ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਚਕਰਾ ਦੇਣ ਵਾਲੀ ਫਿਲਮ ਹੈ ਐਲ.ਐਸ.ਡੀ.: ਏਕਤਾ ਕਪੂਰ

Posted On March - 21 - 2010

ਨਵੀਂ ਦਿੱਲੀ, 19 ਮਾਰਚ
ਨਿਰਮਾਤਾ ਏਕਤਾ ਕਪੂਰ ਦਾ ਕਹਿਣਾ ਹੈ ਕਿ ਉਹ ਫਿਲਮ ‘ਲਵ, ਸੈਕਸ ਔਰ ਧੋਖਾ’ (ਐਲ.ਐਸ.ਡੀ.) ਦਾ ਬੇਹੱਦ ਚਕਰਾ ਦੇਣ ਵਾਲਾ ਤੇ ਅਸਥਿਰ ਕਿਸਮ ਦਾ ਵਿਸ਼ਾ-ਵਸਤੂ ਦੇਖ ਕੇ ਹੀ ਇਹਦੇ ਨਿਰਦੇਸ਼ਕ ਦਿਬਾਕਰ ਬੈਨਰਜੀ ਨਾਲ ਟੀਮ ਬਣਾਉਣ ਦਾ ਫੈਸਲਾ ਕੀਤਾ ਸੀ। ਏਕਤਾ ਅਨੁਸਾਰ ਇਹ ਫਿਲਮ ਭਾਰਤ ’ਚ ਨੰਗੇਜ਼ ਦੇਖ ਕੇ ਕਾਮ ਤ੍ਰਿਪਤੀ ਕਰਨ ਦੇ ਵਰਤਾਰੇ ਨੂੰ ਉਘਾੜਦੀ ਹੈ।
ਏਕਤਾ ਨੇ ਇਕ ਇੰਟਰਵਿਊ ’ਚ ਕਿਹਾ ਕਿ ਇਸ ਫਿਲਮ ਦੀ ਦਿੱਖ ਤੇ ਅਹਿਸਾਸ ਆਮ ਭਾਰਤੀ ਫਿਲਮਾਂ ਤੋਂ ਬਿਲਕੁਲ ਵੱਖਰਾ ਹੈ। ਇਹ ਐਨੇ ਡਾਵਾਂਡੋਲ ਤਰ੍ਹਾਂ ਦੇ ਵਰਤਾਰੇ ਦੀ ਬਾਤ ਪਾਉਂਦੀ ਹੈ ਕਿ ਬੰਦਾ ਫਿਲਮ ਦੇਖਦਾ ਚਕਰਾ ਜਾਂਦਾ ਹੈ। ਇਸ ’ਚ ਕੋਈ ਸੈਕਸੂਅਲ ਵਿਸ਼ਾ-ਵਸਤੂ ਜਾਂ ਕਹਾਣੀ ’ਚ ਅਜਿਹੇ ਮੋੜ-ਘੋੜ ਨਹੀਂ ਹਨ, ਜਿਸ ਤੋਂ ਦਰਸ਼ਕ ਚੌਂਕ ਜਾਵੇ, ਬਲਕਿ ਇਹ ਬੁਨਿਆਦੀ ਯਥਾਰਥਵਾਦ ਦੇ ਰੂ-ਬ-ਰੂ ਕਰਦੀ ਫਿਲਮ ਹੈ।
ਡਿਜੀਟਲ ਫਾਰਮੈਟ ’ਚ ਫਿਲਮਾਈ ਭਾਰਤ ਦੀ ਇਹ ਪਹਿਲੀ ਫਿਲਮ ਅੱਜ ਰਿਲੀਜ਼ ਹੋਈ ਹੈ। ਉਹਨੇ ਦੱਸਿਆ ਕਿ ਇਹ ਫਾਰਮੂਲਾ ਫਿਕਸ ਨਹੀਂ ਹੈ। ਇਹ ਹੈਂਡੀਕਾਮ ਨਾਲ ਫਿਲਮਾਈ ਗਈ ਹੈ, ਪਰ ਇਸ ਦੀ ਪਟਕਥਾ ’ਚ ਇਮਾਨਦਾਰੀ ਹੈ। ਉਹਨੇ ਕਿਹਾ ਕਿ ਇਹ ਫਿਲਮ ਕੈਮਰਿਆਂ ਸਬੰਧੀ ਹੈ, ਜੋ ਹਰ ਰੋਜ਼, ਹਰ ਵੇਲੇ ਸਾਨੂੰ ਤੱਕ ਰਹੇ ਹਨ। ਇਸ ਫਿਲਮ ਨੂੰ ਵੱਖਰੀ ਵਿਆਕਰਣ ਦੀ ਲੋੜ ਹੈ।
ਏਕਤਾ ਨੇ ਮੰਨਿਆ ਕਿ ‘ਖੋਸਲਾ ਕਾ ਘੋਸਲਾ’ ਤੇ ‘ਓਏ ਲੱਕੀ ਲੱਕੀ ਓਏ’ ਫਿਲਮਾਂ ਬਣਾਉਣ ਵਾਲੇ ਬੈਨਰਜੀ ਨੇ ਇਸ ਫਿਲਮ ਰਾਹੀਂ ਵੱਡਾ ਖਤਰਾ ਸਹੇੜਿਆ ਹੈ। ਪਹਿਲੀਆਂ ਦੋ ਫਿਲਮਾਂ ਮਗਰੋਂ ਉਹ ਬੜੇ ਆਰਾਮ ਨਾਲ ਵੱਡੇ ਸਟਾਰਾਂ ਨਾਲ ਫਿਲਮ ਬਣਾ ਸਕਦੇ ਹਨ, ਪਰ ਉਹ ਨੇ      ਅਜਿਹਾ ਨਹੀਂ ਕੀਤਾ, ਜੋ ਇਕ ਫਿਲਮਸਾਜ਼ ਦੀ ਵੱਡੀ ਹਸਤੀ ਦੀ ਨਿਸ਼ਾਨੀ ਹੈ।
ਏਕਤਾ ਨੇ ਕਿਹਾ ਕਿ ਇਸ ਫਿਲਮ ਦੇ ਬਿੰਦਾਸ ਵਿਸ਼ਾ ਵਸਤੂ ਕਰਕੇ ਇਹਨੂੰ ਨਾਂਹਪੱਖੀ ਪਹੁੰਚ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਉਹਨੇ ਦੱਸਿਆ ਕਿ ਇਹ ਫਿਲਮ ਸੈਕਸ ਬਾਰੇ ਨਹੀਂ ਹੈ, ਬਲਕਿ ਅਸੀਂ ਸੱਤਾ ਹਾਸਲ ਕਰਨ ਲਈ ਬਦਲਾ ਲੈਣ ਜਾਂ ਹੋਰਾਂ ਦਾ ਸ਼ੋਸ਼ਣ ਕਰਨ ਲਈ ਇਸ ਨੂੰ (ਸੈਕਸ) ਜਿਵੇਂ ਵਰਤਦੇ ਹਾਂ, ਉਨ੍ਹਾਂ ਢੰਗਾਂ ਬਾਰੇ ਹੈ। ਜ਼ਿਕਰਯੋਗ ਹੈ ਕਿ ਸੈਂਸਰ ਦੇ ਦਖਲ ਕਰਕੇ ਏਕਤਾ ਨੂੰ ਫਿਲਮ ਦਾ ਇਕ ਗੀਤ ਬਦਲਣਾ ਪਿਆ ਸੀ।

-ਪੀ.ਟੀ.ਆਈ.


Comments Off on ਚਕਰਾ ਦੇਣ ਵਾਲੀ ਫਿਲਮ ਹੈ ਐਲ.ਐਸ.ਡੀ.: ਏਕਤਾ ਕਪੂਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.