ਹਰਿਆਣਾ ਚੋਣਾਂ: 117 ਉਮੀਦਵਾਰਾਂ ਖ਼ਿਲਾਫ਼ ਅਪਰਾਧਿਕ ਕੇਸ ਦਰਜ !    ਕੈਨੇਡਾ ਚੋਣਾਂ ’ਚ ਫ਼ੈਸਲਾਕੁਨ ਹੋਣਗੇ ਪੰਜਾਬੀ ਵੋਟਰ !    ਡਿਊਟੀ ਦੌਰਾਨ ਦਵਾਈ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਨਹੀਂ ਮਿਲ ਸਕਣਗੇ ਸਰਕਾਰੀ ਡਾਕਟਰ !    ਧਨੇਰ ਦੀ ਸਜ਼ਾ ਮੁਆਫ਼ੀ ਦਾ ਮਾਮਲਾ ਮੁੜ ਮੁੱਖ ਮੰਤਰੀ ਦਰਬਾਰ ਪੁੱਜਾ !    ਕੈਪਟਨ ਸੰਧੂ ਦੇ ਦਾਅਵਿਆਂ ਦੀ ਅਕਾਲੀ ਦਲ ਨੇ ਖੋਲ੍ਹੀ ਪੋਲ !    ਆਰਫ਼ ਕਾ ਸੁਨ ਵਾਜਾ ਰੇ !    ਰਾਹੋਂ ਦਾ ‘ਦਿੱਲੀ ਦਰਵਾਜ਼ਾ’ !    ਗ਼ਦਰ ਲਹਿਰ ਨੂੰ ਸ਼ਬਦਾਂ ’ਚ ਪਰੋਣ ਵਾਲਾ ਗਿਆਨੀ ਕੇਸਰ ਸਿੰਘ !    ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ !    ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ !    

ਫਿਲਮ ਸਮੀਖਿਅਕਾਂ ਦੀ ਬਾਲੀਵੁੱਡ ਫਿਲਮਸਾਜ਼ਾਂ ਵੱਲੋਂ ਆਲੋਚਨਾ

Posted On March - 19 - 2010

ਮੁੰਬਈ, 18 ਮਾਰਚ
ਭਾਰਤੀ ਫਿਲਮ ਸਮੀਖਿਅਕਾਂ ਦੀ ਕਰੜੀ ਆਲੋਚਨਾ ਕਰਦਿਆਂ ਬਾਲੀਵੁੱਡ ਦੇ ਫਿਲਮਸਾਜ਼ ਕਰਨ ਜੌਹਰ ਨੇ ਕਿਹਾ ਹੈ ਕਿ ਇਨ੍ਹਾਂ ਨੂੰ ਪਹਿਲਾਂ ਸਿਨੇਮੇ ਦੀ ਡੂੰਘਾਈ ਨਾਲ ਸਮਝ ਹੋਣੀ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਵੱਲੋਂ ਲਿਖੇ ਰੀਵਿਊ ਨਾਲ ਦਰਸ਼ਕਾਂ ’ਤੇ ਅਸਰ ਪੈਂਦਾ ਹੈ। ਕਰਨ ਜੌਹਰ ਅਨੁਸਾਰ ਖਾਸਕਰ ਛੋਟੇ ਬਜਟ ਦੀਆਂ ਫਿਲਮਾਂ ਇਨ੍ਹਾਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੁੰਦੀਆਂ ਹਨ।
ਐਫ.ਆਈ.ਸੀ.ਸੀ.ਆਈ. ਫਰੇਮਜ਼ 2010 ਕਾਨਫਰੰਸ ਦੌਰਾਨ ਇਸ ਤੋਂ ਵੱਖਰੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨ ਜੌਹਰ ਨੇ ਕਿਹਾ ਕਿ ਭਾਰਤ ’ਚ ਫਿਲਮ ਸਮੀਖਿਅਕਾਂ ਮਸ਼ਕਰੀ ਭਰਪੂਰ ਤੇ ਹਲਕੇ ਪੱਧਰ ਦੀਆਂ ਇਕ ਸੱਤਰੀ ਟਿੱਪਣੀਆਂ ਕਰਦੇ ਹਨ। ਜਦ ਕਿ ਅਜਿਹਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸਿਨੇਮੇ ਦੀ ਬੁਨਿਆਦੀ ਸਮਝ ਹੋਣੀ ਜ਼ਰੂਰੀ ਹੈ। ਫਿਲਮ ਬਣਾਉਣ ਦੀ ਕਲਾ ਆਦਿ ਬਾਰੇ ਉਨ੍ਹਾਂ ਨੂੰ ਗਿਆਨ ਹੋਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੇ ਰੀਵਿਊ ਨੇ ਫਿਲਮ ਦੀ ਹੋਣੀ ਤੈਅ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਛੋਟੇ ਬਜਟ ਦੀਆਂ ਫਿਲਮਾਂ ਜਿਵੇਂ ‘ਦੇਵ ਡੀ’ ਤੇ ‘Â ਵੈਡਨੈਸਡੇਅ’ ਲਈ ਰੀਵਿਊ ਅਹਿਮੀਅਤ ਰੱਖਦੇ ਹਨ ਕਿਉਂਕਿ ਦਰਸ਼ਕ ਵਰਗ ਇਨ੍ਹਾਂ ਸਮੀਖਿਅਕਾਂ ਨੂੰ ਮਾਨਤਾ ਦਿੰਦਾ ਹੈ ਤੇ ਇਨ੍ਹਾਂ ਦੇ ਆਧਾਰ ’ਤੇ ਹੀ ਫਿਲਮ ਦੇਖਣ ਜਾਂ ਨਾ ਦੇਖਣ ਦਾ ਫੈਸਲਾ ਕਰਦਾ ਹੈ। ਜਦ ਕਿ ਵੱਡੀਆਂ ਫਿਲਮਾਂ ਦੀ ਸਟਾਰ ਕਾਸਟ ਵੱਡਾ ਬਜਟ ਤੇ ਵੱਡਾ ਬੈਨਰ ਆਪੇ ਹੀ ਦਰਸ਼ਕਾਂ ਨੂੰ ਸਿਨੇਮਿਆਂ ’ਚ ਖਿੱਚ ਲਿਆਉਂਦੇ ਹਨ। ਕਰਨ ਅਨੁਸਾਰ ਵੱਡੇ ਬਜਟ ਤੇ ਵੱਡੇ ਸਿਤਾਰਿਆਂ ਵਾਲੀਆਂ ਫਿਲਮਾਂ ਨੂੰ ਇਨ੍ਹਾਂ ਸਮੀਖਿਆਵਾਂ ਦਾ ਕਮਰਸ਼ੀਅਲੀ ਕੋਈ ਫਰਕ ਨਹੀਂ ਪੈਂਦਾ। ਹਾਂ, ਉਨ੍ਹਾਂ ਖੁਦ (ਕਰਨ ਨੂੰ) ਨੂੰ ਇਹ ਰੀਵਿਊ ਵਿਸ਼ੇਸ਼ ਲੱਗਦੇ ਹਨ, ਉਹ ਵੀ ਸਿਰਫ ਦੋ ਕੁ ਹਫਤਿਆਂ ਲਈ। ਕਰਨ ਜੌਹਰ ਮੁਤਾਬਕ ਭਾਰਤ ’ਚ ਫਿਲਮ ਸਮੀਖਿਆਵਾਂ ਵਧੇਰੇ ਇਮਾਨਦਾਰੀ ਭਰਪੂਰ ਤੇ ਸਿਰਜਣਾਤਮਕ ਹੋਣੀਆਂ ਜ਼ਰੂਰੀ ਹਨ।
ਨਿਰਦੇਸ਼ਕ ਨਿਰਮਾਤਾ ਅਨੁਰਾਗ ਕਸ਼ਯਪ ਦਾ ਕਹਿਣਾ ਹੈ ਕਿ ਭਾਰਤ ਦੇ ਸਮੀਖਿਅਕਾਂ ਨੂੰ ਸਕਰੀਨ ਪਲੇਅ ਦੇ ਨੁਕਸ ਤੇ ਖਾਮੀਆਂ ਭਾਲਣ ਤੋਂ ਅੱਗੇ ਤੁਰਨਾ ਚਾਹੀਦਾ ਹੈ। ਉਨ੍ਹਾਂ ਨੂੰ ਸਿਨੇਮੈਟੋਗ੍ਰਾਫੀ ਜਾਂ ਕਲਾਕਾਰਾਂ ਦੀ ਪੇਸ਼ਕਾਰੀ ਤੋਂ ਪਰੇ ਵੀ ਸੋਚਣਾ ਚਾਹੀਦਾ ਹੈ। ਕਸ਼ਯਪ ਅਨੁਸਾਰ ਸਮਖਿਆਕਾਰਾਂ ਨੂੰ ਪਹਿਲਾਂ ਸਿਨੇਮੇ ਬਾਰੇ ਜਾਣਨਾ ਚਾਹੀਦਾ ਹੈ ਫਿਰ ਆਲੋਚਨਾ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਵੀ (ਫਿਲਮਸਾਜ਼ਾਂ ਨੂੰ) ਸਿੱਖਣ ਲਈ ਕੁਝ ਮਿਲੇ।     -ਪੀ.ਟੀ.ਆਈ.


Comments Off on ਫਿਲਮ ਸਮੀਖਿਅਕਾਂ ਦੀ ਬਾਲੀਵੁੱਡ ਫਿਲਮਸਾਜ਼ਾਂ ਵੱਲੋਂ ਆਲੋਚਨਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.