ਅਯੁੱਧਿਆ ਕੇਸ: ਸਾਰੇ ਸਵਾਲ ਸਾਡੇ ਤੋਂ ਹੀ ਕਿਉਂ? !    ਜਾਪਾਨ ’ਚ ਸਮੁੰਦਰੀ ਤੂਫ਼ਾਨ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋਈ !    ਆਵਲਾ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ !    ਅਕਾਲੀ ਦਲ ਦਾ ਰਾਜਸੀ ਵਿੰਗ ਹੈ ਸ਼੍ਰੋਮਣੀ ਕਮੇਟੀ: ਰੰਧਾਵਾ !    ਗੁਰਬੱਤ ਵੀ ਨਹੀਂ ਰੋਕ ਸਕੀ ਬੂਟ ਪਾਲਿਸ਼ ਵਾਲੇ ਸਨੀ ਦਾ ਰਾਹ !    ਪੁਲੀਸ ਵੱਲੋਂ ਪਿੰਡਾਂ ’ਚ ਤਲਾਸ਼ੀ ਮੁਹਿੰਮ ਜਾਰੀ !    ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਤਾਰਪੀਡੋ ਕਰ ਰਿਹੈ ਬਾਦਲ ਦਲ: ਸਰਨਾ !    ਪਾਦਰੀ ਕੇਸ: ਮੁਹਾਲੀ ਅਦਾਲਤ ਨੇ ਨਿਰਮਲ ਤੇ ਸੁਰਿੰਦਰਪਾਲ ਭਗੌੜੇ ਐਲਾਨੇ !    ਦਿੱਲੀ ਦੇ ਚਾਰ ਸਟੇਡੀਅਮ ਸਾਰਿਆਂ ਲਈ ਖੋਲ੍ਹਣ ਦਾ ਫ਼ੈਸਲਾ !    ਪੰਜਾਬ ਨੇ ਕੌਮੀ ਸੀਨੀਅਰ ਤੇ ਜੂਨੀਅਰ ਗਤਕਾ ਚੈਂਪੀਅਨਸ਼ਿਪ ਜਿੱਤੀ !    

ਕਸਰਤ ਦਾ ਸਹੀ ਲਾਭ ਲੈਣ ਲਈ ਢੁਕਵੇਂ ਕੱਪੜੇ ਪਹਿਨਣੇ ਜ਼ਰੂਰੀ

Posted On March - 21 - 2010

ਫਿਟਨੈੱਸ ਮਾਹਰਾਂ ਦੀ ਰਾਇ

ਨਵੀਂ ਦਿੱਲੀ, 19 ਮਾਰਚ
ਸਿਹਤ ਲਈ ਜਿੰਨਾ ਜ਼ਰੂਰੀ ਵਰਜਿਸ਼ ਕਰਨਾ ਹੈ ਓਨਾ ਹੀ ਵਰਜਿਸ਼ ਵੇਲੇ ਪਹਿਨੇ ਜਾਣ ਵਾਲੇ ਕੱਪੜਿਆਂ ਦਾ ਧਿਆਨ ਰੱਖਣਾ ਵੀ ਹੈ। ਫਿਟਨੈੱਸ ਸਬੰਧੀ ਮਾਹਰਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਯੋਗ ਕਰ ਰਹੇ ਹੋ ਤਾਂ ਢਿੱਲੇ ਸੂਤੀ ਕੱਪੜੇ ਪਹਿਨਣੇ ਚਾਹੀਦੇ ਹਨ, ਪਰ ਜੇ ਜਿਮ ਵਿੱਚ ਜਾ ਕੇ ਆਧੁਨਿਕ ਕਸਰਤ ਕਰਦੇ ਹੋ ਤਾਂ ਕੱਪੜੇ ਫਿੱਟ ਅਤੇ ਚੁਸਤ ਹੋਣੇ ਚਾਹੀਦੇ ਹਨ। ਇਸ ਨਾਲ ਨਾ ਤੁਸੀਂ ਵਧੀਆ ਢੰਗ ਨਾਲ ਕਸਰਤ ਕਰ ਸਕਦੇ ਹੋ, ਸਗੋਂ ਤੁਹਾਨੂੰ ਥਕਾਵਟ ਵੀ ਮਹਿਸੂਸ ਨਹੀਂ ਹੁੰਦੀ।
ਰੀਬੌਕ ਦੀ ਫਿਟਨੈੱਸ ਟਰੇਨਰ ਵਿਨੀਤਾ ਸ਼ੈੱਟੀ ਨੇ ਇਸ ਮੁਤੱਲਕ ਕਿਹਾ, ‘‘ਸਹੀ ਕੱਪੜੇ ਪਹਿਨੇ ਹੋਣ ਤਾਂ ਤੁਹਾਨੂੰ ਕਸਰਤ ਕਰਦਿਆਂ ਨਾ ਸਿਰਫ ਵਧੀਆ ਮਹਿਸੂਸ ਹੁੰਦਾ ਹੈ, ਸਗੋਂ ਤੁਹਾਨੂੰ ਇਸ ਦਾ ਫਾਇਦਾ ਵੀ ਵੱਧ ਹੁੰਦਾ ਹੈ।’’ ਉਨ੍ਹਾਂ ਕਿਹਾ, ‘‘ਸਹੀ ਕੱਪੜੇ ਪਹਿਨੇ ਹੋਣ ਤਾਂ ਤੁਸੀਂ ਜ਼ੋਰਦਾਰ ਵਰਜਿਸ਼ ਕਰਦੇ ਸਮੇਂ ਵੀ ਸੌਖਿਆਂ ਮਹਿਸੂਸ ਕਰ ਸਕਦੇ ਹੋ ਅਤੇ ਤੁਸੀਂ ਆਪਣਾ ਸਹੀ ਸਰੀਰਕ ਤਾਪਮਾਨ ਵੀ ਕਾਇਮ ਰੱਖ ਸਕਦੇ ਹੋ, ਜੋ ਇਸ ਵੇਲੇ ਜ਼ਰੂਰੀ ਹੁੰਦਾ ਹੈ।’’

ਦਿੱਲੀ ਆਧਾਰਤ ਯੋਗ ਮਾਹਰ ਯਥਾਰਥ ਸਹਿਜਪਾਲ ਦਾ ਵੀ ਕਹਿਣਾ ਹੈ ਕਿ ਵਰਜਿਸ਼ ਵੇਲੇ ਅਜਿਹੇ ਕੱਪੜੇ ਬਿਲਕੁਲ ਨਹੀਂ ਪਹਿਨਣੇ ਚਾਹੀਦੇ ਜਿਹੜੇ ਆਰਾਮਦੇਹ ਨਾ ਹੋਣ। ਉਨ੍ਹਾਂ ਕਿਹਾ, ‘‘ਇਸ ਵੇਲੇ ਤੰਗ ਤੇ ਔਖਾ ਮਹਿਸੂਸ ਕਰਾਉਣ ਵਾਲੇ ਕੱਪੜੇ ਬਿਲਕੁਲ ਨਹੀਂ ਪਹਿਨਣੇ ਚਾਹੀਦੇ।’’ ਗੌਰਤਲਬ ਹੈ ਕਿ ਪਿਛਲੇ ਸਮਿਆਂ ਵਿੱਚ ਲੋਕ ਵਰਜਿਸ਼ ਮੌਕੇ ਕੁਝ ਵੀ ਪਹਿਨ ਲੈਂਦੇ ਸਨ ਤੇ ਇਸ ਮੌਕੇ ਜ਼ਿਆਦਾ ਜਾਗਰੂਕਤਾ ਨਹੀਂ ਸੀ, ਪਰ ਬਦਲਦੇ ਸਮਿਆਂ ਵਿੱਚ ਲੋਕ ਵਰਜਿਸ਼ ਲਈ ਬਾਜ਼ਾਰ ਵਿੱਚ ਉਪਲਬਧ ਢੁਕਵੇਂ ਕੱਪੜਿਆਂ ਨੂੰ ਤਰਜੀਹ ਦੇਣ ਲੱਗੇ ਹਨ। ਐਡੀਡਾਜ਼ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਐਡਰੀਅਸ ਗੈਲਨਰ ਨੇ ਵੀ ਕਿਹਾ, ‘‘ਹੁਣ ਲੋਕ ਫਿਟਨੈੱਸ ਤੇ ਸਿਹਤਮੰਦ ਰਹਿਣ-ਸਹਿਣ ਲਈ ਵੱਧ ਜਾਗਰੂਕ ਹੋ ਰਹੇ ਹਨ। ਇਸ    ਕਾਰਨ ਖੇਡਾਂ ਨਾਲ ਸਬੰਧਤ ਕੱਪੜਿਆਂ (ਸਪੋਰਟਸ ਵੀਅਰ) ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।’’

-ਪੀ.ਟੀ.ਆਈ.


Comments Off on ਕਸਰਤ ਦਾ ਸਹੀ ਲਾਭ ਲੈਣ ਲਈ ਢੁਕਵੇਂ ਕੱਪੜੇ ਪਹਿਨਣੇ ਜ਼ਰੂਰੀ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.