ਭਾਰਤੀ ਮੂਲ ਦੇ ਸਰਜਨ ਦੀ ਕਰੋਨਾ ਵਾਇਰਸ ਕਾਰਨ ਮੌਤ !    ਸਰਬ-ਪਾਰਟੀ ਮੀਟਿੰਗ ਸੱਦਣ ਲਈ ਨਾ ਸਮਾਂ ਅਤੇ ਨਾ ਹੀ ਲੋੜ: ਕੈਪਟਨ !    ਪੰਚਾਇਤੀ ਜ਼ਮੀਨਾਂ ਦੀ ਬੋਲੀ ਸਬੰਧੀ ਪ੍ਰੋਗਰਾਮ ਉਲੀਕਣ ਦੀ ਹਦਾਇਤ !    ਵਿਸਾਖੀ ਮੌਕੇ ਧਾਰਮਿਕ ਮੁਕਾਬਲਿਆਂ ਦਾ ਐਲਾਨ !    ਬੱਬਰ ਅਕਾਲੀ ਲਹਿਰ: ਇਤਿਹਾਸਕ ਅਤੇ ਵਿਚਾਰਧਾਰਕ ਸੰਘਰਸ਼ !    ਗੌਰਵ ਦਾ ਪ੍ਰਤੀਕ ਖਾਲਸਾ ਸਾਜਨਾ ਦਿਵਸ !    1699 ਦੀ ਇਤਿਹਾਸਕ ਵਿਸਾਖੀ !    ਮੈਡੀਕਲ ਸਟੋਰ ਤੇ ਲੈਬਾਰਟਰੀਆਂ 10 ਤੋਂ ਸ਼ਾਮ 5 ਵਜੇ ਤੱਕ ਖੋਲ੍ਹਣ ਦੇ ਹੁਕਮ !    ਸਪੁਰਦਗੀ ਨਾ ਲੈਣ ’ਤੇ ਪੁਲੀਸ ਕਰੇਗੀ ਸਸਕਾਰ !    ਆੜ੍ਹਤੀਆਂ ਵੱਲੋਂ ਸਬਜ਼ੀ ਦੇ ਬਾਈਕਾਟ ਦਾ ਐਲਾਨ !    

ਅਮਰੀਕਾ ਤੋਂ ਪੱਕਾ ਭਰੋਸਾ ਹਾਸਲ ਨਹੀਂ ਕਰ ਸਕਿਆ ਪਾਕਿ

Posted On March - 26 - 2010

ਗੈਰ ਫੌਜੀ ਪ੍ਰਮਾਣੂ ਸੰਧੀ

ਵਾਸ਼ਿੰਗਟਨ, 25 ਮਾਰਚ
ਗੈਰ ਫੌਜੀ ਪ੍ਰਮਾਣੂ ਸੰਧੀ ਦੇ ਮੁੱਦੇ ‘ਤੇ ਅਮਰੀਕਾ ਨੇ ਪਾਕਿਸਤਾਨ ਨੂੰ ਕੋਈ ਸਪਸ਼ਟ ਭਰੋਸਾ ਨਹੀਂ ਦਿੱਤਾ ਉਂਜ ਅਮਰੀਕਾ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਤਿੰਨ ਥਰਮਲ ਪਾਵਰ ਪਲਾਂਟਾਂ ਦੀ ਸਮਰੱਥਾ ਵਧਾਉਣ ਵਿਚ ਮਦਦ ਕਰੇਗਾ।
ਦੋ ਰੋਜ਼ਾ ਕੂਟਨੀਤਕ ਗੱਲਬਾਤ ਦੇ ਕੱਲ੍ਹ ਪਹਿਲੇ ਦਿਨ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕÇਲੰਟਨ ਨੇ ਸਿਰਫ ਇਹੋ ਕਿਹਾ ਕਿ ਅਮਰੀਕਾ ਵੱਲੋਂ ਪ੍ਰਮਾਣੂ ਸੰਧੀ ਸਮੇਤ ਉਨ੍ਹਾਂ ਹੋਰ ਸਾਰੇ ਮੁੱਦਿਆਂ ‘ਤੇ  ਵਿਚਾਰ ਕੀਤਾ ਜਾਵੇਗਾ ਜੋ ਪਾਕਿਸਤਾਨੀ ਵਫਦ ਉਠਾਵੇਗਾ। ਉਨ੍ਹਾਂ ਕਿਹਾ ਕਿ ਸਾਡੇ ਅੱਗੇ ਵਿਸ਼ਾਲ ਏਜੰਡਾ ਹੈ ਜਿਸ ‘ਚ ਕਈ ਪੇਚੀਦਾ ਮਸਲੇ ਵੀ ਸ਼ਾਮਲ ਹਨ। ਇਸ ਬਾਰੇ ਭਲਕੇ ਵੀ ਵਿਚਾਰ-ਵਟਾਂਦਰਾ ਜਾਰੀ ਰਹੇਗਾ।
ਉਨ੍ਹਾਂ ਕਿਹਾ, ”ਮੈਂ ਸਾਡੇ ਦਰਮਿਆਨ ਹੋਈ ਗੱਲਬਾਤ ਦੇ ਵਿਸਥਾਰ ਵਿਚ ਨਹੀਂ ਜਾਵਾਂਗੀ। ਅਸੀਂ ਪਾਕਿਸਤਾਨੀ ਵਫਦ ਵੱਲੋਂ ਉਠਾਏ ਜਾਣ ਵਾਲੇ ਸਾਰੇ ਮੁੱਦਿਆਂ ‘ਤੇ ਵਿਚਾਰ ਕਰਾਂਗੇ ਤੇ ਪਾਕਿ ਨਾਲ ਸੰਪਰਕ ਬਣਾਈ ਰੱਖਾਂਗੇ। ਅਸੀਂ ਪਾਕਿਸਤਾਨ ਦੀਆਂ ਊਰਜਾ ਲੋੜਾਂ ਪੂਰੀਆਂ ਕਰਨ ਵਾਸਤੇ ਮਦਦ ਜ਼ਰੂਰ ਕਰਾਂਗੇ।” ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਦੇਸ਼ਾਂ ਦਰਮਿਆਨ ਤਿੰਨ ਥਰਮਲ ਪਾਵਰ ਸਟੇਸ਼ਨਾਂ ਦੀ ਸਮਰਥਾ ਵਧਾਉਣ ਬਾਰੇ ਸਮਝੌਤੇ ‘ਤੇ ਸਹੀ ਪਾਈ ਜਾਵੇਗੀ ਤੇ ਇਨ੍ਹਾਂ ਪਾਵਰ ਸਟੇਸ਼ਨਾਂ ਤੋਂ ਪਾਕਿਸਤਾਨ ਦੇ ਵਧੇਰੇ ਲੋਕਾਂ  ਨੂੰ ਬਿਜਲੀ ਮੁਹੱਈਆ ਕਰਵਾਈ ਜਾ ਸਕੇਗੀ।
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਕਿਹਾ, ”ਪਿਛਲੇ ਸਾਲ ਅਕਤੂਬਰ ਵਿਚ ਜਦੋਂ ਮੈਂ ਇਸਲਾਮਾਬਾਦ ਗਈ ਸੀ ਤਾਂ ਅਸੀਂ ਊਰਜਾ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਅਤੇ ਭਲਕੇ ਅਮਰੀਕੀ ਮਦਦ ਸਬੰਧੀ ਪ੍ਰਸ਼ਾਸਕ ਰਾਜੀਵ ਸ਼ਾਹ ਅਤੇ ਪਾਕਿਸਤਾਨ ਦੇ ਪਾਣੀ ਤੇ ਬਿਜਲੀ ਸਬੰਧੀ ਸਕੱਤਰ ਸ਼ਾਹਿਦ ਰਫੀ ਵੱਲੋਂ ਤਿੰਨ ਥਰਮਲ ਪਲਾਂਟਾਂ ਦੀ ਸਮਰੱਥਾ ਵਧਾਉਣ ਦੇ ਪ੍ਰੋਜੈਕਟ ‘ਤੇ ਸਹੀ ਪਾਈ ਜਾਵੇਗੀ। ਇਸ ਨਾਲ ਪਾਕਿਸਤਾਨ ਦੇ ਵਧੇਰੇ ਲੋਕਾਂ ਨੂੰ ਬਿਜਲੀ ਮਿਲ ਸਕੇਗੀ।’ ਸ੍ਰੀਮਤੀ ਕÇਲੰਟਨ ਨੇ ਕਿਹਾ ਕਿ ਅਮਰੀਕਾ ਦਾ ਟੀਚਾ ਪਾਕਿਸਤਾਨ ਨੂੰ ਕਈ ਸਾਲਾਂ ਤਕ ਸੁਰੱਖਿਆ ਸਹਿਯੋਗ ਪੈਕੇਜ ਦੇਣ ਦਾ ਹੈ। ਇਸ ਵਿਚ ਫੌਜ ਨੂੰ ਵਿੱਤੀ ਮਦਦ ਦੇਣਾ ਵੀ ਸ਼ਾਮਲ ਹੈ। ਇਹ ਮਦਦ ਦੁਵੱਲੀ ਸਹਿਮਤੀ ਨਾਲ ਦਿੱਤੀ ਜਾਵੇਗੀ ਜਿਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਹੋਰ ਮਜ਼ੂਬਤ ਹੋਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਦੋਵਾਂ ਦੇਸ਼ਾਂ ਦੇ ਉੱਚ ਪੱਧਰੀ ਵਫਦਾਂ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾ ਚੁੱਕਾ ਹੈ ਤੇ ਇਸ ਦਿਸ਼ਾ ਵਿਚ ਹੋਰ ਅੱਗੇ ਵਧਣ ਲਈ ਸੰਸਦ ਮੈਂਬਰਾਂ ਤੋਂ ਵੀ ਸਹਿਮਤੀ ਲਈ ਜਾਵੇਗੀ। ਸ੍ਰੀਮਤੀ ਕÇਲੰਟਨ ਦੀ ਇਸ ਟਿੱਪਣੀ ਤੋਂ ਪਹਿਲਾਂ ਸ੍ਰੀ ਕੁਰੈਸ਼ੀ ਨੇ ਸਿਵਲ ਪ੍ਰਮਾਣੂ ਸੰਧੀ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤ ਦੀ ਤਰਜ਼ ‘ਤੇ ਪਾਕਿਸਤਾਨ ਨਾਲ ਵੀ ਪ੍ਰਮਾਣੂ ਸੰਧੀ ਕੀਤੀ ਜਾਵੇ ਤਾਂ ਜੋ ਦੇਸ਼ ਦੀਆਂ ਊਰਜਾ  ਲੋੜਾਂ ਪੂਰੀਆਂ ਹੋ ਸਕਣ। ਉਨ੍ਹਾਂ ਕਿਹਾ ਸੀ ਕਿ ਪਾਕਿਸਤਾਨ ਵਿਚ ਖਪਤ ਦੇ ਮੁਕਾਬਲੇ ਬਿਜਲੀ ਉਤਪਾਦਨ ਘੱਟ ਹੈ ਅਤੇ ਲੋਕਾਂ ਨੂੰ ਲੰਮੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

-ਪੀ.ਟੀ.ਆਈ.


Comments Off on ਅਮਰੀਕਾ ਤੋਂ ਪੱਕਾ ਭਰੋਸਾ ਹਾਸਲ ਨਹੀਂ ਕਰ ਸਕਿਆ ਪਾਕਿ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.