ਦੇਸ਼ ਭਗਤ ਹੋਣ ਲਈ 27ਵੇਂ ਤੇ 28ਵੇਂ ਸਵਾਲ ਦੇ ਜਵਾਬ ਵਿੱਚ ਨਾਂਹ ਕਹਿਣੀ ਜ਼ਰੂਰੀ! !    ਮਹਾਂਪੁਰਖਾਂ ਦੇ ਉਪਦੇਸ਼ਾਂ ਨੂੰ ਵਿਸਾਰਦੀਆਂ ਸਰਕਾਰਾਂ !    ਸਾਹਿਰ ਲੁਧਿਆਣਵੀ: ਫ਼ਨ ਅਤੇ ਸ਼ਖ਼ਸੀਅਤ !    ਕਸ਼ਮੀਰ ਵਾਦੀ ’ਚ ਰੇਲ ਸੇਵਾ ਸ਼ੁਰੂ !    ਐੱਮਕਿਊਐੱਮ ਆਗੂ ਅਲਤਾਫ਼ ਨੇ ਮੋਦੀ ਤੋਂ ਭਾਰਤ ’ਚ ਪਨਾਹ ਮੰਗੀ !    ਪੀਐੱਮਸੀ ਘੁਟਾਲਾ: ਆਰਥਿਕ ਅਪਰਾਧ ਸ਼ਾਖਾ ਵੱਲੋਂ ਰਣਜੀਤ ਸਿੰਘ ਦੇ ਫਲੈਟ ਦੀ ਤਲਾਸ਼ੀ !    ਐੱਨਡੀਏ ਭਾਈਵਾਲਾਂ ਨੇ ਬਿਹਤਰ ਸਹਿਯੋਗ ’ਤੇ ਦਿੱਤਾ ਜ਼ੋਰ !    ਭਾਰਤੀ ਡਾਕ ਵੱਲੋਂ ਮਹਾਤਮਾ ਗਾਂਧੀ ਨੂੰ ਸਮਰਪਿਤ ‘ਯੰਗ ਇੰਡੀਆ’ ਦਾ ਮੁੱਖ ਪੰਨਾ ਰਿਲੀਜ਼ !    ਅਮਰੀਕਾ ਅਤੇ ਦੱਖਣੀ ਕੋਰੀਆ ਨੇ ਜੰਗੀ ਮਸ਼ਕਾਂ ਮੁਲਤਵੀ ਕੀਤੀਆਂ !    ਕਾਰ ਥੱਲੇ ਆ ਕੇ ਇੱਕ ਪਰਿਵਾਰ ਦੇ ਚਾਰ ਜੀਅ ਹਲਾਕ !    

ਆਪਣੀਆਂ ਪੁਰਾਣੀਆਂ ਫਿਲਮਾਂ ਦੇਖ ਕੇ ਸ਼ਰਮਸਾਰ ਹੋ ਜਾਂਦਾ ਹੈ : ਮਾਧਵਨ

Posted On March - 18 - 2010

ਮੰਬਈ, 17 ਮਾਰਚ
‘ਥ੍ਰੀ ਇਡੀਅਟਸ’ ਤੇ ‘ਰੰਗ ਦੇ ਬਸੰਤੀ’ ਜੇਹੀਆਂ ਫਿਲਮਾਂ ਰਾਹੀਂ ਆਪਣੀ ਅਦਾਕਾਰੀ ਸਿੱਧ ਕਰਨ ਵਾਲੇ ਆਰ. ਮਾਧਵਨ ਦਾ ਕਹਿਣਾ ਹੈ ਕਿ ਉਹਨੂੰ ਆਪਣੀਆਂ ਪਹਿਲੀਆਂ ਫਿਲਮਾਂ ‘ਚ ਆਪਣੀ ਪੇਸ਼ਕਾਰੀ ਦੇਖ ਕੇ ਸ਼ਰਮਿੰਦਗੀ ਹੁੰਦੀ ਹੈ। ਉਹਨੇ ਦੱਸਿਆ ਕਿ ਸਾਲ ਕੁ ਤੋਂ ਉਹਨੂੰ ਪਹਿਲੀਆਂ ਫਿਲਮਾਂ ਦੇਖ ਕੇ ਸ਼ਰਮਿੰਦਗੀ ਹੁੰਦੀ ਹੈ ਜਦਕਿ ‘ਥ੍ਰੀ ਇਡੀਅਟਸ’, ‘ਰੰਗ ਦੇ ਬਸੰਤੀ’ ਤੇ ‘ਰਾਮ ਜੀ ਲੰਡਨਵਾਲੇ’ ਨੂੰ ਉਹ ਵਾਰ-ਵਾਰ ਦੇਖ ਸਕਦਾ ਹੈ। ਉਹਦਾ ਕਹਿਣਾ ਹੈ ਕਿ ਇਹ ਤਿੰਨੇ ਫਿਲਮਾਂ ਉਹਦੀ ਰੂਹ ਤੱਕ ਉੱਤਰੀਆਂ ਹੋਈਆਂ ਹਨ ਤੇ ਇਨ੍ਹਾਂ ‘ਚ ਉਹਦੀਆਂ ਭੂਮਿਕਾਵਾਂ ਅਹਿਮ ਸਨ, ਜਿਨ੍ਹਾਂ ਨਾਲ ਦਰਸ਼ਕ ਆਪਣੇ ਆਪ ਨੂੰ ਜੋੜ ਸਕਦੇ ਹਨ।
ਮੈਡੀ ਵਜੋਂ ਮਸ਼ਹੂਰ ਇਸ ਤਾਮਿਲ ਅਦਾਕਾਰ ਨੇ 2001 ਤੋਂ ਹੁਣ ਤਕ ਬਾਲੀਵੁੱਡ ਦੀਆਂ 11 ਫਿਲਮਾਂ ‘ਚ ਕੰਮ ਕੀਤਾ ਹੈ। ਉਹਦੀ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’ 2001 ਦੀ ਮਾਧਵਨ ਦੀ ਪਹਿਲੀ ਫਿਲਮ ਸੀ, ਜਿਸ ਲਈ ਉਹਨੂੰ ‘ਬੈਸਟ ਮੇਲ ਡੈਬਿਊ’ ਤੇ ‘ਮੋਸਟ ਪ੍ਰੋਮਿਜ਼ਿੰਗ ਮੇਲ ਨਿਊਕਮਰ’ ਪੁਰਸਕਾਰ ਸ਼੍ਰੇਣੀ ‘ਚ ਨਾਮਜ਼ਦ ਕੀਤਾ ਗਿਆ ਸੀ। ਉਂਜ 29 ਸਾਲਾ ਅਦਾਕਾਰ ਨੂੰ ਅਸਲ ਪਛਾਣ 2005 ‘ਚ ‘ਰੰਗ ਦੇ ਬਸੰਤੀ’ ਰਾਹੀਂ ਮਿਲੀ। ਇਸ ਫਿਲਮ ‘ਚ ਉਹਦੀ ਭੂਮਿਕਾ ਸਾਰਿਆਂ ਵੱਲੋਂ ਸਰਾਹੀ ਗਈ ਸੀ। ‘ਥ੍ਰੀ ਇਡੀਅਟਸ’ ਵਿਚਲੀ ਫਰਹਾਨ ਕੁਰੈਸ਼ੀ ਦੀ ਆਪਣੀ ਭੂਮਿਕਾ ਦਾ ਖੁਲਾਸਾ ਕਰਦਿਆਂ ਉਹਨੇ ਦੱਸਿਆ ਕਿ ਇਹਦੀ ਵੀ ਚੁਫੇਰਿਓਂ ਸਲਾਹੁਤਾ ਹੋਈ ਸੀ ਤੇ ਹਰੇਕ ਨੌਜਵਾਨ ਇਸ ਨਾਲ ਆਪਣੇ ਆਪ ਨੂੰ ਮੇਲ ਸਕਦਾ ਸੀ, ਪਰ ‘ਰਾਮਜੀ…’ ਬਾਕਸ ਆਫਿਸ ‘ਤੇ ਬਹੁਤੀ ਸਫਲ ਨਹੀਂ ਰਹੀ, ਹਾਲਾਂਕਿ ਇਸ ‘ਚ ਉਨ੍ਹਾਂ ਦੀ ਭੂਮਿਕਾ ਬਹੁਤ ਸਾਦੀ, ਪਿਆਰੀ ਸੀ।
ਦੱਖਣੀ ਭਾਰਤ ‘ਚ ਵੀ ਮੈਡੀ ਦਾ ਕਰੀਅਰ ਕਾਫੀ ਮਜ਼ਬੂਤ ਹੈ। ਉਹਦੀ ਫਿਲਮ ਥਾਂਬੀ ਵੱਡੀ ਹਿੱਟ ਰਹੀ ਹੈ। 1990ਵਿਆਂ ਦੇ ਅਖੀਰ ‘ਚ ਟੀ.ਵੀ. ਲੜੀਵਾਰਾਂ ‘ਚ ਉਹ ਚਰਚਿਤ ਚਿਹਰਾ ਸੀ। ਉਹ ‘ਬਨੇਗੀ ਅਪਨੀ ਬਾਤ’, ‘ਸਾਇਆ’, ‘ਸੀ ਹਾਅਕਸ’, ‘ਤੋਲ ਮੋਲ ਕੇ ਬੋਲ’ ਤੇ ‘ਘਰ ਜਮਾਈ’ ਜੇਹੇ ਲੜੀਵਾਰਾਂ ‘ਚ ਆਇਆ।
ਉਹਦੀਆਂ ਆ ਰਹੀਆਂ ਫਿਲਮਾਂ ‘ਸਨਗਲਾਸ’, ‘ਤਨੂ ਵੈਡਜ਼ ਮਨੂ’ ਤੇ ‘ਫਰੀਡਮ’ ਹਨ।                   -ਪੀ.ਟੀ.ਆਈ.


Comments Off on ਆਪਣੀਆਂ ਪੁਰਾਣੀਆਂ ਫਿਲਮਾਂ ਦੇਖ ਕੇ ਸ਼ਰਮਸਾਰ ਹੋ ਜਾਂਦਾ ਹੈ : ਮਾਧਵਨ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.