ਤਿੰਨ ਵਰ੍ਹਿਆਂ ਦਾ ਬੱਚਾ ਬੋਰਵੈੱਲ ਵਿੱਚ ਡਿੱਗਿਆ !    10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਜੱਦੀ ਜ਼ਿਲ੍ਹਿਆਂ ਤੋਂ ਦੇ ਸਕਦੇ ਹਨ ਵਿਦਿਆਰਥੀ: ਨਿਸ਼ੰਕ !    ਕਿਸਾਨ ਨੇ 10 ਪਰਵਾਸੀ ਕਾਮਿਆਂ ਲਈ ਕੀਤਾ ਹਵਾਈ ਟਿਕਟਾਂ ਦਾ ਪ੍ਰਬੰਧ !    ਤਬਲੀਗੀ ਮਾਮਲਾ: 294 ਵਿਦੇਸ਼ੀਆਂ ਖ਼ਿਲਾਫ਼ 15 ਨਵੇਂ ਦੋਸ਼-ਪੱਤਰ ਦਾਖ਼ਲ !    ਪਿੰਡ ਖੁਰਾਲਗੜ ਵਿੱਚ ਇਕ ਹੋਰ ਮਜ਼ਦੂਰ ਨੇ ਫਾਹਾ ਲਿਆ !    ਹਿਮਾਚਲ ਦੇ ਭਾਜਪਾ ਪ੍ਰਧਾਨ ਦਾ ਅਸਤੀਫ਼ਾ !    ਖਾਲੀ ਜੇਬਾਂ ਨਾਲ ਪੰਜਾਬੀ ’ਵਰਸਿਟੀ ਦੇ ਪੈਨਸ਼ਨਰਾਂ ਵੱਲੋਂ ਧਰਨਾ !    ਬਦਨਾਮੀ ਖੱਟੀ ਤੇ ਜੇਲ੍ਹ ਵੀ ਗਿਆ ਪਰ ਫੌਜੀ ਨੇ ਮੈਦਾਨ ਨਾ ਛੱਡਿਆ !    ਹੁਣ ਭਾਰਤ-ਚੀਨ ਮਾਮਲੇ ’ਚ ਟਰੰਪ ਨੇ ਮਾਰਿਆ ‘ਜੰਪ’ !    ਪਛਾਣ ਦੀ ਫ਼ਿਕਰ ਦੂਰ !    

ਕਿਤਾਬਾਂ ਦੀ ਬੇਕਦਰੀ

Posted On March - 22 - 2010

ਬਖਸ਼ੀਸ਼ ਸਿੰਘ ਆਜ਼ਾਦ
ਕਿਤਾਬਾਂ ਬੰਦੇ ਨੂੰ ਆਤਮ-ਵਿਸ਼ਵਾਸ, ਨਿਮਰਤਾ, ਸੰਜਮ, ਦਿਆਲਤਾ, ਭਾਵੁਕਤਾ, ਸਿਆਣਪ, ਦਲੇਰੀ ਆਦਿ ਗੁਣ ਪ੍ਰਦਾਨ ਕਰਦੀਆਂ ਹਨ। ਕਿਸੇ ਇਕ ਕਿਤਾਬ ਨੂੰ ਪੜ੍ਹਨ ਦਾ ਮਤਲਬ ਹੈ ਕਿਸੇ ਵਿਦਵਾਨ ਦੀ ਘੰਟਿਆਂ ਬੱਧੀ ਸੰਗਤ ਮਾਨਣਾ।
ਕਿਤਾਬਾਂ ਕੋਲ ਤਾਂ ਅਜਿਹੀ ਸ਼ਕਤੀ ਹੈ ਕਿ ਉਹ ਕਿਸੇ ਨੂੰ ਵੀ ਮਰ ਚੁੱਕੇ ਕਿਸੇ ਸਿਧਾਂਤਕਾਰ ਜਾਂ ਬੁੱਧੀਮਾਨ ਨਾਲ ਵੀ ਮਿਲਵਾ ਸਕਦੀਆਂ ਹਨ। ਕੋਈ ਵੀ ਸਿਧਾਂਤਕ ਸ਼ਕਤੀ ਜਾਂ ਵਿਚਾਰਾਤਮਕ ਪਕਿਆਈ ਅਧਿਐਨ ਤੋਂ ਬਿਨਾਂ ਨਹੀਂ ਆ ਸਕਦੀ।
ਅੰਗਰੇਜ਼ੀ ਸਾਮਰਾਜ ਦੇ ਖ਼ਿਲਾਫ਼ ਕੁਰਬਾਨੀਆਂ ਦਾ ਇਤਿਹਾਸ ਬਹੁਤ ਵੱਡਾ ਹੈ। ਸ਼ਹੀਦਾਂ ਦੇ ਸਿਰਤਾਜ ਵਜੋਂ ਸਭ ਤੋਂ ਵੱਧ ਲੋਕ ਪਿਆਰ ਸ਼ਹੀਦ ਭਗਤ ਸਿੰਘ ਨੂੰ ਮਿਲਿਆ ਹੈ। ਭਗਤ ਸਿੰਘ ਸਿਰਫ਼ 23 ਸਾਲ ਦੀ ਉਮਰ ਵਿਚ ਸ਼ਹੀਦ  ਹੋ ਗਏ ਸਨ, ਪਰ ਫਿਰ ਵੀ ਸਭ ਤੋਂ ਵੱਧ ਲੋਕਾਂ, ਵਿਦਵਾਨਾਂ ਤੇ ਲੇਖਕਾਂ ਦਾ ਧਿਆਨ ਉਨ੍ਹਾਂ ਨੇ ਖਿੱਚਿਆ। ਇਕ   ਵਿਦੇਸ਼ੀ ਵਿਦਵਾਨ ਨੇ ਤਾਂ ਭਗਤ ਸਿੰਘ ਨੂੰ ਭਾਰਤ ਦਾ ਲੈਨਿਨ ਤੱਕ ਕਿਹਾ ਹੈ। ਸਵਾਲ ਹੈ ਕਿ ਕੀ ਸੀ ਭਗਤ ਸਿੰਘ ਕੋਲ? ਜਵਾਬ ਹੈ ਉਨ੍ਹਾਂ ਕੋਲ ਸੀ, ਅਧਿਐਨ ਦਾ ਖ਼ਜ਼ਾਨਾ।  ਭਗਤ ਸਿੰਘ ਨੇ ਬਹੁਤ ਘੋਖਵਾਂ ਅਧਿਐਨ ਕੀਤਾ ਤੇ ਸੰਘਰਸ਼ ਨੂੰ ਸਮਾਜਵਾਦ ਦੀ ਵਿਚਾਰਧਾਰਾ ਵੱਲ ਮੋੜਿਆ।
ਹੁਣ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਹਿਤ ਦੇ ਅਧਿਐਨ ਨਾਲ ਮੋਹ ਨਹੀਂ ਰਿਹਾ। ਨੰਬਰਾਂ ਦੀ ਦੌੜ ਵਿੱਚ ਲੱਗੇ ਇਨ੍ਹਾਂ ਨੌਜਵਾਨਾਂ ਨੇ ਕਲਾਸ ਦੇ ਸਿਲੇਬਸਾਂ ਨੂੰ ਰੱਟਾ  ਲਾਉਣ ਤੋਂ ਇਲਾਵਾ ਭੋਰਾ ਭਰ ਵੀ ਸਾਹਿਤਕ, ਵਿਚਾਰਾਤਮਕ ਜਾਂ ਗਿਆਨਾਤਮਕ ਚਿੰਤਨ ਜਾਂ ਅਧਿਐਨ ਨਹੀਂ ਕੀਤਾ।
ਮੈਂ ਕਾਲਜ ਵਿੱਚ ਬੀ.ਏ. ਪੱਧਰ ਦੇ 100 ਵਿਦਿਆਰਥੀਆਂ ਨਾਲ ਗੱਲ ਕੀਤੀ ਜਿਨ੍ਹਾਂ ਵਿੱਚੋਂ 96 ਨੇ ਸਿਲੇਬਸ ਤੋਂ ਇਲਾਵਾ ਹੋਰ ਕੁਝ ਕਦੇ ਨਹੀਂ ਸੀ ਪੜ੍ਹਿਆ। ਇਨ੍ਹਾਂ ਵਿੱਚੋਂ 92 ਵਿਦਿਆਰਥੀ ਜਸਵੰਤ ਕੰਵਲ, ਗੁਰਦਿਆਲ ਸਿੰਘ ਜੈਤੋ, ਨਰਿੰਦਰ ਸਿੰਘ ਕਪੂਰ,  ਖੁਸ਼ਵੰਤ ਸਿੰਘ, ਅਵਤਾਰ ਪਾਸ਼, ਸੰਤ ਰਾਮ ਉਦਾਸੀ, ਰਾਮ ਸਰੂਪ ਅਣਖੀ ਆਦਿ ਵਰਗੀਆਂ  ਪੰਜਾਬੀ ਦੀਆਂ ਸਾਹਿਤਕ ਹਸਤੀਆਂ ਦੇ ਨਾਂ ਤੋਂ ਵੀ ਵਾਕਫ਼ ਨਹੀਂ ਸਨ।
ਮੈਨੂੰ 100 ਵਿੱਚੋਂ 93 ਵਿਦਿਆਰਥੀ ਅਜਿਹੇ ਮਿਲੇ ਜਿਨ੍ਹਾਂ ਨੇ ਕਦੇ ਕਿਸੇ ਅਖ਼ਬਾਰ ਦਾ ਕੋਈ ਲੇਖ  ਜਾ ਸੰਪਾਦਕੀ ਨਹੀਂ ਪੜ੍ਹੀ। ਸਾਰੇ ਅਜਿਹੇ ਸਨ ਜਿਨ੍ਹਾਂ ਕਦੇ ਕੋਈ ਕਵਿਤਾ, ਕਹਾਣੀ ਜਾਂ ਲੇਖ ਲਿਖਣ ਬਾਰੇ ਸੋਚਿਆ ਹੀ ਨਹੀਂ। ਇਨ੍ਹਾਂ ਵਿੱਚੋਂ 98 ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਸਿਲੇਬਸ ਤੋਂ ਇਲਾਵਾ ਕੋਈ ਕਿਤਾਬ ਨਹੀਂ। ਜ਼ਿਆਦਾਤਰ  ਨੂੰ ਲਾਇਬਰੇਰੀ ਜਾਣ ਦੀ ਬਜਾਏ ਕੈਨਟੀਨ ਬੈਠਣਾ ਕਿਤੇ ਵਧੀਆ ਲਗਦਾ ਹੈ।  ਮੈਂ ਹਰ ਵਿਦਿਆਰਥੀ ਨੂੰ ਸਵਾਲ ਕੀਤਾ ਕਿ ਸਿਲੇਬਸ ਪੜ੍ਹਨ ਨੂੰ ਕਿੰਨਾ ਕੁ ਦਿਲ ਕਰਦਾ ਹੈ ਤਾਂ 88 ਦਾ ਜਵਾਬ ਸੀ, ਭੋਰਾ ਵੀ ਨਹੀਂ’, ਜੇਕਰ ਬਿਨਾਂ ਪੜ੍ਹਿਆਂ ਨੰਬਰ ਆਉਂਦੇ ਹੋਣ ਤਾਂ ਇਸ ਕਜੀਏ ਵਿੱਚ ਕੀ ਰੱਖਿਆ ਹੈ। ਮੇਰੇ ਵੱਲੋਂ ਪੁੱਛੇ ਹੋਰ ਸਵਾਲਾਂ ਤੋਂ ਇਹ ਸਿੱਟਾ ਸਾਹਮਣੇ ਆਇਆ ਕਿ  97 ਫੀਸਦੀ ਵਿਦਿਆਰਥੀ ਅੰਧਵਿਸ਼ਵਾਸੀ ਜਾਦੂ ਟੂਣਿਆਂ, ਰਾਸ਼ੀਆਂ, ਭਵਿੱਖ ਬਾਣੀਆਂ, ਜੋਤਿਸ਼ਾਂ ਤੇ  ਕਰਾਮਾਤਾਂ ਵਿੱਚ ਯਕੀਨ ਵਾਲੀ ਲਾਈਲੱਗਤਾ ਅਤੇ ਗ਼ੈਰ-ਵਿਗਿਆਨਕ ਮਾਨਸਿਕਤਾ ਵਾਲੇ ਹਨ।
ਵੱਡੀ ਗਿਣਤੀ ਨੌਜਵਾਨ ਕਦੇ ਸਾਰਥਿਕ ਬਹਿਸ ਨਹੀਂ ਕਰਦੇ। ਕਿਸੇ ਸਮਾਜਿਕ, ਆਰਥਿਕ ਜਾਂ ਸਿਆਸੀ ਵਿਸ਼ੇ ’ਤੇ ਵਿਚਾਰ ਚਰਚਾ ਤੋਂ ਦੂਰ ਹੀ ਰਹਿੰਦੇ ਹਨ। ਉਹ ਮੁੱਖ ਸਮਾਜਿਕ, ਆਰਥਿਕ ਤੇ ਰਾਜਨੀਤਕ ਸਮੱਸਿਆਵਾਂ,  ਗਰੀਬੀ, ਬੇਰੁਜ਼ਗਾਰੀ, ਮਿਹਨਤਕਸ਼ਾਂ ਦੀਆਂ ਖੁਦਕੁਸ਼ੀਆਂ, ਭ੍ਰਿਸ਼ਟਾਚਾਰ, ਸਮਾਜ ਦੀ ਨੈਤਿਕ ਗਿਰਾਵਟ, ਵਹਿਮਾਂ-ਭਰਮਾਂ ਤੇ ਅੰਧ ਵਿਸ਼ਵਾਸਾਂ ਵਿੱਚ ਫਸੀ ਲੋਕਾਈ, ਸਰਕਾਰਾਂ ਦੀਆਂ ਦੇਸ਼ ਵੇਚੂ ਤੇ ਘਰ ਭਰੂ ਨੀਤੀਆਂ, ਉਦਾਰੀਕਰਨ, ਨਿੱਜੀਕਰਨ ਤੇ ਸੰਸਾਰੀਕਰਨ ਆਦਿ ’ਤੇ ਵਿਚਾਰ-ਚਰਚਾ ਜਾਂ ਗੱਲਬਾਤ ਤੋਂ ਤੁਰੰਤ ਅੱਕ ਜਾਂਦੇ ਹਨ।
ਕਿਤਾਬਾਂ ਤੇ ਅਧਿਐਨ ਤੋਂ ਮੌਜੂਦਾ ਨੌਜਵਾਨਾਂ ਦੀ ਦੂਰੀ ਲਈ ਅਧਿਆਪਕ ਵਰਗ ਤੇ ਸਿੱਖਿਆ ਪ੍ਰਬੰਧ ਦੋਸ਼ੀ ਹੈ। ਜੇ ਅਧਿਆਪਕ ਅਜਿਹੀ ਸ਼ਕਤੀ ਹੈ  ਚਾਹਵੇ ਤਾਂ ਵਿਦਿਆਰਥੀ ਨੂੰ ਯੁੱਗ ਪੁਰਸ਼ ਬਣਾ ਦੇਵੇ ਤੇ ਚਾਹੇ ਤਾਂ ਇਕ ਨਿਕੰਮੀ ਤੁਰਦੀ ਫਿਰਦੀ ਲਾਸ਼। ਹਰ ਮਹਾਨ ਮਨੁੱਖ ਦੀ ਜ਼ਿੰਦਗੀ ਵਿੱਚ ਕਿਸੇ ਅਧਿਆਪਕ ਨੇ ਨਿਰਨਾਇਕ ਭੂਮਿਕਾ  ਅਦਾ ਕੀਤੀ ਹੈ। ਅਸਲ ਵਿੱਚ ਅਧਿਆਪਕ ‘ਗੁਰੂ’ ਦਾ ਆਧੁਨਿਕ ਸ਼ਬਦ ਹੈ ਤੇ ਗੁਰੂ ਦਾ ਸੱਚਾ ਅਰਥ ਹੈ ‘ਹਨੇਰੇ ਤੋਂ ਚਾਨਣ ਵੱਲ ਲਿਆਉਣ ਵਾਲਾ, ਜੀਵਨ ਦਾ ਅਰਥ ਸਮਝਾਉਣ ਵਾਲਾ ਤੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੀ ਜਾਚ ਸਿਖਾਉਣ ਵਾਲਾ। ਕਹਿੰਦੇ ਹਨ ‘‘ਜੈਸਾ ਮਾਸਟਰ, ਵੈਸਾ ਰਾਸ਼ਟਰ।’’
ਕੀ ਅਧਿਆਪਕ (ਗੁਰੂ) ਆਪਣੀ ਭੂਮਿਕਾ ਨਿਭਾ ਰਿਹਾ ਹੈ? ਪਹਿਲੀ ਗੱਲ ਤਾਂ ਅਧਿਆਪਕ ਨੇ ਖੁਦ ਪੜ੍ਹਾਈ ਜਾਂ ਸਿੱਖਿਆ, ਸਿੱਖਣ ਲਈ ਗ੍ਰਹਿਣ ਨਹੀਂ ਕੀਤੀ ਹੁੰਦੀ ਬਲਕਿ ਨੰਬਰਾਂ ਦੀ ਮਸ਼ੀਨੀ ਦੌੜ ਵਿੱਚ ਨੰਬਰ ਲੈਣ ਲਈ ਕੀਤੀ ਹੁੰਦੀ ਹੈ। ਜਦੋਂ ਕਿ ਸਿੱਖਿਆ ਦਾ ਮਕਸਦ ਹੈ ਠੀਕ ਜਾਂ ਗ਼ਲਤ  ਦੇ ਫਰਕ ਨੂੰ  ਸਮਝਣ ਦੇ ਕਾਬਲ ਬਣਾਉਣਾ ਤੇ ਸਿਖਾਉਣਾ ਕਿ ਮਨੁੱਖੀ ਜੀਵਨ ਪਸ਼ੂ ਜੀਵਨ ਨਾਲੋਂ ਵੱਖ ਕਿਵੇਂ ਹੈ। ਮੌਜੂਦਾ ਅਧਿਆਪਕ ਵਰਗ ਸਿਰਫ਼ ਤਨਖਾਹ ਲੈਣ ਲਈ ਬੁੱਤਾ ਸਾਰਨ ਦੀ ਮਾਨਸਿਕਤਾ ਦਾ ਧਾਰਨੀ ਬਣ ਬੈਠਾ ਹੈ।


Comments Off on ਕਿਤਾਬਾਂ ਦੀ ਬੇਕਦਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.