ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਪੰਜਾਬ ਦੀ ਮਾਲੀ ਮੰਦਹਾਲੀ ਮੁੱਕੀ: ਮਨਪ੍ਰੀਤ

Posted On March - 26 - 2010

ਰਾਜ ਦਾ ਆਰਥਿਕ ਵਿਕਾਸ ਲੀਹ ‘ਤੇ ਆਉਣ ਦਾ ਦਾਅਵਾ

ਜਗਤਾਰ ਸਿੰਘ ਸਿੱਧੂ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਮਾਰਚ
ਪੰਜ ਵਿਧਾਨ ਸਭਾ ਵਿਚ ਬਜਟ ‘ਤੇ ਤਿੰਨ ਦਿਨ ਹੋਈ ਬਹਿਸ ਨੂੰ ਅੱਜ ਸਮੇਟਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੈਂਬਰਾਂ ਨੂੰ ਭਰੋਸਾ ਦਿਤਾ ਹੈ ਕਿ ਸਰਕਾਰ ਲੋਕਾਂ ਦੀਆਂ ਉਮੀਦਾਂ ‘ਤੇ ਪੂਰਾ ਉਤਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤੀ ਖੇਤਰ ਦੇ ਮਾੜੇ ਦਿਨ ਪੁੱਗ ਗਏ ਹਨ।  ਪੰਜਾਬ ਤਬਦੀਲੀਆਂ ਲਈ ਤਿਆਰ ਹੈ, ਪਰ ਵਿੱਤ ਮੰਤਰੀ ਨੇ  ਕਿਸਾਨਾਂ ਲਈ ਮੁਫ਼ਤ ਬਿਜਲੀ ਅਤੇ ਮੁਲਾਜ਼ਮਾਂ ਦੇ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਸਮੇਤ ਵਿਰੋਧੀ ਧਿਰ ਵਲੋਂ ਮੰਗੇ ਸਪਸ਼ਟੀਕਰਨਾਂ ਦਾ ਕੋਈ ਜੁਆਬ ਨਾ ਦਿਤਾ।
ਵਿੱਤ ਮੰਤਰੀ ਨੇ 16 ਮਾਰਚ ਨੂੰ ਸਦਨ ਦੇ ਮੈਂਬਰਾਂ ਅੱਗੇ ਪੇਸ਼ ਕੀਤੇ ਬਜਟ ‘ਤੇ ਕੁੱਲ ਤਿੰਨ ਦਿਨ ਹੋਈ ਬਹਿਸ ਦਾ ਜੁਆਬ ਦਿੱਤਾ। ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਵੀ ਖਾਸ ਹੀ ਮੌਕਾ ਹੋਵੇਗਾ ਜਦੋਂ ਵਿੱਤ ਮੰਤਰੀ ਨੇ ਬਜਟ ‘ਤੇ ਹੋਈ ਬਹਿਸ ਦਾ ਜੁਆਬ ਦਿੱਤਾ ਤਾਂ ਉਸ ਵੇਲੇ ਸਦਨ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਾਂ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਚੋਂ ਕੋਈ ਵੀ ਹਾਜ਼ਰ ਨਹੀਂ ਸੀ। ਭਾਵੇਂ ਮੁੱਖ ਮੰਤਰੀ ਬਿਮਾਰੀ ਤੋਂ ਬਾਅਦ ਅੱਜ ਪਹਿਲੇ ਦਿਨ ਸਦਨ ਵਿਚ ਆਏ ਸਨ ਪਰ ਸ਼ਾਇਦ ਲੰਮਾ ਸਮਾਂ ਬੈਠਣ ਦੀ ਸਥਿਤੀ ਵਿਚ ਨਾ ਹੋਣ ਕਾਰਨ ਵਿੱਤ ਮੰਤਰੀ ਦੇ ਜੁਆਬ ਤੋਂ ਪਹਿਲਾਂ ਹੀ ਚਲੇ ਗਏ। ਵਿਰੋਧੀ ਧਿਰ ਦੀ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਕਾਂਗਰਸ ਦੇ ਹੋਰ ਮੈਂਬਰ ਸਦਨ ਵਿਚ ਹਾਜ਼ਰ ਸਨ।
ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹੋਣ ਦਾ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਬਚਤ ਲਈ ਤਾਂ ਇਕ ਤੀਲੀ ਪਿਛੇ ਵੀ ਲੜ ਸਕਦੇ ਹਨ ਪਰ ਵਿਕਾਸ ਲਈ ਦਿਲ ਖੋਲ੍ਹ ਕੇ ਦੇਣਗੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਉਸਾਰੂ ਸੁਝਾਵਾਂ ਬਾਰੇ ਸਰਕਾਰ ਅਮਲ ਕਰੇਗੀ ਅਤੇ ਵਿਰੋਧੀ ਧਿਰ  ਦੀ ਨੁਕਤਾਚੀਨੀ ਨਾਲ ਸਰਕਾਰ ਦੀ ਕਾਰਗੁਜ਼ਾਰੀ ਬਿਹਤਰ ਹੋਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਅਤੇ ਸਦਨ ਦੇ ਲੋਕਾਂ ਅੱਗੇ ਅਸਲ ਤਸਵੀਰ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਗਲਤਫਹਿਮੀ ਹੈ ਕਿ ਕੇਂਦਰੀ ਸਕੀਮਾਂ ਲਈ ਪੰਜਾਬ ਦਾ ਪੈਸਾ ਨਹੀਂ ਹੁੰਦਾ ਅਤੇ ਸਕੀਮਾਂ ਦਾ ਪੈਸਾ ਵਾਪਸ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਸਕੀਮ ਦਾ ਪੈਸਾ ਨਵੇਂ ਸਾਲ ਫਿਰ ਮਿਲ ਜਾਂਦਾ ਹੈ। ਨਵੇਂ ਵਿਤੀ ਸਾਲ ਵਿਚ 1950 ਕਰੋੜ ਰੁਪਏ ਕੇਂਦਰੀ ਸਕੀਮਾਂ ਦੇ ਆਉਣਗੇ। ਪੰਜਾਬ ਦੀ ਵਿਕਾਸ ਦਰ ਪਿਛਲੀ ਯੋਜਨਾ ਦੇ ਮੁਕਾਬਲੇ ਵਧੀ ਹੈ। ਦਸਵੀਂ ਯੋਜਨਾ ਵਿਚ ਇਹ ਦਰ 5.11 ਪ੍ਰਤੀਸ਼ਤ ਸੀ ਤਾਂ ਹੁਣ 6.66 ਪ੍ਰਤੀਸ਼ਤ ‘ਤੇ ਆ ਗਈ ਹੈ। ਵਿੱਤ ਮੰਤਰੀ ਨੇ ਕਿਹਾ ਕਿ ਸਿਖਿਆ ਖੇਤਰ ਵਿਚ ਪਹਿਲਾਂ ਜੇਕਰ ਪਿਛਲੀ ਸਰਕਾਰ ਨੇ 540 ਕਰੋੜ ਰੁਪਏ ਖਰਚੇ ਸਨ ਤਾਂ ਹੁਣ ਤੱਕ 1240 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਪਛੜੀਆਂ ਅਤੇ ਅਨੁਸੂਚਿਤ ਸ਼੍ਰੇਣੀਆਂ ਲਈ ਪਿਛਲੀ ਸਰਕਾਰ ਨੇ ਕੁਲ 207 ਕਰੋੜ ਰੁਪਏ ਖਰਚੇ ਸਨ ਤਾਂ ਹੁਣ 296 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਉਨ੍ਹਾਂ ਨੇ ਪੰਜਾਬ ਦੇ ਚੰਗੇ ਦਿਨ ਆਉਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਪਿਛਲੀਆਂ ਕਈ ਫਸਲਾਂ ਲਗਾਤਾਰ ਚੰਗੀਆਂ ਹੋਈਆਂ ਹਨ। ਇਸੇ ਤਰ੍ਹਾਂ ਪੰਜਾਬ ਦੇ ਟੈਕਸ ਇੱਕਠਾ ਕਰਨ ਵਿਚ 20 ਪ੍ਰਤੀਸ਼ਤ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਤਨਖਾਹ ਕਮਿਸ਼ਨ ਦਾ 3000 ਕਰੋੜ ਰੁਪਏ ਦਾ ਬੋਝ ਨਾ ਪੈਂਦਾ ਤਾਂ ਬਜਟ ਘਾਟਾ ਕੇਵਲ 700 ਕਰੋੜ ਰੁਪਏ ਰਹਿ ਜਾਣਾ ਸੀ। ਉਨ੍ਹਾਂ ਨੇ ਪਹਿਲਾਂ ਭਰੋਸਾ ਦਿੱਤਾ ਸੀ ਕਿ ਆਖਰੀ ਬਜਟ, ਘਾਟਾ ਰਹਿਤ ਬਜਟ ਹੋਵੇਗਾ। ਵਿੱਤ ਮੰਤਰੀ ਨੇ ਤੇਰਵੇਂ ਵਿੱਤ ਕਮਿਸ਼ਨ ਵਲੋਂ ਪੰਜਾਬ ਦੇ ਪੱਖ ਨੂੰ ਅਣਗੌਲਿਆ ਕਰਨ ਪ੍ਰਤੀ ਨਿਰਾਸ਼ਤਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਕਮਿਸ਼ਨ ਨੇ ਅਨੁਸੂਚਿਤ ਜਾਤੀਆਂ, ਸਰਹੱਦੀ ਖੇਤਰ ਅਤੇ ਕਈ ਹੋਰ ਸਕੀਮਾਂ ਲਈ ਪੈਸਾ ਪੰਜਾਬ ਨੂੰ ਦਿਤਾ ਹੀ ਨਹੀਂ ਜਾਂ ਨਾਂ-ਮਾਤਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਂਦਰੀ ਸਕੀਮਾਂ ਵਿਚੋਂ ਆਪਣਾ ਹੱਕ ਮੰਗਦਾ ਹੈ, ਖੈਰਾਤ ਨਹੀਂ। ਕੇਂਦਰ ਨੇ ਅਤਿਵਾਦ ਦੇ ਦੌਰ ਨਾਲ ਸਬੰਧਤ ਕਰਜ਼ੇ ਬਾਰੇ ਵੀ ਪੰਜਾਬ ਦਾ ਪੱਖ ਨਹੀਂ ਪੂਰਿਆ। ਉਨ੍ਹਾਂ ਨੇ ਸਨਅਤੀ ਵਿਕਾਸ ਨਾ ਹੋਣ ਬਾਰੇ ਚਿੰਤਾ ਪ੍ਰਗਟ ਕੀਤੀ ਪਰ  ਰਾਜਪੁਰਾ ਸਮੇਤ ਨਵੇਂ ਸਨਅਤੀ ਪ੍ਰਾਜੈਕਟਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਿਹਤ ਅਤੇ ਸਿਖਿਆ ਖੇਤਰ ਲਈ ਰਕਮਾਂ ਵਿਚ ਕਈ ਗੁਣਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਨਵੇਂ ਸਾਧਨ ਜੁਟਾਉਣ ਨਲਾ 2600 ਕਰੋੜ ਰੁਪਏ ਦਾ ਟੀਚਾ ਪਾਰ ਲਿਆ ਜਾਵੇਗਾ। ਸੁਖਬੀਰ -ਕਾਲੀਆ ਕਮੇਟੀ ਨੇ 4000 ਕਰੋੜ ਰੁਪਏ ਦੇ ਸਾਧਨ ਜੁਟਾਉਣ ਦਾ ਟੀਚਾ ਤੈਅ ਕੀਤਾ ਸੀ। ਉਨ੍ਹਾਂ ਨੇ ਵਿਧਾਨ ਸਭਾ ਦੇ ਰੰਗ ਰੋਗਨ ਅÇਾਦ ਲਈ ਢਾਈ ਕਰੋੜ ਰੁਪਏ ਰੱਖਣ ਦਾ ਐਲਾਨ ਵੀ ਕੀਤਾ।   ਪਹਿਲਾਂ ਸਦਨ ਵਿਚ ਕਾਂਗਰਸ ਦੇ ਮੈਂਬਰਾਂ ਨੇ ਸੁਖਬੀਰ-ਕਾਲੀਆ ਕਮੇਟੀ ਦੀਆਂ ਸਿਫਾਰਸ਼ਾਂ, ਕਿਸਾਨਾਂ ਲਈ ਬਿਜਲੀ ਬਿੱਲ ਲਾਗੂ ਕਰਨ  ਅਤੇ ਕਈ ਹੋਰ ਮਾਮਲਿਆਂ ਬਾਰੇ ਸਪਸ਼ਟੀਕਰਨ ਮੰਗੇ। ਅੱਜ ਕਾਂਗਰਸ ਦੇ ਕੁਲਦੀਪ ਸਿੰਘ ਭੱਠਲ, ਸੁਨੀਲ ਜਾਖੜ ਤੋਂ ਇਲਾਵਾ ਹਾਕਮ ਧਿਰ ਵਲੋਂ ਜਸਜੀਤ ਸਿੰਘ ਬਨੀ ਅਤੇ ਭਾਜਪਾ ਦੇ ਸ੍ਰੀ ਕੇ.ਡੀ. ਭੰਡਾਰੀ ਨੇ ਵੀ ਬਹਿਸ ਵਿਚ ਹਿੱਸਾ ਲਿਆ।


Comments Off on ਪੰਜਾਬ ਦੀ ਮਾਲੀ ਮੰਦਹਾਲੀ ਮੁੱਕੀ: ਮਨਪ੍ਰੀਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.