ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਪਾਕਿ ਦੇ ‘ਮਿੱਤਰ’ ਹੀ ਦਹਿਸ਼ਤੀ ਕੈਂਪ ਬੰਦ ਕਰਾਉਣ ਲਈ ਦਬਾਅ ਪਾਉਣ: ਚਿਦੰਬਰਮ

Posted On March - 26 - 2010

ਦਹਿਸ਼ਤੀ ਗਰੁੱਪਾਂ ਦੀਆਂ ਲਗਾਮਾਂ ਕਸਣ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ

ਲੰਡਨ, 25 ਮਾਰਚ
ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਕਿ ਪਾਕਿਸਤਾਨ ਦੇ ਅਮਰੀਕਾ ਤੇ ਇੰਗਲੈਂਡ ਵਰਗੇ ‘ਮਿੱਤਰਾਂ’ ਨੂੰ ਪਾਕਿਸਤਾਨ ਵਿੱਚ ਅਤਿਵਾਦੀ ਗਤੀਵਿਧੀਆਂ ਚਲਾ ਰਹੇ ਕੈਂਪਾਂ ਨੂੰ ਬੰਦ ਕਰਾਉਣ ਲਈ ਉਸ (ਪਾਕਿ) ‘ਤੇ ‘ਦਬਾਅ’ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤੀ ਸਿਖਲਾਈ ਦਾ ਹੁਣ ਲਾਜ਼ਮੀ ਤੌਰ ‘ਤੇ ਅੰਤ ਹੋਣਾ ਚਾਹੀਦਾ ਹੈ।
ਬੀ.ਬੀ.ਸੀ. ਨੂੰ ਦਿੱਤੇ ਆਪਣੇ ਇਕ ਇੰਟਰਵਿਊ ਵਿੱਚ ਸ੍ਰੀ ਚਿਦੰਬਰਮ ਨੇ ਦੁੱਖ ਪ੍ਰਗਟਾਇਆ ਕਿ ਪਾਕਿਸਤਾਨੀ ਸਰਕਾਰ ਨੇ ਆਈ.ਐਸ.ਆਈ. ਅਤੇ ਪਾਕਿਸਤਾਨੀ ਦਹਿਸ਼ਤ ਗਰੁੱਪਾਂ ਦੀਆਂ ਲਗਾਮਾਂ ਕੱਸਣ ਵੱਲ ਕੋਈ ਕਦਮ ਨਹੀਂ  ਵਧਾਇਆ।
ਇਥੇ ਸਰਕਾਰੀ ਦੌਰੇ ‘ਤੇ ਆਏ ਸ੍ਰੀ ਚਿਦੰਬਰਮ ਨੇ ਕਿਹਾ ਕਿ ਸਥਿਤੀਆਂ ਤਾਂ ਹੀ ਬੇਹਤਰ ਬਣ ਸਕਦੀਆਂ ਹਨ ਜੇਕਰ ਪਾਕਿਸਤਾਨ ਵਿੱਚ ਸਹੀ ਅਰਥਾਂ ਵਿੱਚ ਜਮਹੂਰੀ ਸਰਕਾਰ ਕਾਇਮ ਹੋਵੇ ਜੋ ਫੌਜ ਤੇ ਆਈ.ਐਸ.ਆਈ. ਨੂੰ ਆਪਣਾ ਦਹਿਸ਼ਤੀ ਢਾਂਚਾ ਤਹਿਸ-ਨਹਿਸ ਕਰਨ ਲਈ ਹੁਕਮ ਦੇਵੇ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਕੈਂਪ ਬੰਦ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਇਸ ਦਿਸ਼ਾ ਵੱਲ ਉਚੇਚੇ ਯਤਨ ਕੀਤੇ ਜਾਣ ਦੀ ਕੋਈ ਕੋਸ਼ਿਸ਼ ਉਨ੍ਹਾਂ ਨੂੰ ਹਾਲੇ ਤੱਕ ਨਜ਼ਰ ਨਹੀਂ ਆਈ। ਉਨ੍ਹਾਂ ਤੋਂ ਪੁੱਛੇ ਸਵਾਲ ਕਿ ਪਾਕਿਸਤਾਨ ਨੂੰ ਅਜਿਹਾ ਕਰਨ ਲਈ ਕੀ ਕੀਤਾ ਜਾ ਸਕਦਾ ਹੈ, ਬਾਰੇ ਉਨ੍ਹਾਂ ਕਿਹਾ ਕਿ ਇਸ ਸਵਾਲ ਦਾ ਜਵਾਬ ਅਮਰੀਕਾ ਤੇ ਇੰਗਲੈਂਡ ਬੇਹਤਰ ਜਾਣਦੇ ਹਨ। ਜ਼ਾਹਰ ਹੈ ਭਾਰਤ ਅਜਿਹਾ ਕਰਾਉਣ ਲਈ ਪਾਕਿਸਤਾਨ ਨੂੰ ਰਾਜ਼ੀ ਕਰਾਉਣ ਦੇ ਯੋਗ ਨਹੀਂ ਹੈ। ਇਹ ਦੋਵੇਂ ਪਾਕਿਸਤਾਨ ਦੇ ਮਿੱਤਰ ਹਨ, ਇਸ ਲਈ ਉਸ ‘ਤੇ ਦਬਾਅ ਪਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੱਛਮੀ ਮੁਲਕਾਂ ਦਾ ਇਹ ਸੋਚਣਾ ਗਲਤ ਹੈ ਕਿ ਸਿਰਫ ਭਾਰਤ ਹੀ ਪਾਕਿਸਤਾਨ ਦੇ ਦਹਿਸ਼ਤਗਰਦਾਂ ਦਾ ਸਾਹਮਣਾ ਕਰ ਰਿਹਾ ਹੈ। ਸਹੀ ਮਾਇਨਿਆਂ ਵਿੱਚ ਕੋਈ ਵੀ ਮੁਲਕ ਸੁਰੱਖਿਅਤ ਨਹੀਂ ਹੈ। ਇਸ ਦਹਿਸ਼ਤਵਾਦ ਤੋਂ ਸਾਰੇ ਮੁਲਕ ਪੀੜਤ ਹਨ।

-ਪੀ.ਟੀ.ਆਈ.


Comments Off on ਪਾਕਿ ਦੇ ‘ਮਿੱਤਰ’ ਹੀ ਦਹਿਸ਼ਤੀ ਕੈਂਪ ਬੰਦ ਕਰਾਉਣ ਲਈ ਦਬਾਅ ਪਾਉਣ: ਚਿਦੰਬਰਮ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.