਰੀ ਦੇ ਸਕੂਲ: ਦੀਪਲ

Posted On March - 19 - 2010

ਮੁੰਬਈ, 18 ਮਾਰਚ
ਬਾਲੀਵੁੱਡ ਅਦਾਕਾਰਾ ਦੀਪਲ ਸ਼ਾਹ ਨੇ ਕਿਹਾ ਹੈ ਕਿ ਫਿਲਮ ਨਿਰਮਾਤਾ ਮਹੇਸ਼ ਭੱਟ ਤੇ ਅਦਾਕਾਰ ਇਰਫਾਨ ਖਾਨ ਨਾਲ ਕੰਮ ਕਰਨ ਤੋਂ ਬਾਅਦ ਕਿਸੇ ਅਦਾਕਾਰੀ ਸਕੂਲ ’ਚ ਜਾਣ ਦੀ ਲੋੜ ਨਹੀਂ ਰਹਿੰਦੀ। ਦੀਪਲ ਨੇ ਇਥੇ ਖਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘‘ਮੈਂ ਇਰਫਾਨ ਖਾਾਨ ਤੇ ਮਹੇਸ਼ ਭੱਟ ਤੋਂ ਬਹੁਤ ਕੁਝ ਸਿੱਖਿਆ ਹੈ ਤੇ ਇਹ ਦੋਵੇਂ ਮੇਰੇ ਲਈ ਅਦਾਕਾਰੀ ਦੇ ਸਕੂਲ ਹਨ।’’ ਦੀਪਲ ਨੇ ਕਿਹਾ ਕਿ, ‘‘ਸ਼ੂਟਿੰਗ ਦੌਰਾਨ ਉਹ ਮੈਨੂੰ ਵਧੀਆ ਤੋਂ ਵਧੀਆ ਕਰਨ ਲਈ ਪ੍ਰੇਰਦੇ ਰਹਿੰਦੇ ਹਨ ਜਿਸ ਕਰ ਕੇ ਮੈਨੂੰ ਬੇਹੱਦ ਸਿੱਖਣ ਦਾ ਮੌਕਾ ਮਿਲਦਾ ਹੈ।’’
ਜ਼ਿਕਰਯੋਗ ਹੈ ਕਿ ਦੀਪਲ ਨੇ ਮਹੇਸ਼ ਭੱਟ ਦੀ ਫਿਲਮ ‘ਕਲਯੁਗ’ ’ਚ ਇਮਰਾਨ ਹਾਸ਼ਮੀ ਤੇ ਕੁਨਾਲ ਖੇਮੂ ਨਾਲ ਭੂਮਿਕਾ ਨਿਭਾਈ ਸੀ। 24 ਸਾਲਾ ਦੀਪਲ ਹੁਣ ਫਿਲਮ ‘ਰਾਈਟ ਯਾ ਰੌਂਗ’ ’ਚ ਇਰਫਾਨ ਨਾਲ ਆਈ ਹੈ। ਇਸ ਤੋਂ ਇਲਾਵਾ ਆਉਣ ਵਾਲੀ ਫਿਲਮ ‘ਤੁਮਸੇ’ ’ਚ ਵੀ ਦੀਪਲ ਇਰਫਾਨ ਨਾਲ ਨਜ਼ਰ ਆਵੇਗੀ। ਦੀਪਲ ਨੇ ਕਿਹਾ ਕਿ ਮੈਂ ਸੈੱਟ ’ਤੇ ਕੰਮ ਕਰਦੇ ਇਰਫਾਨ ਨੂੰ ਧਿਆਨ ਨਾਲ ਵੇਖਦੀ ਹਾਂ ਜੋ ਮੇਰੇ ਲਈ ਬੇਹੱਦ ਸਹਾਈ ਹੁੰਦਾ ਹੈ। ਦੀਪਲ ਨੇ ਦੱਸਿਆ ਕਿ ‘ਰਾਈਟ ਯਾ ਰੌਂਗ’ ਦੋ ਪੁਲੀਸ ਅਫਸਰਾਂ ’ਤੇ ਆਧਾਰਤ ਹੈ ਜਿਸ ’ਚ ਇਰਫਾਨ ਤੇ ਸੰਨੀ ਦਿਓਲ ਨੇ ਭੂਮਿਕਾ ਨਿਭਾਈ ਤੇ ਦੋਵੇਂ ਇਕ-ਦੂਜੇ ਦੇ ਵਿਰੋਧੀ ਬਣ ਜਾਂਦੇ ਹਨ। -ਪੀ.ਟੀ.ਆਈ.


Comments Off on ਮਹੇਸ਼ ਤੇ ਇਰਫਾਨ ਮੇਰੇ ਲਈ ਅਦਾਕਾਰੀ ਦੇ ਸਕੂਲ: ਦੀਪਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.