ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਬੱਬਰ ਖਾਲਸਾ ਦੇ ਤਿੰਨ ਅਤਿਵਾਦੀਆਂ ਸਮੇਤ 5 ਕਾਬੂ, ਗੋਲੀ-ਸਿੱਕਾ ਬਰਾਮਦ

Posted On March - 27 - 2010

ਰਾਜਪੁਰਾ ਸਿਟੀ ਪੁਲੀਸ ਵੱਲੋਂ ਸ਼ੁੱਕਰਵਾਰ ਨੂੰ ਫੜੇ ਗਏ ਬੱਬਰ ਖਾਲਸਾ ਦੇ ਸ਼ੱਕੀ ਖਾੜਕੂ (ਫੋਟੋ: ਪੰਜਾਬੀ ਟ੍ਰਿਬਿਊਨ)

ਪੱਤਰ ਪ੍ਰੇਰਕ
ਰਾਜਪੁਰਾ, 26 ਮਾਰਚ
ਥਾਣਾ ਸਿਟੀ ਪੁਲੀਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਸਬੰਧਤ ਤਿੰਨ ਅਤਿਵਾਦੀਆਂ ਤੇ ਲੁਟੇਰਾ ਗਰੋਹ ਦੇ ਦੋ ਮੈਂਬਰਾਂ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 5 ਪਿਸਤੌਲ ਤੇ 22 ਕਾਰਤੂਸ ਬਰਾਮਦ ਕਰ ਲਏ।
ਇੱਕੇ ਸਰਕਾਰੀ ਰੈਸਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪਟਿਆਲਾ ਦੇ ਜ਼ਿਲ੍ਹਾ ਪੁਲੀਸ ਮੁਖੀ ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਖਰਾਜਪੁਰ ਦੇ ਇਕ ਬੇਆਬਾਦ ਭੱਠੇ ਦੇ ਖਤਾਨਾਂ ’ਚ ਇਕ ਲੁਟੇਰਾ ਗਰੋਹ ਲੁੱਟ-ਖੋਹ ਦੀ ਯੋਜਨਾ ਬਣਾ ਰਿਹਾ ਹੈ। ਇਸ ’ਤੇ ਪੁਲੀਸ ਨੇ ਐਸ.ਪੀ.(ਡੀ.) ਗੁਰਦੀਪ ਸਿੰਘ ਪੰਨੂ, ਡੀ.ਐਸ.ਪੀ. ਮਨਮੋਹਨ ਸ਼ਰਮਾ ਸੀ.ਆਈ.ਏ. ਸਟਾਫ ਪਟਿਆਲਾ ਦੇ ਮੁਖੀ ਜੱਸਾ ਸਿੰਘ ਤੇ ਥਾਣਾ ਸਿਟੀ ਦੇ ਮੁਖੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਇਸ ਭੱਠੇ ’ਤੇ ਛਾਪਾ ਮਾਰ ਕੇ ਉਥੋਂ ਵਰਿਆਮ ਸਿੰਘ, ਲਖਵਿੰਦਰ ਸਿੰਘ ਉਰਫ ਟੋਨੀ ਤੇ ਜੋਗਾ ਸਿੰਘ ਵਾਸੀ ਸਿਉਲੀ (ਜ਼ਿਲ੍ਹਾ ਮੁਹਾਲੀ) ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ ਤੇ 16 ਕਾਰਤੂਸ ਵੀ ਬਰਾਮਦ ਹੋਏ। ਸ੍ਰੀ ਖਟੜਾ ਨੇ ਦੱਸਿਆ ਕਿ ਕਾਬੂ ਕੀਤੇ ਇਨ੍ਹਾਂ ਤਿੰਨ ਮੁਲਜ਼ਮਾਂ ਵਰਿਆਮ ਸਿੰਘ ਉਰਫ ਜਸਵੀਰ ਸਿੰਘ ਉਰਫ ਗਿਆਨੀ, ਵਾਸੀ ਪਿੰਡ ਸਿਉਲੀ ਤੇ ਹੋਰਨਾਂ ਨੇ ਦੱਸਿਆ ਕਿ ਬੱਬਰ ਖਾਲਸਾ ਨਾਲ ਸਬੰਧਤ ਅਤਿਵਾਦੀ ਕੁਲਵੰਤ ਸਿੰਘ ਵਾਸੀ ਪਿੰਡ ਮਾਨੋਖੇੜੀ (ਥਾਣਾ ਮੋਰਿੰਡਾ) ਤੇ ਭਿੰਦਰ ਸਿੰਘ ਵਾਸੀ ਪੜੌਦੀਆਂ ਉਨ੍ਹਾਂ ਨੂੰ ਮਿਲਣ ਰਾਜਪੁਰਾ ਦੇ ਰੇਲਵੇ ਅੰਡਰ ਬਰਿੱਜ ਕੋਲ ਆ ਰਹੇ ਹਨ। ਇਸ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਨੇ ਕੁਲਵੰਤ ਸਿੰਘ ਉਰਫ ਗੁਡੂ ਤੇ ਭਿੰਦਰ ਸਿੰਘ ਨੂੰ ਕਾਬੂ ਕਰ ਲਿਆ। ਉਨ੍ਹਾਂ ਕੋਲੋਂ ਇਕ ਡਬਲ ਬੈਰਲ 315 ਬੋਰ ਪਿਸਤੌਲ ਤੇ ਇਕ ਸਿੰਗਲ ਬੈਰਲ 315 ਬੋਰ ਪਿਸਤੌਲ ਤੇ ਛੇ ਕਾਰਤੂਸ ਬਰਾਮਦ ਹੋਏ।
ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਨਿਸ਼ਾਨੇ ’ਤੇ ਪਿਆਰਾ ਸਿੰਘ ਭਨਿਆਰਾਂ ਵਾਲਾ ਅਤੇ ਡੇਰਾ ਸਿਰਸਾ ਦੇ ਮੁਖੀ ਸਨ। ਇਨ੍ਹਾਂ ਨੇ ਭਨਿਆਰਾਂ ਵਾਲੇ ਨੂੰ ਦੋ ਵਾਰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ ਅਤੇ ਇਟਲੀ ’ਚ ਰਹਿੰਦੇ ਬੱਬਰ ਖਾਲਸਾ ਦੇ ਇਕ ਹੋਰ ਕਾਰਕੁਨ ਜਸਵਿੰਦਰ ਸਿੰਘ ਜੱਸੀ ਉਰਫ ਜੱਸੀ ਮੂਲ ਵਾਸੀ ਰੰਗੀਆਂ (ਥਾਣਾ ਮੋਰਿੰਡਾ) ਨਾਲ ਰਾਬਤਾ ਬਣਿਆ ਹੋਇਆ ਸੀ। ਮੁਲਜ਼ਮਾਂ ਨੇ ਦੱਸਿਆ ਕਿ ਇਸ ਸਾਲ ਜਨਵਰੀ ਮਹੀਨੇ ਵਿਚ ਰਾਜਪੁਰਾ ਦੇ ਇਕ ਬੇਕਰੀ ਵਾਲੇ ਨੂੰ ਗੋਲੀ ਮਾਰ ਕੇ ਨਕਦੀ ਲੁੱਟਣ ਅਤੇ ਅਰਬਨ ਅਸਟੇਟ ਪਟਿਆਲਾ ਦੇ ਡਾਕਟਰ ਮੋਦੀ ਨੂੰ ਲੁੱਟਣ ਦੀ ਘਟਨਾ ’ਚ ਉਹ ਸ਼ਾਮਲ ਸਨ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਖਰਾਜਪੁਰ ’ਚ ਭੱਠੇ ’ਤੇ ਮਾਰੇ ਗਏ ਛਾਪੇ ਦੌਰਾਨ ਮੁਲਜ਼ਮਾਂ ਦੇ ਦੋ ਹੋਰ ਸਾਥੀ ਜੱਸੀ ਵਾਸੀ ਮੁਰਾਦਪੁਰ ਤੇ ਸੋਹਣਾ ਵਾਸੀ ਪਿੰਡ ਸੈਦਖੇੜੀ ਭੱਜਣ ’ਚ ਸਫਲ ਹੋ ਗਏ।
ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਮੁਲਜ਼ਮਾਂ ਵਿਚੋਂ ਵਰਿਆਮ ਸਿੰਘ ਉਰਫ ਜਸਵੀਰ ਸਿੰਘ ਉਰਫ ਗਿਆਨੀ ਵਾਸੀ ਸਿਉਲੀ ਅੰਬਾਲਾ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਸੀ। ਇਹ ਸਾਬਕਾ ਅਤਿਵਾਦੀ ਹੈ ਤੇ ਹੁਣ ਲੁੱਟਾਂ-ਖੋਹਾਂ ਕਰਨ ਲੱਗ ਪਿਆ। ਉਸ ਦੇ ਖ਼ਿਲਾਫ਼ 1992 ਤੋਂ ਲੈ ਕੇ 2003 ਤਕ ਪੰਜਾਬ ਅਤੇ ਹਰਿਆਣਾ ਵਿਚ ਸੰਗੀਨ ਜੁਰਮਾਂ ਤਹਿਤ ਇਕ ਦਰਜਨ ਮੁਕੱਦਮੇ ਦਰਜ ਹਨ। ਪਿਛਲੇ ਸਮੇਂ ਇਹ ਪੈਰੋਲ ’ਤੇ ਛੁੱਟੀ ਕੱਟਣ ਆਇਆ ਸੀ। ਜਦੋਂ ਉਸ ਦਾ ਪਿਤਾ ਉਸ ਨੂੰ ਛੁੱਟੀ ਪੂਰੀ ਹੋਣ ’ਤੇ ਜੇਲ੍ਹ ਛੱਡਣ ਜਾ ਰਿਹਾ ਸੀ ਤਾਂ ਵਰਿਆਮ ਸਿੰਘ ਰਸਤੇ ’ਚੋਂ ਫਰਾਰ ਹੋ ਗਿਆ। ਪੁਲੀਸ ਨੇ ਇਨ੍ਹਾਂ ਮੁਲਜ਼ਮਾਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Comments Off on ਬੱਬਰ ਖਾਲਸਾ ਦੇ ਤਿੰਨ ਅਤਿਵਾਦੀਆਂ ਸਮੇਤ 5 ਕਾਬੂ, ਗੋਲੀ-ਸਿੱਕਾ ਬਰਾਮਦ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.