ਸਰਪੰਚ ਨੇ ਮਜ਼ਦੂਰ ਦੇ ਘਰ ਨੂੰ ਤਾਲਾ ਲਗਾਇਆ !    ਨੌਜਵਾਨ ਸੋਚ: ਗੀਤਾਂ ’ਚ ਲੱਚਰਤਾ ਤੇ ਪੰਜਾਬੀ ਸਮਾਜ !    ਵਜ਼ੀਫ਼ਿਆਂ ਬਾਰੇ ਜਾਣਕਾਰੀ !    ਨੋ ਵਹੀਕਲ ਜ਼ੋਨ: ਅੱਧੀ ਤਿਆਰੀ ਕਾਰਨ ਦੁਕਾਨਦਾਰ ਤੇ ਲੋਕ ਹੋਏ ਪ੍ਰੇਸ਼ਾਨ !    ਜੇ ਪੰਜਾਬ ਦਾ ਪਾਣੀ ਰੋਕਿਆ ਤਾਂ ਰਾਜਸਥਾਨ ਦਾ ਵੀ ਬੰਦ ਕਰਾਂਗੇ: ਲੱਖੋਵਾਲ !    ਸੋਨੇ ਵਿੱਚ ਆਈ ਤੇਜ਼ੀ !    ਇਰਾਨ ਦੇ ਰਾਸ਼ਟਰਪਤੀ ਦਾ ਭਰਾ 5 ਸਾਲ ਲਈ ਜੇਲ੍ਹ ਵਿੱਚ ਬੰਦ !    ਹਰਿਆਣਾ ’ਚ ਜਜਪਾ ਨੂੰ ਹਮਾਇਤ ਦਿੱਤੀ: ਤੰਵਰ !    ਪੀਸਾ ਪ੍ਰੀਖਿਆ: ਨਿਰੀਖਣ ਕਮੇਟੀਆਂ ਵੱਲੋਂ ਸਕੂਲਾਂ ਦਾ ਜਾਇਜ਼ਾ !    ਮੁਹਾਲੀ ਦਾ ਬੱਸ ਅੱਡਾ: ਨਵਾਂ ਚੱਲਿਆ ਨਹੀਂ ਤੇ ਪੁਰਾਣਾ ਕੀਤਾ ਬੰਦ !    

ਭਾਰਤ ’ਚ ਸਿੱਖਿਆ ਸੁਧਾਰਾਂ ਲਈ ਵਿਸ਼ਵ ਬੈਂਕ ਵੱਲੋਂ 1.05 ਅਰਬ ਡਾਲਰ ਦੀ ਮਨਜ਼ੂਰੀ

Posted On March - 20 - 2010

ਵਾਸ਼ਿੰਗਟਨ, 19 ਮਾਰਚ
ਐਲੀਮੈਂਟਰੀ ਸਕੂਲਾਂ ’ਚ ਬੱਚਿਆਂ ਦੇ ਦਾਖਲੇ ਵਧਾਉਣ ਲਈ ਤੇ ਉਨ੍ਹਾਂ ਨੂੰ ਪੜ੍ਹਾਈ ਪੂਰੀ ਕਰਾਉਣ ਲਈ ਤੇ ਭਾਰਤ ਭਰ ’ਚ ਇੰਜੀਅਰਿੰਗ ਦੀ ਸਿੱਖਿਆ ਦੀ ਗੁਣਵੱਤਾ ਵਧਾਉਣ ਲਈ ਵਿਸ਼ਵ ਬੈਂਕ ਨੇ 1.05 ਅਰਬ ਡਾਲਰ ਦੇ ਦੋ ਸਿੱਖਿਆ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਵਿਸ਼ਵ ਬੈਂਕ ਨੇ ਸਰਬ ਸਿੱਖਿਆ ਅਭਿਆਨ (ਐਸ.ਐਸ.ਏ.) ਨੂੰ ਮਦਦ ਦਿੱਤੀ ਹੈ, ਜੋ ਦੇਸ਼ ਭਰ ਦੇ ਸਾਰੇ ਬੱਚਿਆਂ  ਨੂੰ ਗੁਣਵੱਤਾ ਭਰਪੂਰ ਐਲੀਮੈਂਟਰੀ ਸਿੱਖਿਆ ਦੇਣ ਲਈ ਪ੍ਰਤੀਬੱਧ ਹੈ।
ਵਿਸ਼ਵ ਬੈਂਕ ਦੇ ਭਾਰਤ ਲਈ ਡਾਇਰੈਕਟਰ ਰਾਬਰਟ ਜਾਗ੍ਹਾ ਨੇ ਦੱਸਿਆ ਕਿ ਮੁੱਢਲੀ ਸਿੱਖਿਆ ਤਕ ਬੱਚਿਆਂ ਦੀ ਪਹੁੰਚ ਬਣਾਉਣ ਲਈ ਐਸ.ਐਸ.ਏ., ਹੁਣ ਵਿਸ਼ਵ ਦਾ ਸਭ ਤੋਂ ਸਫਲ ਪ੍ਰੋਗਰਾਮ ਹੈ। ਐਲੀਮੈਂਟਰੀ ਸਿੱਖਿਆ ਦੇ ਦੂਜੇ ਪ੍ਰਾਜੈਕਟਾਂ ਨੂੰ 75 ਕਰੋੜ ਡਾਲਰ ਦੀ ਕੱਲ੍ਹ ਬੈਂਕ ਵੱਲੋਂ ਪ੍ਰਵਾਨ ਵਧੀਕ ਰਾਸ਼ੀ ਦੀ ਮਨਜ਼ੂਰੀ ਨਾਲ ਹੁਣ ਐਸ.ਐਸ.ਏ. ਦੀ ਪਹੁੰਚ ਉਪਰਲੇ ਪ੍ਰਾਇਮਰੀ ਪੱਧਰ (5-8 ਕਲਾਸ) ਤਕ ਵੀ ਹੋ ਜਾਵੇਗੀ। ਹੁਣ ਐਲੀਮੈਂਟਰੀ ਪੱਧਰ ਦੀ ਸਿੱਖਿਆ ਪੂਰੀ ਕਰਨ ਦੀ ਦਰ ਵਧੇਗੀ ਤੇ ਪੂਰੇ ਐਲੀਮੈਂਟਰੀ ਸਾਈਕਲ (1-8 ਗਰੇਡ) ਦੇ ਨਤੀਜਿਆਂ ’ਚ ਸੁਧਾਰ ਆਏਗਾ। ਦੂਜੇ ਟੈਕਨੀਕਲ/ ਇੰਜੀਨੀਅਰਿੰਗ ਐਜੂਕੇਸ਼ਨ ਕੁਆਲਟੀ ਇੰਪਰੂਵਮੈਂਟ ਪ੍ਰਾਜੈਕਟ (ਟੀ.ਈ.ਕਿਊ. ਆਈ.ਪੀ.) ਲਈ 30 ਕਰੋੜ ਡਾਲਰ ਦੀ ਮਦਦ ਨਾਲ 200 ਦੇ ਕਰੀਬ ਚੋਣਵੇਂ ਇੰਜੀਨੀਅਰਿੰਗ ਦੀ ਸਿੱਖਿਆ ਦੇ ਰਹੇ ਅਦਾਰਿਆਂ ਨੂੰ ਵਧੇਰੇ ਸਿੱਖਿਅਤ ਇੰਜੀਨੀਅਰ ਬਣਾਉਣ ’ਚ ਸਹੂਲਤ ਹੋਵੇਗੀ। ਇਸ ਸਾਲ ਪੋਸਟ ਗਰੈਜੂਏਟ ਲਈ ਸਿੱਖਿਆ ਦਾ ਪੱਧਰ ਸੁਧਰੇਗਾ।     -ਪੀ.ਟੀ.ਆਈ.


Comments Off on ਭਾਰਤ ’ਚ ਸਿੱਖਿਆ ਸੁਧਾਰਾਂ ਲਈ ਵਿਸ਼ਵ ਬੈਂਕ ਵੱਲੋਂ 1.05 ਅਰਬ ਡਾਲਰ ਦੀ ਮਨਜ਼ੂਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.