ਕਰੋਨਾ ਪੀੜਤ ਪਾਇਲਟ ਨੇ ਭਰੀ ਉਡਾਰੀ, ਜਹਾਜ਼ ਅੱਧ ਰਾਹ ’ਚੋਂ ਮੁੜਿਆ !    ਸੀਬੀਆਈ ਦਾ ਪਟਿਆਲਾ ’ਚ ਛਾਪਾ, ਮੁਲਜ਼ਮ ਗਸ਼ ਖਾ ਕੇ ਡਿੱਗਿਆ !    ਮੋਦੀ ਸਰਕਾਰ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ: ਕਾਂਗਰਸ !    ਪਿੰਡ ਕਾਲਬੰਜਾਰਾ ਸੀਲ, ਲੋਕਾਂ ਦੇ ਕਰੋਨਾ ਨਮੂਨੇ ਲਏ !    ਸਮਰਾਲਾ ਦੇ ਪਿੰਡ ਨੌਲੜੀ ਕਲਾਂ 'ਚ ਭੈਣ-ਭਰਾ ਨੇ ਖ਼ੁਦਕੁਸ਼ੀ ਕੀਤੀ !    ਫੋਰਬਸ: ਸਾਲ 2020 ਵਿੱਚ ਕੋਹਲੀ ’ਤੇ ਵਰ੍ਹਿਆ ਡਾਲਰਾਂ ਦਾ ਮੀਂਹ, 100ਵੇਂ ਤੋਂ 66ਵੇਂ ਸਥਾਨ ’ਤੇ !    ਵੈਸਟ ਇੰਡੀਜ਼ ਕ੍ਰਿਕਟ ਟੀਮ ਨੂੰ ਇੰਗਲੈਂਡ ਦੌਰੇ ਦੀ ਇਜਾਜ਼ਤ !    ਕਰੋਨਾ ਰੋਕੂ ਦਵਾਈ ਵੇਚਣ ਲਈ ਅਮਰੀਕੀ ਕੰਪਨੀ ਨੇ ਭਾਰਤ ਦਾ ਦਰ ਖੜਕਾਇਆ !    ਕਰੋਨਾ ਖ਼ਿਲਾਫ਼ ਲੜਾਈ ਲੰਮੀ, ਸਬਰ ਤੇ ਜੋਸ਼ ਬਰਕਰਾਰ ਰੱਖੋ: ਮੋਦੀ !    ਵਾਦੀ ਵਿੱਚ ਦੋ ਅਤਿਵਾਦੀ ਹਲਾਕ !    

ਗੱਲ ਪੱਥਰ ਦੀ

Posted On March - 22 - 2010

ਰਾਜਿੰਦਰ ਪਾਲ ਸ਼ਰਮਾ
ਪੱਥਰ ਦੀ ਚਰਚਾ ਪੁਰਾਣੇ ਵੇਲਿਆਂ ਤੋਂ ਚਲੀ ਆ ਰਹੀ ਹੈ। ਪੱਥਰ ਦਾ ਯੁੱਗ ਮਨੁੱਖੀ ਸਭਿਅਤਾ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਮਨੁੱਖ ਦਾ ਦਿਮਾਗ ਜਦੋਂ ਪੂਰੀ ਤਰ੍ਹਾਂ ਵਿਕਸਤ ਨਹੀਂ ਹੋਇਆ ਸੀ ਤਾਂ ਉਹ ਕਦੇ ਪੱਥਰ ਦੀ ਵਰਤੋਂ ਕਰ ਕੇ ਕੰਮ ਸਾਰਦਾ ਸੀ ਤੇ  ਕਦੇ ਧਾਤ ਦੀ। ਉਂਜ ਧਾਤ ਦੀ ਵਰਤੋਂ ਤਰੱਕੀ ਦਾ ਟੰਬਾ   ਹੋਰ ਚੜ੍ਹਨ ਨਾਲ ਹੀ  ਸ਼ੁਰੂ ਹੋਈ। ਪੱਥਰ ਯੁੱਗ ਮੁਕਾਬਲਤਨ ਪਛੜਿਆ ਗਿਣਿਆ ਜਾਂਦਾ ਹੈ।
ਜਿਸ ਘਰ ਬੇਚਾਰੀਆਂ ਕੁੜੀਆਂ ਪੈਦਾ ਹੋਈ ਜਾਇਆ ਕਰਦੀਆਂ ਸਨ ਤਾਂ ਸਾਡੇ ਇਸ ਨੂੰ ਪੱਥਰਾਂ ਦੀ ਮਾਰ ਆਖਿਆ ਜਾਂਦਾ ਸੀ। ਚਾਹੇ ਹੁਣ ਪਹਿਲਾਂ ਨਾਲੋਂ ਕਾਫੀ ਫਰਕ ਹੈ, ਪਰ ਫਿਰ ਵੀ ਬੇਚਾਰੀ ਲੜਕੀ ਦੇ ਜਨਮ ਨੂੰ ਕੁਦਰਤ ਦੀ ਮਲਵੀਂ ਜਿਹੀ ਕਰੋਪੀ ਹੀ ਬਹੁਤੇ ਸਮਝਦੇ ਹਨ ਤੇ ਮੁੰਡੇ ਦੇ ਜਨਮ ’ਤੇ ਵਧਾਈਆਂ ਸਵਾ ਵਧਾਈਆਂ ਵਾਲੀ ਗੱਲ ਕਿਤੇ ਭੁੱਲ ਚੁੱਕ ਕੇ ਹੀ ਹੁੰਦੀ ਹੈ। ਆਸ ਕਰਦੇ ਹਾਂ ਕਿ ਸਾਡੇ ਸਮਾਜ ਨੂੰ ਸਮੁੱਚੇ ਤੌਰ ’ਤੇ ਸੁਮੱਤ ਆਏਗੀ ਤੇ ਕੁੜੀਆਂ ਦੇ ਜਨਮ ਨੂੰ ਪੱਥਰਾਂ ਦੀ ਮਾਰ ਨਹੀਂ ਕਿਹਾ ਜਾਏਗਾ।
ਚਲੋ ਇਹ ਤਾਂ ਪੱਥਰ ਦੀ ਚਰਚਾ ਹੋਈ ਇਤਿਹਾਸਕ ਤੇ ਸਮਾਜਿਕ ਪੱਖੋਂ ਜੋ ਹੁਣ ਘਟੀ ਜਾ ਰਹੀ ਹੈ ਤੇ ਕਿਤੇ ਕਿਤਾਈਂ ਇਸ ਸ਼ਕਲ ਵਿੱਚ ਗੱਲ ਤੁਰਦੀ ਹੈ। ਅਜੋਕੇ ਦੌਰ ਵਿੱਚ ਤਾਂ ਨੀਂਹ ਪੱਥਰ ਜਾਂ ਫਿਰ  ਕੋਠੀਆਂ ਦੇ ਫਰਸ਼ਾਂ ਲਈ ਪੱਥਰ ਦੀ ਪੂਰੀ ਮਹੱਤਤਾ  ਹੈ। ਸਾਡੇ ਸਿਆਸਤਦਾਨ ਅਨੇਕਾਂ ਸਕੀਮਾਂ ਤੇ ਪ੍ਰੋਜੈਕਟਾਂ ਕਾਰਨ ਕਈ ਕਈ ਨੀਂਹ ਪੱਥਰ ਰੱਖਦੇ ਹਨ। ਤਕੜੇ ਸਮਾਗਮ ਹੁੰਦੇ ਹਨ ਤੇ ਇਲਾਕੇ ਦੇ ਲੋਕਾਂ ਨੂੰ ਖੁਸ਼ੀ ਹੁੰਦੀ ਹੈ ਕਿ ਕੋਈ ਨਵਾਂ ਕੰਮ ਸਿਰੇ ਚੜ੍ਹੇਗਾ ਜਿਸ ਨਾਲ ਲੋਕਾਂ ਨੂੰ ਲਾਭ ਪਹੁੰਚੇਗਾ। ਉਂਜ ਸਾਡੇ ਸਿਆਸਤਦਾਨ ਸਮੁੱਚੇ ਤੌਰ ’ਤੇ ਨੀਂਹ -ਪੱਥਰ ਜਾਂ ਉਦਘਾਟਨੀ ਪੱਥਰ ਰੱਖਣ ਦੇ ਜ਼ਿਆਦਾ ਸ਼ੌਕੀਨ ਹਨ। ਕਈ ਵਾਰ  ਨੀਂਹ ਪੱਥਰ  ਬੇਚਾਰਾ ਉਸੇ ਹਾਲਤ ਵਿੱਚ ਪਿਆ ਰਹਿੰਦਾ ਹੈ ਤੇ ਕੰਮ ਕੋਈ  ਹੁੰਦਾ ਨਹੀਂ। ਇਲਾਕੇ  ਦੇ ਲੋਕ ਪੱਥਰ ਲਾਉਣ ਵਾਲੇ ਨੇਤਾ ਨੂੰ ਕੋਸਦੇ ਹਨ ਤੇ ਫਲਸਰੂਪ ਸਿਆਸਤਦਾਨਾਂ ਦੇ ਵਾਅਦਿਆਂ ਨੂੰ ਲੋਕ ਲਾਰਿਆਂ ਦਾ ਨਾਉਂ ਹੀ ਦੇਣ ਲੱਗ   ਪਏ ਹਨ। ਗੱਲ ਜਿਉਂ ‘ਘੋੜੀ ਚੜ੍ਹੇ ਤਾਂ ਜਾਣੀਏ’ ਵਾਲੀ ਹੈ।
ਕੁਝ ਹਾਸੋਹੀਣੀਆਂ ਹਾਲਤਾਂ ਉਦਘਾਟਨੀ ਪੱਥਰ ਪੈਦਾ ਕਰ ਦਿੰਦੇ ਹਨ। ਕੰਮ ਦੇ ਸਿਰੇ ਚੜ੍ਹਨ  ’ਤੇ ਸ਼ੁਭ ਅਰੰਭ ਜਾਂ ਉਦਘਾਟਨ ਕੀਤਾ ਜਾਂਦਾ ਹੈ। ਪਿੱਛੇ ਜਿਹੇ ਪੰਜਾਬ ਵਿੱਚ ਇਕ ਬਣੇ ਪੁਲ ਦਾ ਉਦਘਾਟਨ ਇਕ ਪਾਰਟੀ ਦਾ ਐਮ.ਪੀ. ਕਰਨਾ ਚਾਹੁੰਦਾ ਸੀ ਕਿਉਂਕਿ ਉਸ ਮੁਤਾਬਕ ਪੁਲ ਉਸ ਦੇ ਯਤਨਾਂ ਸਦਕਾ ਬਣਿਆ ਹੈ। ਚੋਣਾਂ ਕਾਰਨ ਸੱਤਾ ਦੂਜੀ ਪਾਰਟੀ ਕੋਲ ਆ ਗਈ ਸੀ ਤੇ ਸੁਭਾਵਕ ਹੀ ਪ੍ਰਾਂਤ ਦੇ ਮੰਤਰੀ ਜਾਂ ਮੁੱਖ ਮੰਤਰੀ ਨੇ ਉਦਘਾਟਨ ਕਰਨਾ ਸੀ। ਖਿਝ ਖਿਝਾਈ ਤੇ ਰੌਲਾ-ਰੱਪਾ ਪਿਆ। ਸ਼ਾਇਦ ਪੁਲ ਦੇ ਇਕ ਪਾਸਿਉਂ ਉਦਘਾਟਨ ਐਮ.ਪੀ. ਨੇ ਕਰ ਲਿਆ ਹੋਵੇ ਤੇ ਦੂਜੇ ਪਾਸਿਉਂ ਸਮੇਂ ਦੀ ਸਰਕਾਰ ਦੇ ਮੁਖੀ ਨੇ। ਇੰਜ ਕਈ ਵਾਰ ਵਡਿਆਈ ਲੈਣ ਖਾਤਰ ਹੋ ਜਾਂਦਾ ਹੈ। ਕੰਮ ਅਰੰਭ ਹੋਣ ਵੇਲੇ ਸਰਕਾਰ ਹੋਰ ਪਾਰਟੀ ਦੀ ਹੁੰਦੀ ਹੈ ਤੇ ਖਤਮ ਹੋਣ ਵੇਲੇ ਦੂਜੀ ਪਾਰਟੀ ਦੀ ਆ ਜਾਂਦੀ ਹੈ। ਵੈਸੇ ਅਜਿਹੀ ਖਿੱਚੋਤਾਣ ਮਾੜੀ ਹੈ। ਜਨਤਾ ਦਾ ਫਾਇਦਾ ਹੀ ਸੋਚਣਾ ਤੇ ਲੋਚਣਾ ਚਾਹੀਦਾ ਹੈ।
ਰਹੀ ਗੱਲ ਪੱਥਰ ਉਰਫ ਮਾਰਬਲ ਦੀ। ਜਿਸ ਕੋਠੀ ਦਾ ਫਰਸ਼ ਪੱਥਰਾਂ ਦਾ ਨਾ ਹੋਵੇ ਉਸ ਦੀ ਟੌਹਰ ਨਹੀਂ ਰਹਿੰਦੀ। ਵੇਚਣ ਖਰੀਦਣ ਵੇਲੇ ਮਾਰਬਲ ਉਰਫ ਪੱਥਰਾਂ ਦੀ ਗੱਲ ਪਹਿਲਾਂ ਹੁੰਦੀ ਹੈ। ਸੋ ਪੱਥਰ ਦੀ ਚਰਚਾ ਪੱਥਰ ਯੁੱਗ ਤੋਂ ਅਰੰਭ ਹੋ ਕੇ ਅਜੇ ਵੀ ਬੜੀ ਸ਼ਾਨ ਨਾਲ ਹੁੰਦੀ ਹੈ। ਸੋ ਪੱਥਰ ਚਾਹੇ ਐਵੇਂ ਜਿਹੀ ਸ਼ੈਅ ਹੈ, ਪਰ ਇਸ ਦੀ ਗੱਲ ਕਿਸੇ ਨਾ ਕਿਸੇ ਰੂਪ ਵਿੱਚ ਹੁੰਦੀ ਹੀ ਰਹਿੰਦੀ ਹੈ। ਚਰਚਾ ਜਾਂ ਗੱਲ ਵੀ ਉਸੇ ਦੀ ਛਿੜਦੀ ਹੈ ਜਿਸ ਦੀ ਮਹੱਤਤਾ ਹੋਵੇ ਤੇ ਐਵੇਂ ਐਰਾ-ਵਗੈਰਾ ਨੂੰ ਕਿਹੜਾ ਪੁੱਛਦਾ ਹੈ, ਇਸ ਪੱਖੋਂ ਪੱਥਰ ਦੀ ਕਦਰ ਕਾਇਮ ਹੈ। ਸ਼ਾਲਾ ਇਹ  ਕੋਠੀਆਂ ਦੀ ਸ਼ਾਨ ਨੂੰ ਚਾਰ ਚੰਦ      ਲਾਉਂਦਾ ਰਹੇ। ਅਖ਼ੀਰ ਵਿੱਚ ‘ਪੱਥਰ ਕੇ ਸਨਮ’ ਗੁਣਗੁਣਾ ਕੇ ਪੱਥਰ ਦੀ ਗੱਲ ਮੁਕਾਉਂਦੇ ਹਾਂ।


Comments Off on ਗੱਲ ਪੱਥਰ ਦੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.