ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਬਠਿੰਡਾ ਵਿਚ ਕੈਂਸਰ ਰਜਿਸਟਰੀ ਕਾਇਮ ਕਰਨ ਦਾ ਫੈਸਲਾ

Posted On March - 26 - 2010

ਅਦਿੱਤੀ ਟੰਡਨ/ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 25 ਮਾਰਚ
ਪੰਜਾਬ ਵਿਚ ਕੈਂਸਰ ਦੇ ਕੇਸਾਂ ਬਾਰੇ ਪਹਿਲੀ ਵਾਰ ਘਰ ਘਰ ਜਾ ਕੀਤੇ ਸਰਵੇਖਣ ਦੀਆਂ ਮੁੱਢਲੀਆਂ ਲੱਭਾਂ ਤੋਂ ਦੰਗ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਵਸੋਂ ਆਧਾਰਤ ਕੈਂਸਰ ਰਜਿਸਟਰੀ (ਪੀ.ਬੀ.ਸੀ.ਆਰ.) ਸਥਾਪਤ ਕਰਨ ਦੀ ਤਜਵੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ। ਕੈਂਸਰ ਰਜਿਸਟਰੀ ਦਾ ਮੁੱਖ ਮੰਤਵ ਇਹ ਦੇਖਣਾ ਹੋਵੇਗਾ ਕਿ ਪਿਛਲੇ ਅਰਸੇ ਦੌਰਾਨ ਰਾਜ ਦੇ ਵੱਖ-ਵੱਖ ਖਿੱਤਿਆਂ ਅੰਦਰ ਇਸ ਨਾਮੁਰਾਦ ਰੋਗ ਦਾ ਬੋਝ ਕਿੰਨਾ ਕੁ ਵਧਿਆ ਹੈ।
ਕੈਂਸਰ ਰਜਿਸਟਰੀ ਬਠਿੰਡਾ ਵਿਖੇ ਕਾਇਮ ਕੀਤੀ ਜਾਵੇਗੀ ਜਿਥੇ ਰਾਜ ਵਿਚੋਂ ਕੈਂਸਰ ਦੇ ਸਭ ਤੋਂ ਵੱਧ ਕੇਸ ਆਉਂਦੇ ਦੱਸੇ ਜਾਂਦੇ ਹਨ। ਹਾਲੇ ਪ੍ਰਕਾਸ਼ਤ ਹੋਣੋਂ ਰਹਿੰਦੇ ਇਸ ਕੈਂਸਰ ਸਰਵੇਖਣ ਵਿਚ ਦਰਸਾਇਆ ਗਿਆ ਹੈ ਕਿ ਰਾਜ ਵਿਚ ਲੱਖ ਪਿੱਛੇ ਕੈਂਸਰ ਦੇ 31 ਕੇਸ ਸਾਹਮਣੇ ਆ ਰਹੇ ਹਨ। ਸਭ ਤੋਂ ਵੱਧ ਮਾਰ ਹੇਠ ਮਾਲਵਾ ਹੈ ਜਿਥੇ ਮੁਕਤਸਰ ਤੇ ਬਠਿੰਡਾ ਜ਼ਿਲ੍ਹਿਆਂ ਵਿਚ ਕੈਂਸਰ ਦੀ ਦਰ ਕ੍ਰਮਵਾਰ 75.1 ਮਰੀਜ਼ ਫ਼ੀ ਲੱਖ ਹੈ। ਇਹ ਸੂਬੇ ਦੀ ਔਸਤ ਦਰ ਨਾਲੋਂ ਦੁੱਗਣੀ ਤੋਂ ਵੀ ਵੱਧ ਹੈ। ਸਿਹਤ ਵਿਭਾਗ ਵੱਲੋਂ ਕਰਵਾਏ ਸਰਵੇਖਣ ਮੁਤਾਬਕ ਇਨ੍ਹਾਂ ਤੋਂ ਬਾਅਦ ਮਾਨਸਾ ਅਤੇ ਫਰੀਦਕੋਟ ਵਿਚ ਕੈਂਸਰ ਦੀ ਦਰ ਕ੍ਰਮਵਾਰ 49.8 ਅਤੇ 44.6 ਮਰੀਜ਼ ਫੀ ਲੱਖ ਹੈ। ਸਭ ਤੋਂ ਘੱਟ ਦਰ 10.8 ਮਰੀਜ਼ ਅੰਮ੍ਰਿਤਸਰ ਦੀ ਹੈ, ਜੀਹਦੇ ਤੋਂ ਪਹਿਲਾਂ ਮੁਹਾਲੀ ਅਤੇ ਜਲੰਧਰ ਵਿਚ ਕ੍ਰਮਵਾਰ 14.5 ਅਤੇ 15.1 ਮਰੀਜ਼ਾਂ ਦੀ ਦਰ ਪਾਈ ਗਈ ਹੈ।
ਲੁਧਿਆਣਾ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ ਅਤੇ ਗੁਰਦਾਸਪੁਰ ਵਿਚ ਕ੍ਰਮਵਾਰ 26.3,38.6, 22 ਅਤੇ 33.5 ਮਰੀਜ਼ ਫ਼ੀ ਲੱਖ ਦੀ ਦਰ ਹੈ। ਕੌਮੀ ਕੈਂਸਰ ਰਜਿਸਟਰੀ ਦੇ ਕੋਆਰਡੀਨੇਟਰ ਅਤੇ ਏਮਸ ਵਿਚਲੇ ਇੰਸਟੀਚਿਊਟ ਰੋਟਰੀ ਕੈਂਸਰ ਹਸਪਤਾਲ ਦੇ ਮੁਖੀ ਡਾ. ਜੀ.ਕੇ. ਰੱਥ ਨੇ ਦੱਸਿਆ ”ਪੰਜਾਬ ਵਿਚ ਕੈਂਸਰ ਦੇ ਕੇਸਾਂ ਵਿਚ ਵਾਧੇ ਦੇ ਸਬੂਤ ਮਿਲੇ ਹਨ। ਇਹ ਭਾਰਤ ਦਾ ਸਭ ਤੋਂ ਵੱਡਾ ਰਾਜ ਹੈ ਜਿਥੇ ਹਾਲੇ ਤਕ ਕੈਂਸਰ ਰਜਿਸਟਰੀ ਨਹੀਂ ਬਣੀ। ਬਿਮਾਰੀ ਤੋਂ ਪੀੜਤ ਵਿਅਕਤੀਆਂ ਬਾਰੇ ਡੈਟਾ ਵਿਗਿਆਨਕ ਢੰਗ ਨਾਲ ਇਕੱਤਰ ਕਰਨ, ਉਸ ਦੇ ਪ੍ਰਬੰਧ ਅਤੇ ਵਿਸ਼ਲੇਸ਼ਣ ਲਈ ਇਹ ਪ੍ਰਣਾਲੀ ਜ਼ਰੂਰੀ ਹੈ। ਅਸੀਂ ਪੰਜਾਬ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਰਹੇ ਹਾਂ।” ਇਸ ਤੋਂ ਇਲਾਵਾ ਢੁੱਕਵੀਆਂ ਇਲਾਜ ਵਿਧੀਆ ਵਿਉਂਤਣ ਵਿਚ ਵੀ ਪੀ.ਬੀ.ਸੀ.ਆਰ. ਦੀ ਭੂਮਿਕਾ ਹੁੰਦੀ ਹੈ।
ਡਾ. ਰੱਥ ਭਾਰਤੀ ਮੈਡੀਕਲ ਖੋਜ ਕੌਂਸਲ ਦੀ ਉਸ ਟੀਮ ਦੇ ਮੈਂਬਰ ਵੀ ਹਨ ਜੋ ਕੌਮੀ ਕੈਂਸਰ ਰਜਿਸਟਰੀ ਨੂੰ ਚਲਾਉਂਦੀ ਹੈ ਅਤੇ ਦੇਸ਼ ਭਰ ਵਿਚ ਨਵੀਆਂ ਰਜਿਸਟਰੀਆਂ ਦੀ ਪ੍ਰਵਾਨਗੀ ਦਿੰਦੀ ਹੈ। ਹੁਣ ਤਕ ਦੇਸ਼ ਵਿਚ 24 ਪੀ.ਬੀ.ਸੀ.ਆਰ. ਕਾਇਮ ਹੋ ਚੁੱਕੀਆਂ ਹਨ ਅਤੇ ਪੰਜਾਬ, ਉਤਰਾਖੰਡ ਅਤੇ ਗੋਆ ਹੀ ਇਨ੍ਹਾਂ ਤੋਂ ਵਾਂਝੇ ਹਨ।


Comments Off on ਬਠਿੰਡਾ ਵਿਚ ਕੈਂਸਰ ਰਜਿਸਟਰੀ ਕਾਇਮ ਕਰਨ ਦਾ ਫੈਸਲਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.