ਮੁਕਾਬਲੇ ਵਿੱਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਹਲਾਕ !    ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਤੁਰਕੀ ਬੰਬ ਹਮਲੇ ’ਚ ਪੰਜ ਹਲਾਕ !    ਵਿਹਲੇ ਸਮੇਂ ਕਿਤਾਬਾਂ ਪੜ੍ਹਨਾ ਉੱਤਮ ਰੁਝੇਵਾਂ !    ਪੁਣੇ ’ਚ ਅੱਠ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 16 ਹੋਈ !    ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨੀ ਜ਼ਰੂਰੀ !    ਕਰੋਨਾ ਬਨਾਮ ਸਾਡਾ ਨਿੱਘਰ ਰਿਹਾ ਸਮਾਜਿਕ ਢਾਂਚਾ !    ਸੁਲਤਾਨਪੁਰ ਲੋਧੀ ਹਸਪਤਾਲ ’ਚੋਂ ਸਰਕਾਰ ਨੇ ਵੈਂਟੀਲੇਟਰ ‘ਚੁੱਕੇ’ !    ਜਹਾਂਗੀਰ ਵਾਸੀਆਂ ਦੀ ਪਹਿਲਕਦਮੀ: ਆਪਣਿਆਂ ਵੱਲੋਂ ਨਕਾਰਿਆਂ ਦੀ ਅਰਥੀ ਨੂੰ ਦੇਣਗੇ ਮੋਢਾ !    ਪਰਵਾਸੀ ਔਰਤ ਦੇ ਸਸਕਾਰ ਲਈ ਸ਼ਮਸ਼ਾਨ ਦੇ ਬੂਹੇ ਕੀਤੇ ਬੰਦ !    

ਨੌਸ਼ਹਿਰਾ ਢਾਲਾ ਨੇੜੇ ਦੋ ਘੁਸਪੈਠੀਏ ਹਲਾਕ

Posted On March - 27 - 2010

65 ਲੱਖ ਦੀ ਜਾਅਲੀ ਕਰੰਸੀ ਬਰਾਮਦ

ਬੀ.ਐਸ.ਐਫ. ਵੱਲੋਂ ਪਾਕਿ ਰੇਂਜਰਾਂ ਕੋਲ ਰੋਸ ਦਾ ਪ੍ਰਗਟਾਵਾ

ਬੀ.ਐਸ.ਐਫ਼. ਦੇ ਅਧਿਕਾਰੀ ਬੀਤੀ ਰਾਤ ਨੌਸ਼ਿਹਰਾ ਢਾਲਾ ਇਲਾਕੇ ’ਚ ਮਾਰੇ ਗਏਸਮਗਲਰਾਂ ਤੋਂ ਮਿਲੀ ਜਾਅਲੀ ਕਰੰਸੀ ਵਿਖਾਉਂਦੇ ਹੋਏ

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 26 ਮਾਰਚ

ਭਾਰਤ-ਪਾਕਿਸਤਾਨ ਸਰਹੱਦ ’ਤੇ ਬੀ.ਐਸ.ਐਫ. ਦੀ ਨੌਸ਼ਿਹਰਾ ਢਾਲਾ ਸਰਹੱਦੀ ਚੌਕੀ ਨੇੜੇ ਕੱਲ੍ਹ ਰਾਤ ਬੀ.ਐਸ.ਐਫ. ਦੇ ਜਵਾਨਾਂ ਅਤੇ ਪਾਕਿਸਤਾਨੀ ਤਸਕਰਾਂ ਵਿਚਾਲੇ ਚੱਲੀ ਦੁਵੱਲੀ ਗੋਲੀ ਵਿਚ ਦੋ ਪਾਕਿਸਤਾਨੀ ਘੁਸਪੈਠੀਏ ਮਾਰੇ ਗਏ, ਜਿਨ੍ਹਾਂ ਦੇ ਕਬਜ਼ੇ ਵਿਚੋਂ 65 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ ਹੈ।
ਇਹ ਜਾਣਕਾਰੀ ਅੱਜ ਇਥੇ ਬੀ.ਐਸ.ਐਫ. ਦੇ ਇੰਸਪੈਕਟਰ ਜਨਰਲ ਸ੍ਰੀ ਹਿੰਮਤ ਸਿੰਘ ਨੇ ਦਿੱਤੀ। ਘਟਨਾ ਵਾਲੇ ਖੇਤਰ ਦਾ ਦੌਰਾ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਘਟਨਾ ਨੌਸ਼ਿਹਰਾ ਢਾਲਾ ਨੇੜੇ ਬੀਤੀ ਰਾਤ ਕਰੀਬ 1.20 ਵਜੇ ਵਾਪਰੀ। ਤਾਰਾਂ ਤੋਂ ਪਾਰ ਭਾਰਤੀ ਕਿਸਾਨਾਂ ਦੀਆਂ ਜ਼ਮੀਨਾਂ ਵਿਚ ਲੱਗੀ ਕਣਕ ਦੀ ਫਸਲ ਪੱਕ ਕੇ ਤਿਆਰ ਹੋ ਗਈ ਹੈ ਅਤੇ ਇਹ ਫਸਲ ਉਚੀ ਹੋ ਜਾਣ ਕਾਰਨ ਘੁਸਪੈਠ ਦਾ ਖਤਰਾ ਵਧ ਗਿਆ ਹੈ। ਇਸੇ ਕਾਰਨ ਬੀ.ਐਸ.ਐਫ. ਪਿਛਲੇ ਕੁਝ ਸਮੇਂ ਤੋਂ ਵਧੇਰੇ ਚੌਕਸੀ ਵਰਤ ਰਹੀ ਹੈ। ਰਾਤ ਕਰੀਬ 1.15 ਵਜੇ ਜਦੋਂ ਬੀ.ਐਸ.ਐਫ. ਦੇ ਜਵਾਨਾਂ ਨੇ ਕੰਡਿਆਲੀ ਤਾਰ ਤੋਂ ਪਾਰਲੇ ਪਾਸੇ ਕੁਝ ਵਿਅਕਤੀਆਂ ਦੀ ਹਲਚਲ ਦੇਖੀ ਤਾਂ ਉਨ੍ਹਾਂ ਨੇ ਇਨ੍ਹਾਂ ਵਿਅਕਤੀਆਂ ਨੂੰ ਲਲਕਾਰਿਆ। ਜਵਾਬ ਵਿਚ ਪਾਕਿਸਤਾਨ ਵਾਲੇ ਪਾਸਿਓਂ ਆਏ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ। ਬੀ.ਐਸ.ਐਫ. ਨੇ ਇਸ ਦਾ ਜਵਾਬ ਦਿੱਤਾ। ਦੁੱਵਲੀ ਗੋਲੀਬਾਰੀ ਵਿਚ ਦੋ ਪਾਕਿਸਤਾਨੀ ਵਿਅਕਤੀ ਮਾਰੇ ਗਏ ਅਤੇ ਇਕ ਜ਼ਖ਼ਮੀ ਹੋ ਗਿਆ। ਇਹ ਜ਼ਖਮੀ ਵਿਅਕਤੀ ਵਾਪਸ ਭੱਜਣ ਵਿਚ ਸਫ਼ਲ ਹੋ ਗਿਆ।
ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਦੀ ਭਾਲ ਕੀਤੇ ਜਾਣ ’ਤੇ ਇਥੋਂ 65 ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ ਹੈ। ਇਹ ਜਾਅਲੀ ਭਾਰਤੀ ਕਰੰਸੀ ਇਕ ਹਜ਼ਾਰ ਅਤੇ 500 ਰੁਪਏ ਦੇ ਨੋਟਾਂ ਦੇ ਰੂਪ ਵਿਚ ਸੀ। ਇਸ ਜਾਅਲੀ ਭਾਰਤੀ ਕਰੰਸੀ ਦੀਆਂ ਗੱਠੀਆਂ ਨੂੰ ਇਕ ਪਲਾਸਟਿਕ ਦੀ ਪਾਈਪ ਵਿਚ ਪਾ ਕੇ ਕਰੰਟ ਯੁਕਤ ਕੰਡਿਆਲੀ ਤਾਰ ਵਿਚੋਂ ਲੰਘਾ ਕੇ ਭਾਰਤ ਵਾਲੇ ਪਾਸੇ ਸੁੱਟਣ ਦੀ ਯੋਜਨਾ ਸੀ, ਜਿਸ ਨੂੰ ਭਾਰਤ ਵਾਲੇ ਪਾਸਿਓਂ ਦੂਜੀ ਧਿਰ ਨੇ ਪ੍ਰਾਪਤ ਕਰਨਾ ਸੀ। ਘਟਨਾ ਵਾਲੀ ਥਾਂ ਤੋਂ ਦੋ ਪਾਕਿਸਤਾਨੀ ਵਿਅਕਤੀਆਂ  ਦੀਆਂ ਲਾਸ਼ਾਂ ਮਿਲੀਆਂ ਹਨ, ਜੋ ਕਿ 22 ਤੋਂ 26 ਵਰ੍ਹਿਆਂ ਦੀ ਉਮਰ ਦੇ ਵਿਅਕਤੀਆਂ ਦੀਆਂ ਹਨ। ਇਕ ਵਿਅਕਤੀ ਦੇ ਖ਼ੂਨ ਦੇ ਨਿਸ਼ਾਨ ਪਾਕਿਸਤਾਨੀ ਸਰਹੱਦ ਵੱਲ ਨੂੰ ਜਾਂਦੇ ਮਿਲੇ ਹਨ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਕ ਵਿਅਕਤੀ ਜ਼ਖ਼ਮੀ ਹੋਇਆ। ਉਨ੍ਹਾਂ ਦਾਅਵਾ ਕੀਤਾ ਕਿ ਰਾਤ ਵਾਲੀ ਘਟਨਾ ਵਿਚ ਕੁੱਲ 4 ਪਾਕਿਸਤਾਨੀ ਸਨ, ਜਿਨ੍ਹਾਂ ਵਿਚੋਂ ਇਕ ਰਸਤਾ ਦਿਖਾਉਣ ਵਾਲਾ ‘ਗਾਈਡ’ ਸੀ। ਇਹ ਗਾਈਡ ਪਹਿਲਾਂ ਕੰਡਿਆਲੀ ਤਾਰ ਕੋਲ ਆਇਆ ਅਤੇ ਇਸ ਦੇ ਪਿੱਛੇ ਦੋ ਵਿਅਕਤੀ ਪਲਾਸਟਿਕ ਦੀ ਪਾਈਪ, ਜਿਸ ਵਿਚ ਜਾਅਲੀ ਕਰੰਸੀ ਸੀ, ਲੈ ਕੇ ਪੁੱਜੇ। ਇਨ੍ਹਾਂ ਨੂੰ ‘ਕਵਰ ਫਾਇਰ’ ਦੇਣ      ਲਈ ਇਕ ਵਿਅਕਤੀ ਜ਼ੀਰੋ ਲਾਈਨ ’ਤੇ ਸੀ। ਜਿਵੇਂ ਹੀ ਬੀ.ਐਸ.ਐਫ. ਦੇ ਜਵਾਨਾਂ ਨੇ ਤਾਂ ਜ਼ੀਰੋ ਲਾਈਨ ’ਤੇ ਬੈਠੇ ਪਾਕਿਸਤਾਨੀ ਵਿਅਕਤੀ ਨੇ ਗੋਲੀ ਚਲਾਈ। ਦੂਜੇ ਪਾਸਿਓ ਬੀ.ਐਸ.ਐਫ. ਵੱਲੋਂ ਗੋਲੀ ਚਲਾਏ ਜਾਣ ਕਾਰਨ ਕੰਡਿਆਲੀ ਤਾਰ ਨੇੜੇ ਪੁੱਜੇ ਦੋ ਪਾਕਿਸਤਾਨੀ ਵਿਅਕਤੀ ਮਾਰੇ ਗਏ ਅਤੇ ਬਾਕੀ ਦੋ ਭੱਜ ਗਏ।
ਸ੍ਰੀ ਹਿੰਮਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਬਾਰੇ ਕੰਪਨੀ ਕਮਾਂਡਰ ਅਤੇ ਵਿੰਗ ਕਮਾਂਡਰ ਦੇ ਪੱਧਰ ’ਤੇ ਝੰਡਾ ਮੀਟਿੰਗ ਕਰਕੇ ਪਾਕਿਸਤਾਨ ਨਾਲ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਹ ਮਾਮਲਾ ਅਗਾਂਹ ਹੋਣ ਵਾਲੀ ਸਾਂਝੀ ਮੀਟਿੰਗ ਵਿਚ ਵੀ ਰੱਖਿਆ ਜਾਵੇਗਾ। ਬੀ.ਐਸ.ਐਫ. ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ 65 ਲੱਖ ਰੁਪਏ ਦੀ ਜਾਅਲੀ ਕਰੰਸੀ ਪ੍ਰਾਪਤ ਕਰਨ ਦੀ ਇਹ ਘਟਨਾ ਹੁਣ ਤਕ ਦੀ ਜਾਅਲੀ ਕਰੰਸੀ ਫੜਨ ਦੀ ਸਭ ਤੋਂ ਵੱਡੀ ਘਟਨਾ ਹੈ। ਇਸ ਮੌਕੇ ਬੀ.ਐਸ.ਐਫ. ਦੇ ਡੀ.ਆਈ.ਜੀ. ਸ੍ਰੀ ਐਮ. ਅਕੀਲ, ਐਡੀਸ਼ਨਲ ਡੀ.ਆਈ.ਜੀ. ਸ੍ਰੀ ਜਗੀਰ ਸਿੰਘ ਸਰਾਂ, ਸ੍ਰੀ ਲਖਬੀਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।


Comments Off on ਨੌਸ਼ਹਿਰਾ ਢਾਲਾ ਨੇੜੇ ਦੋ ਘੁਸਪੈਠੀਏ ਹਲਾਕ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.